ਮੂਸੇਵਾਲਾ ਕਤਲ ਕਾਂਡ ਮਾਮਲੇ ‘ਚ ਪੰਜਾਬ ਸਰਕਾਰ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਮਾਨ ਸਰਕਾਰ ਵੱਲੋਂ ਮੂਸੇਵਾਲਾ ਕਤਲ ਕਾਂਡ ਮਾਮਲੇ ‘ਚ ਬਣਾਈ ਗਈ ਸਿੱਟ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਸਰਕਾਰ ਨੇ ਸਿੱਟ ‘ਚ ਏ.ਜੀ.ਟੀ.ਐੱਫ ਦੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਨੂੰ ਸ਼ਾਮਿਲ ਕੀਤਾ ਗਿਆ ਹੈ। ਹੁਣ ਸਿੱਟ ਏ.ਜੀ.ਟੀ.ਐੱਫ ਦੀ ਨਿਗਰਾਨੀ ‘ਚ ਜਾਂਚ ਕਰੇਗੀ।
ਇਸ ਸਿੱਟ ‘ਚ ਆਈ. ਜੀ. ਜਸਕਰ ਸਿੰਘ ਚੇਅਰਪਰਸਨ ਬਣਾਏ ਗਏ ਹਨ। ਇਸ ਦੇ ਨਾਲ ਹੀ ਜਾਂਚ ‘ਚ ਏ.ਜੀ.ਟੀ.ਐੱਫ ਦੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸਿੱਟ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ‘ਚ ਸਿਨਿਅਰ ਸੁਪਰੀਡੈਂਟ ਆਫ ਮਾਨਸਾ, ਸੁਪਰੀਡੈਂਟ ਪੁਲਿਸ ਇਨਵੈਸਟੀਗੇਸ਼ਨ ਆਫ ਮਾਨਸਾ, ਡਿਪੁਟੀ ਸੁਪਰੀਡੈਂਟ ਪੁਲਿਸ ਬਠਿੰਡਾ, ਸੀ.ਆਈ.ਏ. ਸਟਾਫ ਮਾਨਸਾ ਨੂੰ ਮੈਂਬਰ ਬਣਾਇਆ ਗਿਆ ਹੈ।