ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗਾਣੇ ਤੋਂ ਬਾਅਦ ਦੋ ਗਾਣੇ ਹੋਰ ਯੂ-ਟਿਊਬ ਤੋਂ ਡਿਲੀਟ ਕਰ ਦਿੱਤੇ ਗਏ ਹਨ।ਸਿੱਧੂ ਦੇ ਦੋ ਗਾਣੇ forget about it ਤੇ outlaw ਯੂ-ਟਿਊਬ ਤੋਂ ਹਟਾ ਦਿੱਤੇ ਗਏ ਹਨ।ਜੱਟ ਲਾਈਫ ਸਟੂਡੀਓਜ਼ ਤੋਂ ਹੋਏ ਸੀ ਗੀਤ ਰਿਲੀਜ਼,ਮੂਸੇਵਾਲਾ ਦੀ ਟੀਮ ਨੇ ਪਾਇਆ ਸੀ ਕਾਪੀਰਾਈਟ , ਜੱਟ ਲਾਈਫ ਸਟੂਡੀਓਜ਼ ਵਾਲੇ ਜੋਤੀ ਪੰਧੇਰ ‘ਤੇ ਪਹਿਲਾ ਵੀ ਕੀਤੀ ਗਈ ਸੀ FIR, ਮੂਸੇਵਾਲਾ ਦੇ ਪਿਤਾ ਵੱਲੋਂ ਪਹਿਲਾ ‘El Chapo’ ਗੀਤ ਲੀਕ ਕਰਨ ਦੇ ਲਾਏ ਗਏ ਸੀ ਦੋਸ਼
ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਪਹਿਲਾਂ ਵੀ ਸਿੱਧੂ ਦੇ ਇੱਕ ਗੀਤ ਜਿਸ ਦਾ ਨਾਮ ਸੀ ‘ El Chapo’ ਗੀਤ ਲੀਕ ਕਰਨ ਦੇ ਦੋਸ਼ ਲਾਏ ਸਨ।ਬੀਤੇ ਦੋ ਦਿਨ ਪਹਿਲਾਂ ਮੁੰਬਈ ਦੇ ਇੱਕ ਡਾਇਰੈਕਟਰ ਸਲੀਮ ਮਰਚੈਂਟ ਵਲੋਂ ਵੀ ਸਿੱਧੂ ਦਾ ਇੱਕ ਗੀਤ ਜੋ ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਨੇ ਗਾਇਆ ਸੀ ਨੂੰ ਦੋ ਸਤੰਬਰ ਨੂੰ ਰਿਲੀਜ਼ ਕਰਨ ਦੀ ਅਨਾਊਸਮੈਂਟ ਕੀਤੀ ਸੀ।
ਇਹ ਵੀ ਪੜ੍ਹੋ : ਭਾਜਪਾ ਨੇਤਾ ਸੀਮਾ ਪਾਤਰਾ ਨੇ 8 ਸਾਲ ਤੱਕ ਲੜਕੀ ਨੂੰ ਬੰਧਕ ਬਣਾ ਕੇ ਰੱਖਿਆ ,ਪੀੜਤਾ ਬੋਲੀ-ਜੀਭ ਨਾਲ ਕਰਵਾਉਂਦੀ ਸੀ ਫਰਸ਼ ਸਾਫ
ਜਿਸ ਤੋਂ ਬਾਅਦ ਸਿੱਧੂ ਦੀ ਟੀਮ ਤੇ ਉਸਦੇ ਪਰਿਵਾਰ ਵਲੋਂ ਇਸ ਗੀਤ ਨੂੰ ਉਨ੍ਹਾਂ ਦੀ ਆਗਿਆ ਤੋਂ ਰਿਲੀਜ਼ ਕਰਨ ‘ਤੇ ਰੋਸ ਪ੍ਰਗਟ ਕੀਤਾ ਗਿਆ ਸੀ।ਇਸ ਗੀਤ ਨੂੰ ਰਿਲੀਜ਼ ਕਰਨ ਦੇ ਸਬੰਧਿਤ ਮਾਨਸਾ ਕੋਰਟ ‘ਚ ਪਟੀਸ਼ਨ ਵੀ ਪਾਈ ਗਈ ਜਿਸ ਤੇ ਬੀਤੇ ਕੱਲ੍ਹ ਕੋਰਟ ਨੇ ਇਸ ਗੀਤ ਦੇ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਉਸਦਾ ਇੱਕ ਨਵਾਂ ਗੀਤ ਐੱਸਵਾਈਐੱਲ ਰਿਲੀਜ਼ ਕੀਤਾ ਗਿਆ ਜਿਸ ਨੂੰ ਕੁਝ ਹੀ ਮਿੰਟਾਂ ‘ਚ ਲੱਖਾਂ ਲੋਕਾਂ ਵਲੋਂ ਸੁਣਿਆ ਗਿਆ।ਸਿੱਧੂ ਦੇ ਐੱਸਵਾਈਐੱਲ ਗੀਤ ਨੂੰ ਮਿੰਟਾਂ ਸਕਿੰਟਾਂ ‘ਚ ਲੱਖਾਂ ਲਾਈਕ ਤੇ ਵਿਊਜ਼ ਮਿਲੇ।ਪਰ ਇੱਕ ਦਿਨ ਬਾਅਦ ਯੂ-ਟਿਊਬ ਤੋਂ ਸਿੱਧੂ ਦਾ ਗੀਤ ਹਟਾ ਦਿੱਤਾ ਗਿਆ।
ਇਹ ਵੀ ਪੜ੍ਹੋ : ਰੇਲਵੇ ‘ਚ ਇਨ੍ਹਾਂ ਅਸਾਮੀਆਂ ਲਈ ਬਿਨਾਂ ਪ੍ਰੀਖਿਆ ਦੇ ਹੋਵੇਗੀ ਭਰਤੀ, 12ਵੀਂ ਤੋਂ ਗ੍ਰੈਜੂਏਸ਼ਨ ਪਾਸ ਲਈ ਮੌਕਾ, ਜਲਦ ਕਰੋ ਅਪਲਾਈ