ਗੁਰਦਾਸਪੁਰ ਦਾ ਗੁਰਮੀਤ ਸਿੰਘ ਜਿਸਦੀ ਦੀ ਬੀਤੇ ਮਹੀਨੇ ਲਿਬਨਾਨ ਵਿਚ ਮੌਤ ਹੋ ਗਈ ਸੀ। ਲੰਬੇ ਇੰਤਜ਼ਾਰ ਤੋਂ ਪਰਿਵਾਰ ਕੋਲ ਅੱਜ ਉਸਦੀ ਮ੍ਰਿਤਕ ਦੇਹ ਪਹੁੰਚੇਗੀ। ਮ੍ਰਿਤਿਕ ਦੇਹ ਭਾਰਤ ਲਿਆਉਣ ਲਈ ਜਦੋ ਕਿਸੇ ਨੇ ਪਰਿਵਾਰ ਦੀ ਬਾਂਹ ਨਾ ਫੜੀ ਤਾਂ ਪਹਿਲ ਚੈਰੀਟੇਬਲ ਟਰੱਸਟ-ਜੋਗਿੰਦਰ ਸਲਾਰੀਆ ਨੇ ਇਹ ਜਿੰਮੇਵਾਰੀ ਚੁੱਕੀ।
ਦੱਸ ਦੇਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੁਨੀਆਂ ਸੰਧੂ ਦੇ ਰਹਿਣ ਵਾਲੇ ਗੁਰਮੀਤ ਸਿੰਘ ਜੋ ਕਿ ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ। ਬੀਤੇ ਮਹੀਨੇ ਲਿਬਨਾਨ ਤੋਂ ਗੁਰਮੀਤ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਦੇ ਨਾਲ-ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਖ਼ਬਰ ‘ਤੇ ਸਾਰਾ ਪਰਿਵਾਰ ਸਦਮੇ ‘ਚ ਸੀ। ਗੁਰਮੀਤ ਆਪਣੇ ਪਿੱਛੇ ਪਰਿਵਾਰ ਵਿਚ ਬੁਜ਼ੁਰਗ ਮਾਤਾ ਪਿਤਾ ਅਤੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਗੁਰਮੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦਸਿਆ ਹੈ ਕਿ ਗੁਰਮੀਤ ਲਿਬਨਾਨ ਦੇਸ਼ ਵਿਚ ਪਿੱਛਲੇ 9 ਸਾਲ ਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕੰਮਕਾਰ ਕਰ ਰਿਹਾ ਸੀ।
2 ਸਾਲ ਪਹਿਲਾਂ ਹੀ ਛੁੱਟੀ ਕੱਟ ਰਹੇ ਉਸ ਮਗਰੋਂ ਉਸਦੀ ਉਥੇ ਅਟੈਕ ਹੋਣ ਨਾਲ ਮੌਤ ਹੋ ਗਈ। ਉਥੇ ਹੀ ਭਾਵੁਕ ਹੁੰਦੇ ਪਤਨੀ ਅਤੇ ਮਾਂ ਨੇ ਕਿਹਾ ਕਿ ਇੰਤਜ਼ਾਰ ਤਾ ਬੱਚਿਆਂ ਨੂੰ ਪਿਤਾ ਦਾ ਸੀ ਲੇਕਿਨ ਹਾਲਾਤ ਇਹ ਹੋ ਗਏ ਕਿ ਉਹ ਮ੍ਰਿਤਕ ਦੇਹ ਲਈ ਵੀ ਤੜਪ ਰਹੇ ਸਨ। ਆਖਰੀ ਵਾਰ ਹੱਥੀਂ ਅੰਤਿਮ ਸੰਸਕਾਰ ਕੀਤਾ ਜਾਵੇ ਅਤੇ ਕੋਈ ਰਾਹ ਨਹੀਂ ਮਿਲਿਆ ਤਾ ਗੁਰਮੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਨੂੰ ਮਿਲੇ ਅਤੇ ਉਹਨਾਂ ਵਲੋਂ ਦੁਬਈ ‘ਚ ਬੈਠੇ ਪਹਿਲ ਚੈਰੀਟੇਬਲ ਟਰੱਸਟ ਜੋਗਿੰਦਰ ਸਲਾਰੀਆ ਨੇ ਪਰਿਵਾਰ ਦੀ ਮਦਦ ਦਾ ਭਰੋਸਾ ਦਿਤਾ ਤੇ ਅਖੀਰ ਅੱਜ ਗੁਰਮੀਤ ਸਿੰਘ ਦੀ ਮ੍ਰਿਤਿਕ ਦੇਹ ਜੱਦੀ ਪਿਡ ਪਹੁੰਚੇਗੀ । ਅੱਜ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h