ਚੰਡੀਗੜ੍ਹ: ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਗੁਰਦੀਪ ਸਿੰਘ ਖੇੜਾ ਦੇ ਜੇਲ੍ਹ ਤੋਂ ਪੈਰੋਲ ਆਉਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਮੈਨੂੰ ਜੋ ਪੈਰੋਲ ਮਿਲੀ ਹੈ ਉਹ ਲਗਾਤਾਰ ਸਾਲ 2016 ਤੋਂ ਮਿਲ ਰਹੀ ਹੈ ਤੇ ਇਹ ਹਰ ਇੱਕ ਕੈਦੀ ਦਾ ਹੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਪੈਰੋਲ ਦਾ ਧਰਨੇ ਨਾਲ ਕੋਈ ਸੰਬਧ ਨਹੀਂ ਹੈ, ਜੋ ਹੁਣ ਇਨਸਾਫ਼ ਕੌਮੀ ਮੋਰਚੇ ਵਲੋਂ ਦਿੱਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਖੇੜਾ ਨੇ ਦੱਸਿਆ ਕਿ ਮੈਂ 15 ਸਾਲ ਦਿੱਲੀ ਦੀ ਤਿਹਾੜ ਜੇਲ੍ਹ ਅਤੇ ਫਿਰ 9 ਸਾਲ ਕਰਨਾਟਰ ਦੀ ਜੇਲ੍ਹ ‘ਚ ਵੀ ਰਿਹਾ ਹਾਂ। 26 ਜੂਨ 2015 ‘ਚ ਮੈਨੂੰ ਅੰਮ੍ਰਿਤਰ ਪੰਜਾਬ ਲਿਆਂਦਾ ਗਿਆ। ਉਨ੍ਹਾਂ ਅੱਗੇ ਕਿਹਾ ਕਿ 2016 ‘ਚ ਪਹਿਲੀ ਵਾਰ 25 ਸਾਲਾਂ ਬਾਅਦ ਮੈਨੂੰ 28 ਦਿਨ ਦੀ ਪੈਰੋਲ ਮਿਲੀ। ਇਸ ਤੋਂ ਬਾਅਦ ਚੰਗੇ ਆਚਰਨ ਕਰਕੇ ਮੈਨੂੰ 21 ਦਿਨ ਦੀ ਫਿਰ ਤੋਂ ਫਰਲੋ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਫਰਲੋ/ਪੈਰੋਲ ਬਾਰੇ ਹੋਰ ਵੀ ਜਾਣਕਾਰੀ ਦਿੱਤੀ।
ਤਾਜ਼ਾ ਮਿਲੀ ਪੈਰੋਲ ਬਾਰੇ ਉਨ੍ਹਾਂ ਕਿਹਾ ਕਿ ਮੈਂ ਹੁਣ 56 ਦਿਨ ਦੀ ਪੈਰੋਲ ‘ਤੇ 8 ਫਰਵਰੀ ਨੂੰ ਆਇਆ ਹਾਂ। ਉਨ੍ਹਾਂ ਕਿਹਾ ਕਿ “ਪਹਿਲਾਂ ਜਦੋਂ ਬਾਬਾ ਸਿੰਘ ਖਾਲਸਾ ਜਾਂ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੇ ਮੋਰਚਾ ਲਾਇਆ ਸੀ ਉਦੋਂ ਮੈਨੂੰ ਅਤੇ ਖਾਸ ਕਰਕੇ ਦਵਿੰਦਰ ਸਿੰਘ ਭੁੱਲਰ ਨੂੰ ਪੰਜਾਬ ਲਿਆਂਦਾ ਗਿਆ। ਅਸੀਂ ਦੋਵੇਂ ਅੰਮ੍ਰਿਤਸਰ ਜੇਲ੍ਹ ‘ਚ ਹਾਂ। ਭੁੱਲਰ ਤਾਂ ਮਾਨਸਿਕ ਤੌਰ ‘ਤੇ ਬਿਮਾਰ ਹੈ ਅਤੇ ਜ਼ਿਆਦਾ ਸਮਾਂ ਹਸਪਤਾਲ ਰਹਿੰਦਾ ਹੈ। ਪਰ ਮੈਂ ਜੇਲ੍ਹ ‘ਚ ਰਹਿੰਦਾ ਹੈ।”
