ਜਿਹੜੇ ਲੋਕ ਡਾਗ ਲਵਰਸ ਹੁੰਦੇ ਹਨ ਉਹ ਆਪਣੇ ਘਰ ‘ਚ ਇੱਕ ਕੁੱਤਾ ਜ਼ਰੂਰ ਰੱਖਦੇ ਹਨ ਅਤੇ ਆਪਣੇ ਬੱਚੇ ਦੀ ਤਰ੍ਹਾਂ ਇਸ ਦੀ ਦੇਖਭਾਲ ਕਰਦੇ ਹਨ। ਜਾਨਵਰ ਵੀ ਆਪਣੇ ਮਾਲਕ ਅਤੇ ਆਪਣੇ ਪੂਰੇ ਪਰਿਵਾਰ ਨੂੰ ਪਿਆਰ ਕਰਨ ਲੱਗ ਪੈਂਦਾ ਹੈ। ਅਜਿਹੇ ‘ਚ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਆਮ ਤੌਰ ‘ਤੇ ਲੋਕ ਇਨ੍ਹਾਂ ਨੂੰ ਦਫ਼ਨਾਉਂਦੇ ਹਨ ਜਾਂ ਨਦੀ ਵਿੱਚ ਸੁੱਟ ਦਿੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਯਾਦ ‘ਚ ਉਨ੍ਹਾਂ ਦੀਆਂ ਫੋਟੋਆਂ ਬਣਵਾਈਆਂ ਜਾਂਦੀਆਂ ਹਨ, ਘਰ ‘ਚ ਵੱਖ-ਵੱਖ ਯਾਦਗਾਰਾਂ ਸਜਾਉਂਦੇ ਹਨ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਈ ਲੋਕ ਪਾਲਤੂ ਕੁੱਤੇ ਦੀ ਖੱਲ ਸੰਭਾਲ ਕੇ ਘਰ (rug made of pet dog skin) ‘ਚ ਰੱਖ ਲੈਂਦੇ ਹਨ? ਆਸਟ੍ਰੇਲੀਆ ਦੀ ਇੱਕ ਕੰਪਨੀ (Australia company make pet dog rug) ਲੋਕਾਂ ਨੂੰ ਅਜਿਹੇ ਤੋਹਫ਼ੇ ਦੇਣ ਲਈ ਮਸ਼ਹੂਰ ਹੈ।
View this post on Instagram
ਡੇਲੀ ਸਟਾਰ ਦੀ ਵੈੱਬਸਾਈਟ ਦੀ ਰਿਪੋਰਟ ਦੇ ਅਨੁਸਾਰ, (Chimera Taxidermy) ਚਿਮੇਰਾ ਟੈਕਸੀਡਰਮੀ ਨਾਮ ਦੀ ਇੱਕ ਆਸਟਰੇਲੀਆਈ ਕੰਪਨੀ ਪਾਲਤੂ ਕੁੱਤਿਆਂ ਦੀ ਚਮੜੀ (pet dog ornamental rug) ਨੂੰ ਸਜਾਵਟ ਲਈ ਕਿਸੇ ਕੰਬਲ ਜਾਂ ਦਰੀ ਵਿੱਚ ਬਦਲ ਦਿੰਦੀ ਹੈ। ਕੰਪਨੀ ਦੇ ਸੰਸਥਾਪਕ ਮੈਡੀ ਨੇ ਕਿਹਾ ਕਿ ਜਾਨਵਰ ਦੀ ਖੱਲ ਯਾਨੀ ਫਰ ਨਾਲ ਭਰੀ ਚਮੜੀ ਨੂੰ ਰੰਗੀਨ ਕਰਕੇ ਚਮੜੇ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਜੋ ਫਰ ਡਿੱਗਣ ਨਾ ਲੱਗੇ।
ਪਾਲਤੂ ਜਾਨਵਰਾਂ ਦੀ ਦਰੀ ਬਣਾ ਰਹੇ ਹਨ ਲੋਕ
ਇਕ ਪਾਸੇ ਜਿੱਥੇ ਕੰਪਨੀ ਇਸ ਨੂੰ ਯਾਦਗਾਰ ਬਣਾ ਦਿੰਦੀ ਹੈ, ਉੱਥੇ ਹੀ ਦੂਜੇ ਪਾਸੇ ਇਹ ਦੇਖਣ ਲਈ ਬਹੁਤ ਡਰਾਉਣਾ ਅਨੁਭਵ ਦਿੰਦੀ ਹੈ। ਡੇਲੀ ਸਟਾਰ ਦੀ ਵੈੱਬਸਾਈਟ ਮੁਤਾਬਕ ਇਸ ਬਾਰੇ ਸੋਸ਼ਲ ਮੀਡੀਆ ‘ਤੇ ਲੋਕ ਆਪਣੀ ਰਾਏ ਵੀ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਆਪਣੇ ਪਾਲਤੂ ਜਾਨਵਰ ਨੂੰ ਬਹੁਤ ਪਿਆਰ ਕੀਤਾ ਹੋਵੇਗਾ ਤਾਂ ਉਸ ਦੀ ਯਾਦ ‘ਚ ਅਜਿਹਾ ਗਲੀਚਾ ਬਣਾਇਆ ਗਿਆ ਹੈ। ਜਿਸ ਨੂੰ ਇਹ ਪਸੰਦ ਨਹੀਂ ਹੈ ਉਹ ਇਸ ਵੱਲ ਧਿਆਨ ਨਾ ਦਿਓ। ਹਾਲਾਂਕਿ, ਇਹ ਯਕੀਨੀ ਤੌਰ ‘ਤੇ ਦੇਖਣ ਲਈ ਬਹੁਤ ਡਰਾਉਣਾ ਲੱਗ ਰਿਹਾ ਹੈ।
ਵੀਡੀਓ ‘ਚ ਦਿੱਖ ਰਿਹਾ ਨੱਕ ਤੇ ਅੱਖ
ਜਾਨਵਰਾਂ ਦੀ ਖੱਲ ਤੋਂ ਬਣੀਆਂ ਜੈਕਟਾਂ, ਕੱਪੜੇ, ਬੈਗ ਆਦਿ ਚੀਜ਼ਾਂ ਆਮ ਹਨ। ਪਰ ਇਸ ਦਰੀ ਦੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੀ ਦਿੱਖ ਪੂਰੀ ਤਰ੍ਹਾਂ ਕੁੱਤੇ ਵਰਗੀ ਹੈ। ਉਸ ਦੀਆਂ ਅੱਖਾਂ ਅਤੇ ਨੱਕ ਵੀ ਸਾਫ਼ ਦਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ ਜਾਨਵਰ ਦੇ ਨਹੁੰ ਵੀ ਦਿਖਾਈ ਦੇ ਰਹੇ ਹਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ। ਮੈਡੀ ਨੇ ਕਿਹਾ ਕਿ ਪੇਟ ਟੈਕਸੀਡਰਮੀ ਇੱਕ ਬਹੁਤ ਨਵਾਂ ਰੁਝਾਨ ਹੈ ਅਤੇ ਪਿਛਲੇ 5 ਸਾਲਾਂ ਵਿੱਚ ਹੀ ਵਧੇਰੇ ਉਜਾਗਰ ਹੋਇਆ ਹੈ। ਇਸ ਵੀਡੀਓ ਨੂੰ 3 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h