Tata Cars Price Hike: ਟਾਟਾ ਕਾਰਾਂ ਅਤੇ SUV ਕੁਝ ਹੋਰ ਮਹਿੰਗੀਆਂ ਹੋਣ ਜਾ ਰਹੀਆਂ ਹਨ ਕਿਉਂਕਿ ਵਾਹਨ ਨਿਰਮਾਤਾ ਕੰਪਨੀ ਇਸ ਸਾਲ ਚੌਥੀ ਵਾਰ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਸ ਦੇ ਪੂਰੇ ਯਾਤਰੀ ਵਾਹਨ ਰੇਂਜ ਦੀਆਂ ਕੀਮਤਾਂ ‘ਚ 0.9 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਨਵੀਆਂ ਕੀਮਤਾਂ 9 ਨਵੰਬਰ 2022 ਤੋਂ ਲਾਗੂ ਹੋਣਗੀਆਂ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਕੀਮਤਾਂ ਵਧਣ ਦਾ ਕਾਰਨ ਲਾਗਤ ਖਰਚਾ ਵਧਣਾ ਦੱਸਿਆ ਜਾ ਰਿਹਾ ਹੈ। ਮਾਡਲ ਅਤੇ ਵੇਰੀਐਂਟ ਦੇ ਆਧਾਰ ‘ਤੇ ਕੀਮਤ ‘ਚ ਵਾਧਾ ਹੋਵੇਗਾ।
ਟਾਟਾ ਮੋਟਰਜ਼ ਕੋਲ ਵਰਤਮਾਨ ਵਿੱਚ ਭਾਰਤੀ ਉਤਪਾਦ ਪੋਰਟਫੋਲੀਓ ਵਿੱਚ ਦਸ ਮਾਡਲ ਹਨ, ਜਿਸ ਵਿੱਚ Tiago, Tiago EV, Tigor, Tigor EV, Altroz, Punch, Nexon, Nexon EV, Harrier ਅਤੇ Safari ਸ਼ਾਮਲ ਹਨ।
ਨਵੰਬਰ 2022 ਵਿੱਚ, ਕੰਪਨੀ ਆਪਣੀਆਂ ਚਾਰ ਪ੍ਰਸਿੱਧ ਕਾਰਾਂ – Tiago, Tigor, Harrier ਅਤੇ Safari ‘ਤੇ 65,000 ਤੱਕ ਦੇ ਆਫਰ ਦੇ ਰਹੀ ਹੈ। ਟਾਟਾ ਹੈਰੀਅਰ ‘ਤੇ 65,000 ਰੁਪਏ ਤੱਕ ਦੇ ਸਭ ਤੋਂ ਵੱਧ ਲਾਭ ਦਿੱਤੇ ਜਾ ਰਹੇ ਹਨ, ਜਿਸ ਵਿੱਚ 30,000 ਰੁਪਏ ਤੱਕ ਦੀ ਨਕਦ ਛੋਟ, 30,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਦੀ ਕਾਰਪੋਰੇਟ ਛੋਟ ਸ਼ਾਮਲ ਹੈ। ਦੱਸ ਦਈਏ ਕਿ Harrier Kaziranga ਅਤੇ Jet Edition ‘ਤੇ 30,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਦਕਿ ਬਾਕੀ ਸਾਰੇ ਵੇਰੀਐਂਟਸ ‘ਤੇ 20,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ।
ਇਸੇ ਤਰ੍ਹਾਂ ਟਾਟਾ ਸਫਾਰੀ ਕਾਜ਼ੀਰੰਗਾ ਅਤੇ ਜੈੱਟ ਐਡੀਸ਼ਨ ‘ਤੇ 30,000 ਰੁਪਏ ਦੀ ਨਕਦ ਛੋਟ ਉਪਲਬਧ ਹੈ। SUV ਦੇ ਹੋਰ ਸਾਰੇ ਵੇਰੀਐਂਟਸ ‘ਤੇ 20,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਖਰੀਦਦਾਰ 30,000 ਰੁਪਏ ਦਾ ਐਕਸਚੇਂਜ ਬੋਨਸ ਵੀ ਲੈ ਸਕਦੇ ਹਨ। ਟਾਟਾ ਟਿਗੋਰ ਸੇਡਾਨ ‘ਤੇ 38,000 ਰੁਪਏ ਤੱਕ ਦੇ ਆਫਰ ਹਨ, ਜਿਸ ‘ਚ 20,000 ਰੁਪਏ ਦੀ ਨਕਦ ਛੋਟ, 15,000 ਰੁਪਏ ਦਾ ਐਕਸਚੇਂਜ ਬੋਨਸ ਅਤੇ 3,000 ਰੁਪਏ ਦੇ ਕਾਰਪੋਰੇਟ ਲਾਭ ਸ਼ਾਮਲ ਹਨ। Tigor CNG ‘ਤੇ 10,000 ਰੁਪਏ ਦਾ ਐਕਸਚੇਂਜ ਆਫਰ ਹੈ।
ਟਾਟਾ ਦੀ ਐਂਟਰੀ-ਲੇਵਲ ਹੈਚਬੈਕ ਟਿਗੋਰ ‘ਤੇ 33,000 ਰੁਪਏ ਤੱਕ ਦੇ ਆਫਰ ਹਨ। ਇਸਦੇ ਸਾਰੇ ਵੇਰੀਐਂਟਸ ‘ਤੇ 20,000 ਰੁਪਏ ਤੱਕ ਦੀ ਨਕਦ ਛੋਟ ਅਤੇ 10,000 ਰੁਪਏ ਦਾ ਐਕਸਚੇਂਜ ਬੋਨਸ ਹੈ। ਨਾਲ ਹੀ, 3,000 ਰੁਪਏ ਦੀ ਕਾਰਪੋਰੇਟ ਛੋਟ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h