ਕੋਰੋਨਾ ਮਹਾਮਾਰੀ ਅਜੇ ਵੀ ਚੰਗੀ ਤਰ੍ਹਾਂ ਗਈ ਨਹੀਂ ਸੀ ਕਿ ਮੰਕੀਪਾਕਸ ਤੇ ਟੋਮੈਟੋ ਫੀਵਰ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।ਭਾਰਤ ‘ਚ ਟੋਮੈਟੋ ਫੀਵਰ ਵੀ ਤੇਜੀ ਨਾਲ ਫੈਲ ਰਿਹਾ ਹੈ।ਹੁਣ ਤੱਕ ਭਾਰਤ ‘ਚ ਇਸ ਬੀਮਾਰੀ ਦੇ ਕਰੀਬ 82 ਮਾਮਲੇ ਆ ਚੁੱਕੇ ਹਨ।ਇਹ ਬੀਮਾਰੀ ਭਾਰਤ ਦੇ ਕੇਰਲ ਸੂਬੇ ‘ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ਪਾਈ ਗਈ ਹੇ।ਕੇਰਲ ਦੇ ਕੋਲਮ ਜ਼ਿਲ੍ਹੇ ‘ਚ 6 ਮਈ ਨੂੰ ਟੋਮੈਟੋ ਫੀਵਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।ਟੋਮੈਟੋ ਫੀਵਰ ‘ਚ ਵੀ ਮਰੀਜ਼ ਦੇ ਕੋਵਿਡ ਵਰਗੀਆਂ ਹੀ ਲੱਛਣ ਸਾਹਮਣੇ ਆ ਰਹੇ ਹਨ।ਪਰ ਇਹ ਵਾਇਰਸ ਵੱਖ ਹਨ।ਤਾਂ ਚਲੋ ਤੁਹਾਨੂੰ ਦੱਸਦੇ ਹਾਂ ਕਿ ਟੋਮੈਟੋ ਫੀਵਰ ਦੇ ਕੀ ਲੱਛਣ ਹਨ ਤੇ ਤੁਸੀਂ ਇਸ ਬੀਮਾਰੀ ਤੋਂ ਕਿਵੇਂ ਬਚ ਸਕਦੇ ਹੋ…
ਟੋਮੈਟੋ ਫੀਵਰ ਦੇ ਲੱਛਣ:
ਸੋਧ ਦੇ ਅਨੁਸਾਰ, ਟੋਮੈਟੋ ਫੀਵਰ ਵਾਲੇ ਬੱਚਿਆਂ ‘ਚ ਜੋ ਲੱਛਣ ਪਾਏ ਗਏ ਹਨ ਉਹ ਚਿਕਨਗੁਨੀਆ ਦੇ ਵਰਗੇ ਹੀ ਹਨ।ਇਸਦੇ ਲੱਛਣਾਂ ‘ਚ ਤੇਜ ਬੁਖਾਰ, ਚੱਕਰ ਤੇ ਜੋੜਾਂ ‘ਚ ਦਰਦ ਵਰਗੀਆਂ ਸਮੱਸਿਆਵਾਂ ਸ਼ਾਮਿਲ ਹਨ।ਇਸ ਬੀਮਾਰੀ ਨਾਲ ਪੂਰੇ ਸਰੀਰ ‘ਚ ਲਾਲ ਤੇ ਦਰਦਨਾਕ ਫਫੋਲੇ ਦੇ ਫਟਣ ਦੇ ਕਾਰਨ ਹੀ ਇਸ ਨੂੰ ਟੋਮੈਟੋ ਫਲੂ ਦਾ ਨਾਮ ਦਿੱਤਾ ਗਿਆ ਹੈ।ਹੌਲੀ-ਹੌਲੀ ਇਹ ਟਮਾਟਰ ਤਰ੍ਹਾਂ ਲਾਲ ਹੋ ਜਾਂਦੇ ਹਨ।ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਨੌਜਵਾਨ ਲੋਕਾਂ ‘ਚ ਜੋ ਰੈਸ਼ੇਜ਼ ਪਾਏ ਗਏ ਹਨ ਉਹ ਮੰਕੀਪਾਕਸ ਵਾਇਰਸ ਨਾਲ ਕਾਫੀ ਮਿਲਦੇ ਜੁਲਦੇ ਹਨ।
ਚਮੜੀ ‘ਤੇ ਦਿਸਦੇ ਹਨ ਰੈਸ਼ੇਜ਼
ਟੋਮੈਟੋ ਫਲੂ ‘ਚ ਚਮੜੀ ‘ਤੇ ਰੈਸ਼ੇਜ਼ ਵੀ ਦਿਖਾਈ ਦਿੰਦੇ ਹਨ।ਇਨਾਂ ਰੈਸੇਜ਼ ਕਾਰਨ ਚਮੜੀ ‘ਚ ਜਲਣ ਹੁੰਦੀ ਹੈ।ਇਸ ਤੋਂ ਇਲਾਵਾ ਬਾਕੀ ਵਾਇਰਸ ਲੱਛਣਾਂ ਦੀ ਤਰ੍ਹਾਂ ਇਸ ‘ਚ ਵੀ ਥਕਾਣ, ਉਲਟੀ, ਦਸਤ, ਬੁਖਾਰ, ਸੁੱਕਾਪਣ, ਜੋੜਾਂ ‘ਚ ਸੋਜ਼, ਸਰੀਰ ‘ਚ ਦਰਦ ਵਰਗੇ ਲੱਛਣ ਵੀ ਦਿਖਾਈ ਦਿੰਦੇ ਹਨ।ਇਹ ਲੱਛਣ ਡੇਂਗੂ ‘ਚ ਪੈਦਾ ਹੋਣ ਵਾਲੇ ਲੱਛਣਾਂ ਦੇ ਵਰਗੇ ਹੀ ਹਨ।
ਕੀ ਹੁੰਦਾ ਹੈ ਟੋਮੈਟੋ ਫੀਵਰ?
