ਬੀਤੇ 2 ਮਹੀਨੇ ਸਾਉਣ-ਭਾਦੋਂ ਬਰਸਾਤੀ ਰੁੱਤ ਦੇ ਮਹੀਨੇ ਹਨ।ਜਿਨ੍ਹਾਂ ਨੂੰ ਸੱਪ-ਸਲੂਪਿਆਂ ਦਾ ਮਹੀਨਾ ਕਿਹਾ ਜਾਂਦਾ ਹੈ।ਇਸ ਰੁੱਤੇ ਲੋਕ ਬਾਹਰ ਖੇਤਾਂ ‘ਚ ਕੰਮ ਕਰਦੇ ਹਨ ਕਈ ਵਾਰ ਘਰਾਂ ‘ਚ ਸੱਪ ਵੜ ਜਾਂਦੇ ਹਨ।ਅਜਿਹੀਆਂ ਕਈ ਖਬਰਾਂ ਆਉਂਦੀਆਂ ਹਨ ਕਿ ਵਿਅਕਤੀ ਨੂੰ ਸੱਪ ਨੇ ਕੱਟਿਆ ਕਈਆਂ ਦੀ ਮੌਤ ਹੋ ਜਾਂਦੀ ਕਈਆਂ ਦਾ ਇਲਾਜ ਹੋ ਜਾਂਦਾ।
ਬੀਤੇ ਮਹੀਨਿਆਂ ਪੰਜਾਬ ‘ਚ ਕਈ ਹੜ੍ਹ ਵੀ ਆਏ ਇਸ ਦੌਰਾਨ ਇੱਕ ਨੌਜਵਾਨ ਨੂੰ ਹੜ੍ਹਾਂ ਦੌਰਾਨ ਸੱਪ ਲੜਿਆ।ਸੱਪ ਅਜਿਹਾ ਲੜਿਆ ਕਿ ਮੁੰਡੇ ਦੀ ਜਾਨ ਤਾਂ ਬੱਚ ਗਈ ਪਰ ਉਸ ਨੌਜਵਾਨ ਦੇ ਸਰੀਰ ‘ਤੇ ਸੱਪ ਵਾਂਗੂ ਨਿਸ਼ਾਨ ਬਣਨੇ ਸ਼ੁਰੂ ਹੋ ਗਏ।ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਕਈ ਥਾਵਾਂ ਤੋਂ ਇਸ ਬੀਮਾਰੀ ਦਾ ਇਲਾਜ ਕਰਵਾ ਚੁੱਕਾ ਪਰ ਕੋਈ ਫਰਕ ਨਹੀਂ, ਇਸ ਤੋਂ ਬਾਬਿਆਂ ਤੋਂ ਦਮ ਵਗੈਰਾ ਸਭ ਕਰਵਾ ਲਿਆ ਪਰ ਕਿਸੇ ਤੋਂ ਕੋਈ ਫਰਕ ਨਹੀਂ ਪਿਆ।
ਇੱਥੋਂ ਤੱਕ ਕੇ ਵੱਡੇ ਵੱਡੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਉਹ ਹੱਥ ਖੜ੍ਹੇ ਕਰ ਗਏ।ਨੌਜਵਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਬੀਮਾਰੀ ਬਾਰੇ ਪਤਾ ਹੈ ਤਾਂ ਕ੍ਰਿਪਾ ਕਰਕੇ ਉਸ ਦੀ ਜਾਨ ਬਚਾ ਲਈ ਜਾਵੇ।ਨੌਜਵਾਨ ਜਾਖਲ ਦੇ ਪਿੰਡ ਤਲਵਾੜਾ ਦਾ ਰਹਿਣ ਵਾਲਾ ਹੈ ਹਰਿਆਣਾ ਬਾਰਡਰ ‘ਤੇ ਹਰਿਆਣੇ ‘ਚ ਬੈਠਾ ਹੋਇਆ ਪਰਿਵਾਰ।ਪੀੜਤ ਨੌਜਵਾਨ ਦੀ ਮੱਦਦ ਕਰਨ ਦੀ ਲੋੜ ਹੈ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਸੁਰਜੀਤ ਸਿੰਘ।