San Francisco: ਗੂਗਲ ਦੀ ਮੂਲ ਕੰਪਨੀ ਅਲਫਾਬੇਟ ਕਥਿਤ ਤੌਰ ‘ਤੇ ਮੈਟਾ, ਐਮਜ਼ੌਨ, ਟਵਿੱਟਰ, ਸੇਲਜ਼ਫੋਰਸ ਵਲੋਂ ਵੱਡੀ ਤਕਨੀਕੀ ਛਾਂਟੀ ਦੇ ਸੀਜ਼ਨ ‘ਚ ਲਗਪਗ 10,000 ‘ਅੰਡਰ ਪਰਫਾਰਮਿੰਗ’ ਕਰਮਚਾਰੀਆਂ ਦੀ ਛਾਂਟੀ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ ਗੂਗਲ ਇੱਕ ਨਵੀਂ ਰੈਂਕਿੰਗ ਅਤੇ ਪ੍ਰਦਰਸ਼ਨ ਸੁਧਾਰ ਯੋਜਨਾ ਦੇ ਜ਼ਰੀਏ 10,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਤੋਂ ਇਲਾਵਾ ਰਿਪੋਰਟਾਂ ਮੁਤਾਬਕ ਅਲਫਾਬੇਟ ਦੀ ਨਵੀਂ ਪ੍ਰਦਰਸ਼ਨ ਪ੍ਰਣਾਲੀ ਬੋਨਸ ਅਤੇ ਸਟਾਕ ਗ੍ਰਾਂਟਾਂ ਦਾ ਭੁਗਤਾਨ ਕਰਨ ਤੋਂ ਬਚਣ ਲਈ ਰੇਟਿੰਗਾਂ ਦੀ ਵਰਤੋਂ ਕਰ ਸਕਦੀ ਹੈ। ਅਲਫਾਬੇਟ ਨੇ ਅਜੇ ਇਸ ਰਿਪੋਰਟ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਅਲਫਾਬੇਟ ਕੋਲ ਲਗਪਗ 187,000 ਕਰਮਚਾਰੀ ਹਨ।
ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਫਾਈਲਿੰਗ ਦੀ ਮੰਨਿਏ ਤਾਂ ਪਿਛਲੇ ਸਾਲ ਇੱਕ ਅਲਫਾਬੇਟ ਕਰਮਚਾਰੀ ਲਈ ਔਸਤ ਮੁਆਵਜ਼ਾ ਲਗਪਗ $295,884 ਸੀ। ਅਲਫਾਬੇਟ ਨੇ ਤੀਜੀ ਤਿਮਾਹੀ ਵਿੱਚ $13.9 ਬਿਲੀਅਨ ਦਾ ਸ਼ੁੱਧ ਲਾਭ ਦਰਜ ਕੀਤਾ, ਜੋ ਇੱਕ ਸਾਲ ਪਹਿਲਾਂ ਨਾਲੋਂ 27 ਪ੍ਰਤੀਸ਼ਤ ਘੱਟ ਹੈ, ਜਦੋਂ ਕਿ ਵਿਸ਼ਵ ਮੰਦੀ ਦੇ ਦੌਰਾਨ ਮਾਲੀਆ 6 ਪ੍ਰਤੀਸ਼ਤ ਵੱਧ ਕੇ $69.1 ਬਿਲੀਅਨ ਹੋ ਗਿਆ ਹੈ।
ਕੰਪਨੀ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਸੀ ਕਿ ਕੰਪਨੀ ਅਜੇ ਵੀ ਕੁਆਂਟਮ ਕੰਪਿਊਟਿੰਗ ਵਰਗੇ ਲੰਬੇ ਸਮੇਂ ਦੇ ਪ੍ਰੋਜੈਕਟਾਂ ‘ਚ ਨਿਵੇਸ਼ ਕਰ ਰਹੀ ਹੈ। ਪਰ ਚੁਸਤ ਹੋਣਾ, ਨਿਸ਼ਠਾਵਾਨ ਹੋਣਾ ਅਤੇ ਵਧੇਰੇ ਕੁਸ਼ਲ ਹੋਣਾ ਮਹੱਤਵਪੂਰਨ ਹੈ। ਪਿਚਾਈ ਨੇ ਕਿਹਾ ਕਿ ਅਸੀਂ ਆਪਣੇ ਕਰਮਚਾਰੀਆਂ ਦਾ ਖਿਆਲ ਰੱਖਣ ਲਈ ਵਚਨਬੱਧ ਹਾਂ। ਮੈਂ ਸੋਚਦਾ ਹਾਂ ਕਿ ਅਸੀਂ ਮੈਕਰੋ-ਆਰਥਿਕ ਤੌਰ ‘ਤੇ ਇੱਕ ਮੁਸ਼ਕਲ ਦੌਰ ਚੋਂ ਗੁਜ਼ਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਇੱਕ ਕੰਪਨੀ ਦੇ ਰੂਪ ‘ਚ ਇਕੱਠੇ ਕੰਮ ਕਰੀਏ।
ਇਸ ਤੋਂ ਪਹਿਲਾਂ, ਅਮਰੀਕਾ ‘ਚ ਕੋਡ ਕਾਨਫਰੰਸ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਪਿਚਾਈ ਨੇ ਕਿਹਾ ਕਿ ਉਹ ਇਸ ਬਾਰੇ ਬਹੁਤ ਅਨਿਸ਼ਚਿਤ ਮਹਿਸੂਸ ਕਰਦੇ ਹਨ ਕਿ ਕੰਪਨੀ ਕਿਸ ਹੱਦ ਤੱਕ ਮੈਕਰੋ-ਆਰਥਿਕ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ।