ਮਸ਼ਹੂਰ ਮੈਸੇਜਿੰਗ ਪਲੇਟਫਾਰਮ WhatsApp ਨੇ ਕਰੀਬ ਡੇਢ ਘੰਟੇ ਤੱਕ ਡਾਊਨ ਰਹਿਣ ਤੋਂ ਬਾਅਦ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਆਦਾਤਰ ਲੋਕਾਂ ਦਾ WhatsApp ਚੱਲਣ ਲੱਗ ਪਿਆ ਹੈ। ਲੋਕ ਹੁਣ ਵਟਸਐਪ ‘ਤੇ ਮੈਸੇਜ ਭੇਜ ਅਤੇ ਪ੍ਰਾਪਤ ਕਰ ਪਾ ਰਹੇ ਹਨ।
ਹਾਲਾਂਕਿ, ਬਹੁਤ ਸਾਰੇ ਲੋਕਾਂ ਲਈ ਇਹ ਮੈਸੇਜਿੰਗ ਐਪ ਹਾਲੇ ਵੀ ਕੰਮ ਨਹੀਂ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ‘ਤੇ ਮੈਸੇਜ ਭੇਜਦੇ ਸਮੇਂ ਪ੍ਰੋਬਲਮ ਆ ਰਹੀ ਸੀ। ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਟਵਿਟਰ ‘ਤੇ ਮੀਮਜ਼ ਵੀ ਵਾਇਰਲ ਹੋਣ ਲੱਗੇ ਹਨ। ਡਾਊਨਡਿਟੈਕਟਰ ਨੇ ਵੀ WhatsApp ਦੇ ਡਾਊਨ ਹੋਣ ਦੀ ਸੂਚਨਾ ਦਿੱਤੀ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h