Sidhu moosewala:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਬਾਅਦ ਅਹਿਮ ਖ਼ਬਰ ਸਾਹਮਣੇ ਆਈ ਹੈ ਕਿ , ਮੂਸੇਵਾਲੇ ਨੂੰ ਮਾਰਨ ਤੋਂ ਬਾਅਦ ਗੈਂਗਸਟਰਾਂ ਸ਼ਰੇਆਮ ਗੁਜਰਾਤ ਦੇ ਮੁੰਦਰਾ ਸਮੁੰਦਰ ਦੇ ਕਿਨਾਰੇ ਜਸ਼ਨ ਮਨਾਇਆ ਜਿਸ ਤੋਂ ਬਾਅਦ ਫੋਟੋਸ਼ੂਟ ਵੀ ਕਰਵਾਇਆ ਗਿਆ। ਹੁਣ ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਜਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ 5 ਸੂਬਿਆਂ ਦੀ ਪੁਲਿਸ ਕਾਤਲ ਨੂੰ ਫੜਨ ਵਿੱਚ ਲੱਗੀ ਹੋਈ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਦਿੱਲੀ ਪੁਲਿਸ ਇਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਸੀ। ਇਸ ਦੇ ਬਾਵਜੂਦ ਇਹ 5 ਕਾਤਲ ਗੁਜਰਾਤ ਦੇ ਮੁੰਦਰਾ ਬੰਦਰਗਾਹ ‘ਤੇ ਆਨੰਦ ਮਾਣ ਰਹੇ ਸਨ।
ਇਸ ਵਿੱਚ ਅੰਕਿਤ, ਦੀਪਕ ਮੁੰਡੀ, ਸਚਿਨ ਭਿਵਾਨੀ, ਪ੍ਰਿਆਵਰਤ ਫੌਜੀ, ਕਪਿਲ ਪੰਡਿਤ ਅਤੇ ਕਸ਼ਿਸ਼ ਉਰਫ਼ ਕੁਲਦੀਪ ਹੈ ਇਨ੍ਹਾਂ ਵਿੱਚੋਂ ਦੀਪਕ ਮੁੰਡੀ ਅਜੇ ਫਰਾਰ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਕਾਤਲਾਂ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਰ ‘ਚ ਪੰਜਾਬੀ ਗੀਤ ‘ਤੇ ਜਸ਼ਨ ਮਨਾਏ ਸਨ ਜਿਸ ਦੀ ਵੀਡੀਓ ਸ਼ੂਟਰ ਅੰਕਿਤ ਸੇਰਸਾ ਦੇ ਮੋਬਾਈਲ ਤੋਂ ਵੀ ਮਿਲੀ ਸੀ।
ਜਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ, ਮਰਹੂਮ ਗਾਇਕ ਦੇ ਦੋ ਗੀਤ ‘ਫਰਗੇਟ ਅਬਾਊਟ ਇਟ’ ਅਤੇ ‘ਆਊਟਲਾਅ’ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਹੋਏ ਨੂੰ ਤਿੰਨ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਜਿੱਥੇ ਬਹੁਤ ਸਾਰੇ ਲੋਕ ਮਰਹੂਮ ਗਾਇਕ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ, ਉੱਥੇ ਹੀ ਸਿੱਧੂ ਮੂਸੇ ਵਾਲਾ ਦੇ ਦੋ ਗੀਤਾਂ ਨੂੰ ਡਿਲੀਟ ਕਰ ਦਿੱਤਾ ਗਿਆ ਸੀ
ਜਾਣਕਾਰੀ ਮੁਤਾਬਕ ਇਨ੍ਹਾਂ ਗੀਤਾਂ ਨੂੰ ਯੂਟਿਊਬ ਤੋਂ ਹਟਾਉਣ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆ ਸਕੀ ਹੈ। ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਅਜੇ ਵੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਯੂਟਿਊਬ ਤੋਂ ‘ਫਰਗੇਟ ਅਬਾਊਟ ਇਟ’ ਅਤੇ ‘ਆਊਟਲਾਅ’ ਗੀਤ ਕਿਉਂ ਡਿਲੀਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਦੋਵੇਂ ਗੀਤ 2019 ‘ਚ ਰਿਲੀਜ਼ ਹੋਏ ਸਨ ਅਤੇ ਇਨ੍ਹਾਂ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ ਸੀ। ‘ਫਰਗੇਟ ਅਬਾਊਟ ਇਟ’ ਅਤੇ ‘ਆਊਟਲਾਅ’ ਨਾਲ ਇਸ ਸਾਲ ਸਿੱਧੂ ਮੂਸੇ ਵਾਲਾ ਦੇ ਕੁੱਲ ਤਿੰਨ ਗੀਤ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ : Dawood ibrahim:ਐੱਨਆਈਏ ਨੇ ਅੰਡਰਵਰਲਡ ਡੌਨ ਦਾਊਦ ਦੀ ਸੂਹ ਦੇਣ ਵਾਲੇ ਨੂੰ 25 ਲੱਖ ਰੁ ਦੇਣ ਦਾ ਕੀਤਾ ਐਲਾਨ.