Onion Price Hike: ਪਿਛਲੇ ਕੁਝ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ ‘ਚ ਅਚਾਨਕ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਿਆ ਹੈ। ਪਰ ਹੁਣ ਆਮ ਆਦਮੀ ਦੀਆਂ ਇਹ ਮੁਸ਼ਕਿਲਾਂ ਹੋਰ ਵੀ ਵਧਣ ਵਾਲੀਆਂ ਹਨ ਕਿਉਂਕਿ ਪਿਆਜ਼ ਦੀ ਕੀਮਤ ਵੀ ਅਸਮਾਨ ਨੂੰ ਛੂਹਣ ਲੱਗੀ ਹੈ। ਮੰਡੀ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ। ਅਜਿਹੇ ‘ਚ ਆਮ ਆਦਮੀ ਲਈ ਤੜਕਾ ਲਾਉਣਾ ਵੀ ਮਹਿੰਗਾ ਹੋ ਜਾਵੇਗਾ।
ਪਿਆਜ਼ ਦੀ ਤਾਜ਼ਾ ਕੀਮਤ ਦੀ ਗੱਲ ਕਰੀਏ ਤਾਂ 27 ਜੂਨ ਨੂੰ ਨਾਸਿਕ ਮੰਡੀ ਵਿੱਚ ਪਿਆਜ਼ ਦੀ ਔਸਤ ਕੀਮਤ 1201 ਰੁਪਏ ਪ੍ਰਤੀ ਕੁਇੰਟਲ ਸੀ। 28 ਜੂਨ ਨੂੰ ਇਹ ਕੀਮਤ ਅਚਾਨਕ ਵਧ ਕੇ 1280 ਰੁਪਏ ਪ੍ਰਤੀ ਕੁਇੰਟਲ ਹੋ ਗਈ। 29 ਜੂਨ ਨੂੰ ਪਿਆਜ਼ 1280 ਰੁਪਏ ਤੋਂ ਵਧ ਕੇ 1325 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਅੱਜ ਨਾਸਿਕ ਬਾਜ਼ਾਰ ਵਿੱਚ ਪਿਆਜ਼ ਦੀ ਔਸਤ ਕੀਮਤ 1350 ਰੁਪਏ ਪ੍ਰਤੀ ਕੁਇੰਟਲ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਵੱਡਾ ਪਿਆਜ਼ ਉਤਪਾਦਕ ਰਾਜ ਗਿਣਿਆ ਜਾਂਦਾ ਹੈ। ਇਸ ਕਾਰਨ ਦੇਸ਼ ਵਿੱਚ ਆਮ ਤੌਰ ’ਤੇ ਪਿਆਜ਼ ਦੀਆਂ ਕੀਮਤਾਂ ਇੱਥੋਂ ਹੀ ਤੈਅ ਹੁੰਦੀਆਂ ਹਨ। ਦੂਜੇ ਪਾਸੇ ਨਾਸਿਕ ਦਾ ਲਾਲ ਪਿਆਜ਼ ਦੂਰ-ਦੂਰ ਤੱਕ ਮਸ਼ਹੂਰ ਹੈ।
ਦੱਸ ਦੇਈਏ ਕਿ ਪਿਆਜ਼ ਇੱਕ ਅਜਿਹੀ ਚੀਜ਼ ਹੈ ਜੋ ਗਰੀਬ ਤੋਂ ਲੈ ਕੇ ਅਮੀਰ ਤੱਕ ਥਾਲੀ ਵਿੱਚ ਮਿਲਦਾ ਹੈ। ਖੇਤੀ ਕਰਨ ਵਾਲੇ ਲੋਕ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਅਕਸਰ ਰੋਟੀ-ਪਿਆਜ਼ ਖਾ ਕੇ ਪੇਟ ਭਰ ਲੈਂਦੇ ਹਨ। ਅਜਿਹੇ ‘ਚ ਪਿਆਜ਼ ਦੀਆਂ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਨੇ ਆਮ ਆਦਮੀ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪੈਂਦਾ ਹੈ।
ਇਸ ਤੋਂ ਪਹਿਲਾਂ ਵਧ ਚੁੱਕੇ ਹਨ ਟਮਾਟਰ ਦੇ ਭਾਅ
ਪਿਆਜ਼ ਤੋਂ ਪਹਿਲਾਂ ਟਮਾਟਰ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਰਚਾ ਸੀ। ਪਿਛਲੇ ਦਿਨੀਂ ਦੇਸ਼ ਦੇ ਸਾਰੇ ਮਾਲਾਂ ਅਤੇ ਸੁਪਰਮਾਰਕੀਟਾਂ ਵਿੱਚ ਵਧੀਆ ਗੁਣਵੱਤਾ ਵਾਲੇ ਟਮਾਟਰਾਂ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਦੂਜੇ ਪਾਸੇ ਸਥਾਨਕ ਮੰਡੀਆਂ ਵਿੱਚ ਆ ਰਹੇ ਚੰਗੀ ਕੁਆਲਿਟੀ ਦੇ ਟਮਾਟਰ ਜਿੱਥੋਂ ਜ਼ਿਆਦਾਤਰ ਪਰਿਵਾਰ ਖਰੀਦਦੇ ਹਨ, ਦੀ ਕੀਮਤ 60 ਤੋਂ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h