ਖੇੜਾ ਨੇ ਕਿਹਾ ਕਿ ਗੁਰਬਖ਼ਸ਼ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸੀ ਉਨ੍ਹਾਂ ਲਈ ਆਵਾਜ਼ਾ ਚੁੱਕੀ। ਜਿਸ ਨੂੰ ਹਰ ਧਰਮ ਫਿਰ ਚਾਹੇ ਕੋਈ ਹਿੰਦੂ ਹੋਵੇ ਜਾਂ ਈਸਾਈ ਸਭ ਨੇ ਸਾਥ ਦਿੱਤਾ ਤੇ ਕਿਹਾ ਕਿ ਬੰਦੀ ਸਿੰਘਾਂ ਨਾਲ ਅਨਿਆ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਦੂਜੇ ਸੂਬੇ ‘ਚ ਬੰਦ ਸਿੰਘਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਉਹ ਕਰਨਾਟਕ ਜੇਲ੍ਹ ਸੀ ਤਾਂ ਉੱਥੇ ਦੇ ਕੈਦੀਆਂ ਨੂੰ ਕੁਝ ਸਮੇਂ ਬਾਅਦ ਰਿਹਾ ਤੱਕ ਕਰ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਮੈਨੂੰ 32 ਸਾਲ ਹੋ ਗਏ ਹਨ ਜੇਲ੍ਹ ‘ਚ ਕੀ ਮੇਰੇ ‘ਚ ਸੁਧਾਰ ਨਹੀਂ?
ਟਾਡਾ ਬਾਰੇ ਗੱਲ ਕਰਦਿਆਂ ਖੇੜਾ ਨੇ ਕਿਹਾ ਕਿ ਉਸ ਸਮੇਂ ਟਾਡਾ ਅਜਿਹਾ ਕਾਨੂੰਨ ਬਣਾ ਦਿੱਤਾ ਗਿਆ ਕੀ ਜਿਸ ‘ਚ ਐਸਐਸਪੀ ਰੈਂਕ ਦੇ ਅਧਿਕਾਰੀ ਸਾਹਮਣੇ ਜੋ ਬਿਆਨ ਹੋ ਜਾਂਦੇ ਉਹ ਮੰਨੇ ਜਾਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਨਾਲ ਦਿੱਲੀ ਬੰਦ 84 ‘ਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਰਿਹਾ ਕੀਤਾ ਗਿਆ। ਪਰ ਸਿੱਖ ਹੋਣ ਕਰਕੇ ਸਾਡੇ ਨਾਲ ਭੇਦਭਾਅ ਕੀਤਾ ਜਾ ਰਿਹਾ। ਸਾਨੂੰ ਇਸ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਦੀ ਗੱਲ ਕਰਦਿਆਂ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ 80 ਫੀਸਦ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਧਰਨੇ ਦੌਰਾਨ ਹੋਣ ਵਾਲੀ ਹਿੰਸਾ ਬਾਰੇ ਵੀ ਗੁਰਦੀਪ ਸਿੰਘ ਨੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਹਿੰਸਾ ਹੁੰਦੀ ਹੈ ਤਾਂ ਜੱਥੇਬੰਦੀਆਂ ਆਵਾਜ਼ ਚੁੱਕੀਆਂ ਹਨ, ਪਰ ਲੜਾਈ ਪਰਿਵਾਰ ਲੜਦੇ ਹਨ।
ਖਾਸ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਰਫ ਸਿੰਘ ਬੰਦੀ ਕਿਉਂ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਇੱਕ ਧਰਮ ਦੇ ਅਧਾਰ ‘ਤੇ ਕਿਸੇ ਬੰਦੀਆਂ ਦੀ ਰਿਹਾਈ ਕਰਨੀ ਠੀਕ ਨਹੀਂ, ਹੋਰਨਾਂ ਧਰਮਾਂ ਦੇ ਲੋਕ ਜਿੰਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਕਰਨੀ ਚਾਹੀਦੀ ਹੈ।