TikTok Ban: ਅਮਰੀਕਾ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਚਾਈਨੀਜ਼ ਸ਼ਾਰਟ ਰੀਲ ਐਪ ਟਿਕਟਾਕ (Tiktok) ‘ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟੇਨ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਕਦਮਾਂ ਦੇ ਮੱਦੇਨਜ਼ਰ ਅਜਿਹਾ ਕੀਤਾ ਹੈ। ‘ਦਿ ਨਿਊਯਾਰਕ ਟਾਈਮਜ਼’ ਦੇ ਅਨੁਸਾਰ, ਬ੍ਰਿਟੇਨ ਨੇ ਵੀਰਵਾਰ ਨੂੰ ਇਕ ਚੀਨੀ ਕੰਪਨੀ ਦੁਆਰਾ ਵੀਡੀਓ-ਸ਼ੇਅਰਿੰਗ ਐਪ ਦੀ ਮਲਕੀਅਤ ਨਾਲ ਜੁੜੇ ਸੁਰੱਖਿਆ ਡਰ ਦਾ ਹਵਾਲਾ ਦਿੰਦਿਆਂ TikTok ‘ਤੇ ਤੁਰੰਤ ਪਾਬੰਦੀ ਦਾ ਐਲਾਨ ਕੀਤਾ। ਸੰਸਦ ਵਿੱਚ ਬੋਲਦਿਆਂ ਡਚੀ ਆਫ਼ ਲੈਂਕੈਸਟਰ ਦੇ ਚਾਂਸਲਰ ਓਲੀਵਰ ਡਾਉਡੇਨ ਨੇ ਇਸ ਪਾਬੰਦੀ ਨੂੰ ‘ਸਾਵਧਾਨੀ’ ਵਜੋਂ ਚੁੱਕਿਆ ਕਦਮ ਦੱਸਿਆ। ਅਮਰੀਕਾ, ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸ਼ਾਖਾ, ਕੈਨੇਡਾ ਅਤੇ ਭਾਰਤ ਨੇ ਪਹਿਲਾਂ ਹੀ ਅਜਿਹੇ ਕਦਮ ਚੁੱਕੇ ਹਨ।
ਦਿ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਡਾਉਡੇਨ ਨੇ ਕਿਹਾ ਕਿ ਸੋਸ਼ਲ ਮੀਡੀਆ ਐਪਸ ਸਰਕਾਰੀ ਉਪਕਰਨਾਂ ‘ਤੇ ਸੰਪਰਕ, ਉਪਭੋਗਤਾ ਸਮੱਗਰੀ ਅਤੇ ਭੂ-ਸਥਾਨ ਡਾਟਾ (Geolocation Data) ਸਮੇਤ ਵੱਡੀ ਮਾਤਰਾ ਵਿੱਚ ਯੂਜ਼ਰਸ ਡਾਟਾ ਇਕੱਤਰ ਅਤੇ ਸਟੋਰ ਕਰਦੀਆਂ ਹਨ, ਜੋ ਕਿ ਸੰਵੇਦਨਸ਼ੀਲ ਹੋ ਸਕਦੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ TikTok ਨੇ ਆਪਣੇ ਮਾਲਕ ਚੀਨੀ ਕੰਪਨੀ ByteDance ਦੇ ਕਾਰਨ ਸਭ ਤੋਂ ਵੱਧ ਸ਼ੱਕ ਪੈਦਾ ਕੀਤਾ ਹੈ। ਬ੍ਰਿਟੇਨ ਦੀਆਂ ਕਾਰਵਾਈਆਂ ਕਈ ਪੱਛਮੀ ਸਰਕਾਰਾਂ ਵਿੱਚ ਪ੍ਰਗਟਾਏ ਗਏ ਡਰ ਨੂੰ ਦਰਸਾਉਂਦੀਆਂ ਹਨ ਕਿ TikTok ਬੀਜਿੰਗ ਵਿੱਚ ਸਰਕਾਰ ਨਾਲ ਸਿਆਸਤਦਾਨਾਂ ਅਤੇ ਸੀਨੀਅਰ ਅਧਿਕਾਰੀਆਂ ਦੁਆਰਾ ਵਰਤੀਆਂ ਜਾਂਦੀਆਂ ਡਿਵਾਈਸਜ਼ ਤੋਂ ਸੰਵੇਦਨਸ਼ੀਲ ਡਾਟਾ ਸਾਂਝਾ ਕਰ ਸਕਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h