ਹਾਲ ‘ਚ ਹੀ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਡ ‘ਚ ਹਨ।ਅੱਜ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਅਹਿਮ ਮੀਟਿੰਗ ਸੱਦੀ ੈ।ਇਸ ਮੀਟਿੰਗ ‘ਚ ਪਟਿਆਲਾ ਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਦੇ ਉਮੀਦਵਾਰ ਤੇ ਹਲਕੇ ਦੇ ਵਿਧਾਇਕ ਸ਼ਾਮਿਲ ਹੋਏ।ਇਸ ਤੋਂ ਪਹਿਲਾਂ ਸੀਐੱਮ ਮਾਨ ਨੇ ਬੀਤੇ ਦਿਨੀਂ ਸੰਗਰੂਰ, ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਨਵਨਿਯੁਕਤ ਸਾਂਸਦਾਂ, ਵਿਧਾਇਕਾਂ ਤੇ ਚੇਅਰਮੈਨਾਂ ਨਾਲ ਮੁਲਾਕਾਤ ਕੀਤੀ ਸੀ।ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਮੁੜ ਲੋਕ ਸੇਵਾ ਕਰਨ ਨੂੰ ਕਿਹਾ ਤੇ ਨਵਨਿਯੁਕਤ ਸਾਂਸਦਾਂ ਨੂੰ ਸੰਸਦ ‘ਚ ਪੰਜਾਬ ਦੇ ਹੱਕਾਂ ਦੀ ਡੱਟ ਕੇ ਪੈਰਵਾਈ ਕਰਨ ਨੂੰ ਕਿਹਾ ਸੀ।