ਨਾਲ ਹੀ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੁੱਖੀ ‘ਤੇ ਨਿਸ਼ਾਨਾ ਸਾਧਦਿਆਂ ਖੇੜਾ ਨੇ ਸਾਫ ਕਿਹਾ ਕਿ ਉਹ ਵੀ ਆ ਕੇ ਨਹੀਂ ਮਿਲੇ। ਇੱਕੋ ਪਿੰਡ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵਿਆਹ ‘ਚ ਵੀ ਨਹੀਂ ਸੱਦਿਆ ਗਿਆ। ਵਿਆਹ ਬਾਰੇ ਵੀ ਮੀਡੀਆ ਤੋਂ ਪਤਾ ਲੱਗਾ।
ਨੌਜਵਾਨਾਂ ਨੂੰ ਖਾਸ ਸੁਨੇਹਾ
ਉਹ ਇੱਕ ਸਮਾਂ ਸੀ, ਜਿਹੜੇ ਪਰਿਵਾਰਾਂ ‘ਚ ਪੈਦਾ ਹੋਏ ਹੋ ਉਸ ਪਰਿਵਾਰ ਦੇ ਸੰਸਕਾਰਾਂ ਨੂੰ ਕਾਇਮ ਰਖੋ। ਸਿੰਘ ਹੈ ਤਾਂ ਕੇਸ (ਵਾਲ) ਰੱਖੇ, ਅੰਮ੍ਰਿਤ ਛੱਕ ਕੇ ਸਿੰਘ ਸਜੇ ਗੁਰੂ ਵਾਲਾ ਬਣੇ, ਨਸ਼ੇ ਤੋਂ ਦੂਰ ਰਹੇ। ਚੰਗੀ ਤੋਂ ਚੰਗੀ ਪੜਾਈ ਕਰੋ ਅਤੇ ਵੱਡੇ ਅਫ਼ਸਰ ਬਣੋ। ਉਨ੍ਹਾਂ ਕਿਹਾ, “ਮੈਂ ਕਦੇ ਨਹੀਂ ਕਹਾਂਗਾ ਕਿ ਸਾਨੂੰ ਸਿਰਾਂ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ 1947 ਤੋਂ ਅਸੀਂ ਸਿਰ ਹੀ ਦਿੰਦੇ ਆ ਰਹੇ ਹਾਂ, ਕੀ ਸਾਰੀ ਉਮਰ ਹੀ ਸਿਰ ਦੇਈ ਜਾਣੇ ਆ।
ਨਾਲ ਹੀ ਉਨ੍ਹਾਂ ਕਿ ਜੋ ਅਸੀਂ ਕੀਤਾ ਸਾਨੂੰ ਉਸ ਦਾ ਪਛਤਾਵਾ ਨਹੀਂ। ਨਾਲ ਹੀ ਉਨ੍ਹਾਂ ਸਭ ਦਾ ਜ਼ਿੰਮੇਵਾਰ ਕਾਂਗਰਸ ਨੂੰ ਕਿਹਾ। ਖੇੜਾ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਗਮਲਾ ਕੀਤਾ, ਜਿਸ ਕਰਕੇ ਨੌਜਵਾਨਾਂ ਦਾ ਖੂਨ ਖੋਲਿਆ ਤੇ ਦੂਜੀਆਂ ਸਰਕਾਰਾਂ ਨੂੰ ਆਮ ਲੋਕਾਂ ਨੇ ਮੌਕਾ ਦਿੱਤਾ।
ਗੁਰਦੀਪ ਸਿੰਘ ਨੇ ਕਿਹਾ ਕਿ ਸੰਘਰਸ਼ ਦੌਰਾਨ ਹਿੰਸਾ ਕਰਨ ਵਾਲੇ ਸਾਡਾ ਭਲਾ ਨਹੀਂ ਚਾਹੁੰਦੇ, ਹਿੰਸਾ ਨਾਲ ਕੰਮ ਵਿਗੜਦਾ ਹੈ। ਉਨ੍ਹਾਂ ਖਾਲਿਸਤਾਨ ਸਬੰਧੀ ਕਿਹਾ ਕਿ ਖਾਲਿਸਤਾਨ ਲਈ ਸਾਡੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਬਗੈਰ ਨਾਂ ਲਏ ਗੁਰਵੰਤ ਪਨੂੰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਖਾਲੀਸਤਾਨ ਦੀ ਗੱਲ ਕਰਨ ਵਾਲੇ ਨੇ ਖੁਦ ਤਾਂ ਕੇਸ ਕਤਲ ਕੀਤੇ ਹੋਏ। ਉਹ ਬਾਹਰ ਬੈਠਾ ਬਿਆਨ ਦਿੰਦਾ ਹੈ, ਐਧਰ (ਭਾਰਤ) ਆ ਕੇ ਗੱਲ ਕਰੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h