MS Dhoni in Hospital: ਇੰਡੀਅਨ ਪ੍ਰੀਮੀਅਰ ਲੀਗ 2023 ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਗਿਆ। ਇਸ ਮੈਚ ‘ਚ ਗੁਜਰਾਤ ਦੀ ਪਾਰੀ ‘ਚ ਐੱਮ.ਐੱਸ.ਧੋਨੀ ਵਿਕਟਕੀਪਿੰਗ ਦੌਰਾਨ ਜ਼ਖਮੀ ਹੋਏ। ਧੋਨੀ ਇਸ ਦੌਰਾਨ ਕਾਫੀ ਦਰਦ ‘ਚ ਨਜ਼ਰ ਆਏ। ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਧੋਨੀ ਸੱਟ ਨਾਲ ਜੂਝ ਰਹੇ ਸੀ। ਪਰ ਧੋਨੀ ਨੇ ਸੀਜ਼ਨ 16 ਵਿੱਚ ਲਗਾਤਾਰ ਮੈਚ ਖੇਡੇ। ਅਜਿਹੇ ‘ਚ ਸੀਜ਼ਨ ਖ਼ਤਮ ਹੁੰਦੇ ਹੀ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ।
ਧੋਨੀ ਸੱਟ ਕਾਰਨ ਪਹੁੰਚੇ ਹਸਪਤਾਲ
ਪੂਰੇ IPL 2023 ਦੌਰਾਨ ਧੋਨੀ ਨੂੰ ਗੋਡਿਆਂ ਦੇ ਦਰਦ ਤੋਂ ਪੀੜਤ ਦੇਖਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜਿਵੇਂ ਹੀ IPL 2023 ਖ਼ਤਮ ਹੋਇਆ, ਉਹ ਹਸਪਤਾਲ ਗਏ ਤੇ ਆਪਣਾ ਟੈਸਟ ਕਰਵਾਇਆ। ਖ਼ਬਰਾਂ ਹਨ ਕਿ ਧੋਨੀ ਆਪਣੇ ਗੋਡੇ ਦੇ ਇਲਾਜ ਲਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਗਏ। ਸੱਟ ਕਿੰਨੀ ਗੰਭੀਰ ਹੈ ਇਹ ਪਤਾ ਲਗਾਉਣ ਲਈ ਇਸ ਹਫ਼ਤੇ ਉਨ੍ਹਾਂ ਦੇ ਕਈ ਟੈਸਟ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਸਟੀਫਨ ਫਲੇਮਿੰਗ ਨੇ ਵੀ ਦਿੱਤੀ ਇਹ ਅਪਡੇਟ
ਇੰਡੀਅਨ ਪ੍ਰੀਮੀਅਰ ਲੀਗ 2023 ਦੌਰਾਨ CSK ਕੋਚ ਸਟੀਫਨ ਫਲੇਮਿੰਗ ਨੇ ਵੀ ਧੋਨੀ ਦੀ ਸੱਟ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸੀ, ‘ਧੋਨੀ ਦੇ ਗੋਡੇ ‘ਤੇ ਸੱਟ ਲੱਗੀ ਹੈ ਤੇ ਤੁਸੀਂ ਇਹ ਧੋਨੀ ਦੀਆਂ ਕੁਝ ਹਰਕਤਾਂ ਤੋਂ ਵੀ ਦੇਖ ਸਕਦੇ ਹਨ।’ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਐਸਕੇ ਦੇ ਕਪਤਾਨ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਤੇ ਉਮੀਦ ਹੈ ਕਿ ਉਹ ਠੀਕ ਹੋ ਜਾਵੇਗਾ। ਧੋਨੀ ਜਦੋਂ ਆਈ.ਪੀ.ਐੱਲ. ਦਾ ਫਾਈਨਲ ਖੇਡਣ ਆਏ ਤਾਂ ਵੀ ਜਦੋਂ ਉਹ ਆਪਣੀ ਬੱਸ ਤੋਂ ਹੇਠਾਂ ਉਤਰ ਰਹੇ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਕਾਫੀ ਪਰੇਸ਼ਾਨੀ ‘ਚ ਹਨ।
ਅਗਲੇ ਸੀਜ਼ਨ ‘ਚ ਵੀ ਖੇਡਣ ਦੇ ਮਿਲੇ ਹਿੰਟ
ਸੋਮਵਾਰ ਨੂੰ ਆਈਪੀਐਲ 2023 ਦਾ ਫਾਈਨਲ ਮੈਚ ਖੇਡਿਆ ਗਿਆ। ਇਸ ਮੈਚ ‘ਚ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ 5ਵੀਂ ਵਾਰ ਆਈ.ਪੀ.ਐੱਲ. ਫਾਈਨਲ ‘ਚ ਗੁਜਰਾਤ ਟਾਈਟਨਸ ‘ਤੇ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਧੋਨੀ ਤੋਂ ਪੁੱਛਿਆ ਗਿਆ ਕਿ ਕੀ ਇਹ ਉਸ ਦਾ ਆਖਰੀ ਸੀਜ਼ਨ ਸੀ।
ਉਨ੍ਹਾਂ ਨੇ ਕਿਹਾ, “ਜੇਕਰ ਅਸੀਂ ਹਾਲਾਤਾਂ ‘ਤੇ ਨਜ਼ਰ ਮਾਰੀਏ ਤਾਂ ਮੇਰੇ ਲਈ ਸੰਨਿਆਸ ਲੈਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਮੇਰੇ ਲਈ ਇਹ ਕਹਿਣਾ ਬਹੁਤ ਆਸਾਨ ਹੈ ਕਿ ਮੈਂ ਹੁਣ ਜਾ ਰਿਹਾ ਹਾਂ ਪਰ ਅਗਲੇ ਨੌਂ ਮਹੀਨੇ ਸਖ਼ਤ ਮਿਹਨਤ ਕਰਨ ਅਤੇ ਇੱਕ ਹੋਰ ਸੀਜ਼ਨ ਖੇਡਣ ਤੋਂ ਬਾਅਦ ਵਾਪਸੀ ਕਰਨਾ ਮੁਸ਼ਕਲ ਹੈ। ਸਰੀਰ ਨੂੰ ਸਹਾਰਾ ਦੇਣਾ ਪੈਂਦਾ ਹੈ। ਚੇਨਈ ਦੇ ਪ੍ਰਸ਼ੰਸਕਾਂ ਨੇ ਜਿਸ ਤਰ੍ਹਾਂ ਮੈਨੂੰ ਪਿਆਰ ਦਿੱਤਾ ਹੈ, ਇਹ ਉਨ੍ਹਾਂ ਲਈ ਮੇਰਾ ਤੋਹਫਾ ਹੋਵੇਗਾ ਕਿ ਮੈਂ ਇਕ ਹੋਰ ਸੀਜ਼ਨ ਖੇਡਾਂ। ਉਨ੍ਹਾਂ ਨੇ ਜੋ ਪਿਆਰ ਅਤੇ ਜਜ਼ਬਾ ਦਿਖਾਇਆ ਹੈ, ਮੈਨੂੰ ਵੀ ਉਨ੍ਹਾਂ ਲਈ ਕੁਝ ਕਰਨਾ ਚਾਹੀਦਾ ਹੈ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h