ਸ਼ਰਾਬ ਘੁਟਾਲੇ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ।ਕੇਜਰੀਵਾਲ 28 ਮਾਰਚ ਤੱਕ ਈਡੀ ਦੀ ਹਿਰਾਸਤ ‘ਚ ਰਹਿਣਗੇ।ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਚੁੱਪੀ ਤੋੜੀ ਹੈ।ਪਤਨੀ ਨੇ ਲਾਈਵ ਹੋ ਕੇ ਆਪਣੀ ਗੱਲ ਰੱਖੀ।ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਜੇਲ੍ਹ ‘ਚੋਂ ਸੰਦੇਸ਼ ਭੇਜਿਆ ਗਿਆ ਹੈ।ਉਨ੍ਹਾਂ ਕਿਹਾ ਕਿ ਮੈਂ ਭਾਵੇਂ ਅੰਦਰ ਰਹਾਂ ਜਾ ਬਾਹਰ ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ।ਮੇਰੀ ਜ਼ਿੰਦਗੀ ਦਾ ਇਕ ਇਕ ਪਲ ਦੇਸ਼ ਲਈ ਸਮਰਪਿਤ ਹੈ।ਇਸ ਧਰਤੀ ‘ਤੇ ਮੇਰਾ ਜੀਵਨ ਹੀ ਸੰਘਰਸ਼ ਲਈ ਹੋਇਆ ਹੈ।ਅੱਗੇ ਵੀ ਮੇਰੀ ਜ਼ਿੰਦਗੀ ‘ਚ ਵੱਡੇ ਵੱਡੇ ਸੰਘਰਸ਼ ਲਿਖੇ ਹਨ, ਇਸ ਲਈ ਇਹ ਗ੍ਰਿਫਤਾਰੀ ਮੈਨੂੰ ਹੈਰਾਨ ਨਹੀਂ ਕਰਦੀ।