agniveer army physical test: ਸੀ-ਪਾਈਟ ਕੈਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 8 ਸਤੰਬਰ 2025 ਤੋਂ ਕੈਂਪ ਵਿੱਚ ਮੁੜ ਆਰਮੀ (ਅਗਨੀਵੀਰ) ਦੀ ਫਿਜੀਕਲ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਮਲੇਰਕਟਲਾ ਦੇ ਜਿਹੜੇ ਯੁਵਕਾਂ ਨੇ ਆਰਮੀ (ਅਗਨੀਵੀਰ) ਦੀ ਭਰਤੀ ਲਈ ਲਿਖਤੀ ਪੇਪਰ ਪਾਸ ਕੀਤਾ ਹੋਇਆ ਹੈ, ਉਹ ਨੌਜਵਾਨ ਸੀ-ਪਾਈਟ ਕੈਪ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵਿਖੇ ਭਲਕੇ 09, 10, 11 ਅਤੇ 12 ਸਤੰਬਰ ਨੂੰ ਫਿਜੀਕਲ ਟ੍ਰੇਨਿੰਗ ਲਈ ਕੈਪ ਵਿੱਚ ਆ ਸਕੱਦੇ ਹਨ। ਦੱਸਣਯੋਗ ਹੈ ਕਿ ਮੌਸਮ ਖਰਾਬ ਹੋਣ ਕਾਰਨ 03 ਤੋਂ 07 ਸਤੰਬਰ ਤੱਕ ਕੈਂਪ ਵਿਖੇ ਆਰਮੀ (ਅਗਨੀਵੀਰ) ਦੀ ਫਿਜੀਕਲ ਸਿਖਲਾਈ ਬੰਦ ਕਰ ਦਿੱਤੀ ਗਈ ਸੀ।
ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਵੱਲੋਂ ਯੋਗ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੁਰੂ ਕੀਤੇ ਸਿਖਲਾਈ ਕੈਪ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਫਿਜੀਕਲ ਸਿਖਲਾਈ ਪ੍ਰਾਪਤ ਕਰਨ ਲਈ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਸ ਵਿੱਚ ਵਿਦਿਅਕ ਯੋਗਤਾਂ 10ਵੀਂ, 12ਵੀਂ, ਉੱਚ ਵਿਦਿਅਕ ਸਾਰੇ ਸਰਟੀਫਿਕੇਟ ਅਤੇ ਅਗਨੀਵੀਰ ਦੇ ਲਿਖਤੀ ਪੇਪਰ ਵਿੱਚ ਪਾਸ ਹੋਏ ਰੋਲ ਨੰਬਰ ਦੀ ਲਿਸਟ ਦੀ ਫੋਟੋ ਕਾਪੀ, ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਸ਼ਾਮਲ ਹਨ, ਨਾਲ ਲੈ ਕੇ ਕੈਪ ਵਿੱਚ ਰਿਪੋਰਟ ਕਰ ਸਕਦੇ ਹਨ। ਸਿਖਲਾਈ ਦੌਰਾਨ ਯੁਵਕਾਂ ਨੂੰ ਰਿਹਾਇਸ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ।