ਮਲੇਰਕੋਟਲਾ ਦੇ ਇਕ ਨਿੱਜੀ ਸਕੂਲ ‘ਚ 12ਵੀਂ ਕਲਾਸ ‘ਚ ਪੜ੍ਹਦੀ ਇਕ ਨਾਬਾਲਿਗ ਵਿਦਿਆਰਥਣ ਨਾਲ ਬਲਾਤਕਾਰ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਲੜਕੀ ਨੂੰ ਨਿੱਜੀ ਸਕੂਲ ਦੇ ਨੇੜਿਉਂ ਛੁੱਟੀ ਹੋਣ ਤੋਂ ਬਾਅਦ ਬਹਿਲਾ ਫੁਸਲਾ ਕੇ ਆਪਣੀ ਕਾਰ ‘ਚ ਬੈਠਾ ਕੇ ਕਿਸੇ ਅਣਜਾਣ ਥਾਂ ‘ਤੇ ਲੈ ਗਿਆ, ਜਿਥੇ ਉਸਦੇ ਨਾਲ ਬਲਾਤਕਾਰ ਕਰਨ ਦੇ ਬਾਅਧ ਲੜਕੀ ਨੂੰ ਸਥਾਨਕ ਸਰਹੱਦੀ ਗੇਟ ਨੇੜੇ ਗਲੀ ‘ਚ ਸੁੱਟ ਕੇ ਫਰਾਰ ਹੋ ਗਿਆ।ਥਾਣਾ-1 ਮਲੇਰਕੋਟਲਾ ‘ਚ ਪੀੜਤਾ ਦੀ ਮਾਂ ਵਲੋਂ ਦਰਜ ਕਰਵਾਏ ਗਏ ਬਿਆਨਾਂ ‘ਤੇ ਪੁਲਿਸ ਨੇ ਦੁਸ਼ਕਰਮ, ਧਮਕੀ ਦੇਣ ਦੇ ਇਲਾਵਾ ਬਾਲ ਸੁਰੱਖਿਆ ਕਾਨੂੰਨ (ਪੋਕਸੋ ਐਕਟ) ਦੇ ਤਹਿਤ ਮੁਕੱਦਮਾ 40 ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਬਿਆਨ ‘ਚ ਪੀੜਤਾ ਦੀ ਮਾਤਾ ਨੇ ਦੱਸਿਆ ਕਿ ਮਲੇਰਕੋਟਲਾ ਦੇ ਇਕ ਨਿਜੀ ਸਕੂਲ ‘ਚ 12ਵੀਂ ਕਲਾਸ ‘ਚ ਪੜ੍ਹਦੀ ਨਾਬਾਲਿਗ ਲੜਕੀ ਜਦੋਂ ਛੁੱਟੀ ਦੇ ਬਾਅਦ ਘਰ ਨਾ ਆਈ, ਤਾਂ ਉਨ੍ਹਾਂ ਨੇ ਬੱਚੀ ਦੇ ਬਾਰੇ ਸਕੂਲ ਅਤੇ ਇਧਰ ਉਧਰ ਪਤਾ ਕੀਤਾ।ਕਾਫੀ ਭੱਜਦੌੜ ਦੇ ਬਾਅਧ ਬੱਚੀ ਸਰਹੰਦੀ ਗੇਟ ਨੇੜੇ ਇਕ ਗਲੀ ‘ਚ ਬਹੁਤ ਬੁਰੀ ਹਾਲਤ ‘ਚ ਖੂਨ ਨਾਲ ਲਥਪਥ ਪਈ ਮਿਲੀ।ਉਨ੍ਹਾਂ ਨੇ ਲੜਕੀ ਨੂੰ ਤੁਰੰਤ ਸਿਵਿਲ ਹਸਪਤਾਲ ਮਲੇਰਕੋਟਲਾ ਦਾਖਲ ਕਰਵਾਇਆ।ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿਤਾ।ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਸਕੂਲ ‘ਚੋਂ ਛੁੱਟੀ ਹੋਣ ਦੇ ਸਮੇਂ ਸਕੂਲ ਦੇ ਬਾਹਰ ਗੱਡੀ ਲੈ ਕੇ ਖੜ੍ਹੇ ਪਿੰਡ ਬਨਭੌਰਾ ਦੇ ਦਿਲਪ੍ਰੀਤ ਸੋਹੀ ਨਾਮ ਦੇ ਇਕ ਲੜਕੇ ਨੇ ਆਵਾਜ਼ ਮਾਰ ਕੇ ਉਸਦੀ ਬੇਟੀ ਨੂੰ ਗੱਲ ਸੁਣਨ ਲਈ ਆਪਣੇ ਕੋਲ ਬੁਲਾਇਆ।
ਲੜਕੀ ਦੇ ਮਨ੍ਹਾ ਕਰਨ ਦੇ ਬਾਵਜੂਦ ਉਸਨੇ ਮਾਰਨ ਦੀ ਧਮਕੀ ਦਿੰਦੇ ਲੜਕੀ ਨੂੰ ਆਪਣੀ ਗੱਡੀ ‘ਚ ਬਿਠਾ ਲਿਆ ਅਤੇ ਗੱਡੀ ਭਜਾ ਕੇ ਸ਼ਹਿਰ ਤੋਂ ਬਾਹਰ ਕਿਸੇ ਅਣਪਛਾਤੇ ਥਾਂ ‘ਤੇ ਲੈ ਗਿਆ, ਜਿਥੇ ਉਸਨਾਲ ਜਬਰਦਸਤੀ ਕੀਤੀ ਗਈ।
ਅਤੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਬਾਅਦ ਵਿੱਚ ਲਹੂ-ਲੁਹਾਨ ਲੜਕੀ ਨੂੰ ਮਲੇਰਕੋਟਲਾ ਦੇ ਸਰਹਿੰਦੀ ਗੇਟ ਕੋਲ ਗਲੀ ਵਿੱਚ ਕਾਰ ਵਿੱਚੋਂ ਸੁੱਟ ਦਿੱਤਾ ਅਤੇ ਭੱਜ ਗਏ। ਥਾਣਾ ਸਿਟੀ-1 ਮਾਲੇਰਕੋਟਲਾ ਦੇ ਇੰਚਾਰਜ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਇਸ ਗੁੰਡਾਗਰਦੀ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | . ਥਾਣਾ ਇੰਚਾਰਜ ਅਨੁਸਾਰ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਪੀੜਤ ਲੜਕੀ ਨੇ ਦੋਸ਼ੀ ਨੌਜਵਾਨ ਨਾਲ ਇੰਸਟਾਗ੍ਰਾਮ ‘ਤੇ ਸੰਪਰਕ ਬਣਾਇਆ ਹੋਇਆ ਸੀ ਅਤੇ ਦੋਵੇਂ ਇੰਸਟਾਗ੍ਰਾਮ ਦੇ ਸੋਸ਼ਲ ਮਾਧਿਅਮ ਰਾਹੀਂ ਇਕ ਦੂਜੇ ਨੂੰ ਜਾਣਦੇ ਸਨ। ਪੁਲੀਸ ਅਧਿਕਾਰੀ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਸ ਮਾਮਲੇ ਸਬੰਧੀ ਹੋਰ ਵੇਰਵੇ ਤਫ਼ਤੀਸ਼ ਦੌਰਾਨ ਹੀ ਸਾਹਮਣੇ ਆਉਣਗੇ।