ਲਾੜੀ ਦੇ ਰੂਪ ‘ਚ ਸੱਜ ਸਵਰ ਕੇ ਲੜਕੀ ਜਦੋਂ ਪ੍ਰੀਖਿਆ ਸੈਂਟਰ ਪਹੁੰਚੀ ਤਾਂ ਸਾਰੇ ਦੇਖਦੇ ਹੀ ਰਹਿ ਗਏ।ਜਾਣਕਾਰੀ ਮੁਤਾਬਕ ਲੜਕੀ ਬੀ.ਐਡ ਦੀ ਵਿਦਿਆਰਥਣ ਹੈ ਤੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਦੇਣ ਪਹੁੰਚੀ।ਲੜਕੀ ਦਾ ਕਹਿਣਾ ਹੈ ਉਸਦੇ ਵਿਆਹ ਦੀ ਤਾਰੀਕ 5 ਫਰਵਰੀ ਤੈਅ ਕੀਤੀ ਗਈ ਸੀ।ਉਸਦੇ ਸਾਹਮਣੇ ਸਭ ਤੋਂ ਵੱਡਾ ਇਹ ਸੀ ਕਿ ਉਹ ਜਾਂ ਤਾਂ ਆਪਣਾ ਵਿਆਹ ਕਰਵਾਏ ਜਾਂ ਪ੍ਰੀਖਿਆ ਦੇਵੇ।
ਉਸ ਲਈ ਪ੍ਰੀਖਿਆ ਵੀ ਜ਼ਰੂਰੀ ਸੀ।ਇਸ ਲਈ ਬਾਅਦ ‘ਚ ਡੀ.ਏ.ਵੀ.ਬੀ.ਐੱਡ. ਕਾਲਜ ਦੇ ਪ੍ਰਿੰਸੀਪਲ ਡਾ. ਅਨੁਰਾਗ ਅਸੀਜਾ ਨੇ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ 22 ਜਨਵਰੀ ਨੂੰ ਹੋਣੀ ਸੀ ਪਰ ਉਸੇ ਦਿਨ ਹੀ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਹੋਇਆ ਅਤੇ ਪੂਰੇ ਦੇਸ਼ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ।ਇਸ ਤੋਂ ਬਾਅਦ ਇਹ ਪ੍ਰੀਖਿਆ 5 ਫਰਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।
ਅਜਿਹੇ ‘ਚ ਵਿਦਿਆਰਥੀ ਅਤੇ ਉਸਦੇ ਪਰਿਵਾਰ ਵਾਲੇ ਕਾਲਜ ਆਏ ਅਤੇ ਦੱਸਿਆ ਕਿ ਪ੍ਰੀਖਿਆ ਵਾਲੇ ਦਿਨ ਉਸਦਾ ਵਿਆਹ ਤੈਅ ਹੋ ਗਿਆ ਹੈ ਤਾਂ ਕੀ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰੀਖਿਆ ਲਈ ਆ ਸਕਦਾ ਹੈ ਅਤੇ ਕਾਲਜ ਉਸ ਨੂੰ ਪੂਰਾ ਸਹਿਯੋਗ ਦੇਵੇਗਾ।ਅਖੀਰ ‘ਚ ਕਿਰਨਾ ਨੇ ਇਮਤਿਹਾਨ ਦੇਣ ਦਾ ਫ਼ੈਸਲਾ ਕੀਤਾ, ਜੋ ਕਿ ਆਉਣ ਵਾਲੇ ਸਮੇਂ ‘ਚ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਬਣੇਗੀ ਕਿ ਜੀਵਨ ‘ਚ ਹੋਰ ਕੰਮਾਂ ਦੇ ਨਾਲ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ।ਇਸ ਮੌਕੇ ਕਾਲਜ ਸਟਾਫ਼ ਵਲੋਂ ਵੀ ਲਾੜੀ ਦੇ ਰੂਪ ‘ਚ ਆਈ ਵਿਦਿਆਰਥਣ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।