ਦੀਪਕ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਦੀਪਕ ਮੁੰਡੀ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ।ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਦੀਪਕ ਮੁੰਡੀ ਤੋਂ ਤੰਗ ਆ ਚੁੱਕੇ ਹਾਂ।ਦੀਪਕ ਦੀ ਮਾਂ ਦਾ ਕਹਿਣਾ ਹੈ ਕਿ ਜੇਕਰ ਉਸਨੇ ਨੇ ਕਤਲ ਕੀਤਾ ਹੈ ਤਾਂ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ।ਰੱਬ ਐਨਾ ਕਪੁੱਤ ਪੁੱਤ ਕਿਸੇ ਨੂੰ ਨਾ ਦੇਵੇ।ਸਾਨੂੰ ਤਾਂ ਉਸਦੀ ਲਾਸ਼ ਵੀ ਨਹੀਂ ਚਾਹੀਦੀ।ਦੱਸ ਦੇਈਏ ਕਿ ਬੀਤੇ ਦਿਨੀਂ ਦੀਪਕ ਮੁੰਡੀ ਤੇ ਉਸਦੇ ਦੋ ਸਾਥੀਆਂ ਨੂੰ ਨੇਪਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।ਦੀਪਕ ਮੁੰਡੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਰਾਰ ਸੀ।ਦੀਪਕ ਮੁੰਡੀ ਸਿੱਧੂ ਮੂਸੇਵਾਲਾ ਦੇ ਕਤਲ ‘ਚ 6ਵਾਂ ਸ਼ਾਰਪ ਸ਼ੂਟਰ ਸੀ ਜਿਸ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ।ਉਸਤੋਂ ਬਾਅਦ ਦੀਪਕ ਮੁੰਡੀ ਫਰਾਰ ਸੀ।ਜਿਸ ਨੂੰ ਬੀਤੇ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 6ਵੇਂ ਸ਼ੂਟਰ ਦੀਪਕ ਮੁੰਡੀ ਦੀ ਅੱਜ ਕੋਰਟ ‘ਚ ਪੇਸ਼ੀ, ਹੋ ਸਕਦੇ ਕਈ ਖੁਲਾਸੇ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਮਾਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ 2 ਸਾਥੀਆਂ ਕਪਿਲ ਪੰਡਿਤ, ਰਜਿੰਦਰ ਜੋਕਰ ਨੂੰ ਬੀਤੇ ਕੱਲ੍ਹ ਪੰਜਾਬ ਲਿਆਂਦਾ ਗਿਆ।ਦੱਸਣਯੋਗ ਹੈ ਕਿ ਦੀਪਕ ਮੁੰਡੀ ਤੇ ਉਸਦੇ 2 ਸਾਥੀਆਂ ਕਪਿਲ ਪੰਡਿਤ, ਰਜਿੰਦਰ ਜੋਕਰ ਨੂੰ ਪੁਲਿਸ ਨੇ ਨੇਪਾਲ ਦੀ ਸਰਹੱਦ ‘ਤੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਜਿਨ੍ਹਾਂ ਨੂੰ ਲੈ ਕੇ ਪੰਜਾਬ ਪੁਲਿਸ ਦੀ ਟੀਮ ਦਿੱਲੀ ਏਅਰਪੋਰਟ ਪਹੁੰਚੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਲਿਆਂਦਾ ਗਿਆ।ਇਨ੍ਹਾਂ ਗੈਂਗਸਟਰਾਂ ਨੂੰ ਸੜਕੀ ਰਸਤਿਓਂ ਮਾਨਸਾ ਲਿਆਂਦਾ ਗਿਆ ਤੇ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।ਦੱਸ ਦੇਈਏ ਕਿ ਦੀਪਕ ਮੁੰਡੀ ਬੋਲੈਰੋ ਮੋਡਿਊਲ ਦਾ ਸ਼ੈਟਰ ਸੀ।ਇਸ ਤੋਂ ਇਲਾਵਾ ਕਪਿਲ ਪੰਡਿਤ ਤੇ ਰਜਿੰਦਰ ਜੋਕਰ ਨੇ ਹਥਿਆਰ ਲੁਕਾਉਣ ਤੇ ਮੁਹੱਈਆ ਕਰਵਾਉਣ ‘ਚ ਮੱਦਦ ਕੀਤੀ ਸੀ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜਿਸ਼ ਲਾਰੈਂਸ ਗੈਂਗ ਨੇ ਰਚੀ ਸੀ।ਜਿਸ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਅੰਜਾਮ ਦਿੱਤਾ ਸੀ।ਲਾਰੈਂਸ ਦਾ ਭਰਾ ਅਨਮੋਲ ਤੇ ਭਤੀਜਾ ਸਚਿਨ ਥਾਪਨ ਵੀ ਗੋਲਡੀ ਨਾਲ ਸਰਗਰਮ ਸਨ।ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੇ ਅਨਮੋਲ ਨੂੰ ਕੀਨੀਆ ‘ਚ ਹਿਰਾਸਤ ‘ਚ ਲਿਆ ਗਿਆ ਹੈ।ਦੋਵਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਸਿੱਧੂ ਮੂਸੇਵਾਲਾ ਦਾ ਕਤਲ 6 ਸ਼ੂਟਰਾਂ ਨੇ ਕੀਤਾ ਸੀ।ਜੋ ਕੋਰੋਲਾ ਤੇ ਬੋਲੈਰੋ ਮਾਡਿਊਲ ‘ਚ ਆਏ ਸੀ।ਇਨ੍ਹਾਂ ‘ਚੋਂ ਬੋਲੈਰੋ ਮੋਡਿਊਲ ਦੇ ਸ਼ੂਟਰ ਪ੍ਰਿਆਵਰਤ ਫੌਜ਼ੀ, ਅੰਕਿਤ ਸੇਰਸਾ, ਕਸ਼ਿਸ਼ ਉਰਫ ਕੁਲਦੀਪ ਤੋਂ ਬਾਅਦ ਪੁਲਿਸ ਨੇ ਦੀਪਕ ਮੁੰਡੀ ਨੂੰ ਵੀ ਫੜ ਲਿਆ ਹੈ।ਦੂਜੇ ਪਾਸੇ ਕੋਰੋਲਾ ਮਾਡਿਊਲ ਦੇ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂੰ ਦਾ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਨੇੜੇ ਭਕਨਾ ਪਿੰਡ ‘ਚ ਐਨਕਾਉਂਟਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : 75 ਸਾਲ ਬਾਅਦ ਮਿਲੇ ਵੰਡ ‘ਚ ਵਿਛੜੇ ਭੈਣ-ਭਰਾ, ਗਲ਼ ਲੱਗ ਭੁੱਬਾਂ ਮਾਰ ਰੋਏ