ਰਿਪੋਰਟ ਮੁਤਾਬਕ, ਟੋਮੈਟੋ ਫੀਵਰ ਨੂੰ ਹੱਥ, ਪੈਰ ਤੇ ਮੂੰਹ ਦੀ ਇੱਕ ਬੀਮਾਰੀ ਦਾ ਪ੍ਰਕਾਰ ਹੀ ਮੰਨਿਆ ਜਾਂਦਾ ਹੈ।ਇਸ ਨੂੰ ਟੋਮੈਟੋ ਫੀਵਰ ਇਸ ਲਈ ਕਹਿੰਦੇ ਹਨ ਕਿਉਂਕਿ ਇਸ ਬੀਮਾਰੀ ‘ਚ ਰੋਗੀ ਦੇ ਸਰੀਰ ਦੇ ਉਪਰ ਟਮਾਟਰ ਦੇ ਆਕਾਰ ਤੇ ਰੰਗ ਦੇ ਫਫੋਲੇ ਹੋ ਜਾਂਦੇ ਹਨ।ਇਹ ਬੁਖਾਰ ਇੰਟਰੋਵਾਇਰਸ ਦੇ ਕਾਰਨ ਹੁੰਦਾ ਹੈ।ਪਰ ਕੁਝ ਮਾਹਿਰਾਂ ਮੁਤਾਬਕ ਟੋਮੈਟੋ ਫੀਵਰ ਦਾ ਬੁਖਾਰ ਬੱਚਿਆਂ ‘ਚ ਚਿਕਨਗੁਨੀਆ ਤੇ ਡੇਂਗੂ ਬੁਖਾਰ ਦਾ ਨਤੀਜਾ ਵੀ ਹੋ ਸਕਦਾ ਹੈ।
ਇਹ ਬੁਖਾਰ ਪਹਿਲੀ ਵਾਰ ਕੇਰਲ ਦੇ ਕੋਲਮ ਵਿੱਚ 6 ਮਈ ਨੂੰ ਪਾਇਆ ਗਿਆ ਸੀ। ਬੁਖਾਰ ਦਾ ਪਹਿਲਾ ਮਾਮਲਾ 6 ਮਈ ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਹ ਵਾਇਰਸ ਬੱਚਿਆਂ ਵਿੱਚ ਹੋਰ ਫੈਲ ਰਿਹਾ ਹੈ। ਇਸ ਵਾਇਰਸ ਦੇ ਫੈਲਣ ਦਾ ਮੁੱਖ ਕਾਰਨ ਗੰਦੀਆਂ ਚੀਜ਼ਾਂ ਨੂੰ ਛੂਹਣਾ, ਸਵੱਛ ਥਾਵਾਂ ‘ਤੇ ਰਹਿਣਾ ਹੈ। ਬੱਚਿਆਂ ਦੇ ਖਿਡੌਣੇ, ਭੋਜਨ ਅਤੇ ਕੱਪੜੇ ਇੱਕ ਦੂਜੇ ਨਾਲ ਸਾਂਝੇ ਕਰਨ ਨਾਲ ਵੀ ਇਹ ਬਿਮਾਰੀ ਫੈਲ ਸਕਦੀ ਹੈ। ਹੋਰ ਵਾਇਰਸਾਂ ਵਾਂਗ, ਇਹ ਲਾਗ ਵੀ ਨਜ਼ਦੀਕੀ ਸੰਪਰਕ ਰਾਹੀਂ ਫੈਲਦੀ ਹੈ।