Air Arabia Flight: ਸ਼ਾਰਜਾਹ ਤੋਂ ਕੋਇੰਬਟੂਰ ਜਾ ਰਹੀ ਏਅਰ ਅਰੇਬੀਆ ਦੀ ਫਲਾਈਟ ਵਿੱਚ ਸਫਰ ਕਰ ਰਹੇ ਇੱਕ ਯਾਤਰੀ ਤੋਂ 3.8 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਲਾਈਟ ‘ਚ ਸਫਰ ਕਰ ਰਹੇ 11 ਯਾਤਰੀਆਂ ਨੂੰ ਕੋਇੰਬਟੂਰ ਏਅਰਪੋਰਟ ‘ਤੇ ਰੋਕਿਆ ਗਿਆ ਤੇ ਸ਼ੁੱਕਰਵਾਰ ਨੂੰ ਉਨ੍ਹਾਂ ‘ਚੋਂ ਇੱਕ ਕੋਲੋਂ 6.62 ਕਿਲੋ ਸੋਨਾ ਜ਼ਬਤ ਕੀਤਾ ਗਿਆ।
ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 3.8 ਕਰੋੜ ਰੁਪਏ ਹੈ। ਸੋਨਾ ਜ਼ਬਤ ਕਰਨ ਤੋਂ ਬਾਅਦ, ਕੋਇੰਬਟੂਰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਫੜੇ ਗਏ ਵਿਅਕਤੀ ਦੀ ਪਛਾਣ ਅਰਜੁਨਨ (43) ਵਜੋਂ ਹੋਈ ਹੈ ਅਤੇ ਉਹ ਕਾਲਾਕੁਰੀਚੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।
Coimbatore, TN | Directorate of Revenue Intelligence intercepted 11 pax who brought 6.62 kgs of gold from Sharjah on an Air Arabia flight on March 10. It was recovered from their pockets, shoes & rectum. The gold is worth Rs 3.8 Cr approx. Further investigation is underway. pic.twitter.com/2BoQQeDr3o
— ANI (@ANI) March 11, 2023
8 ਮਾਰਚ ਨੂੰ ਵੀ ਜ਼ਬਤ ਕੀਤਾ ਗਿਆ ਸੀ 3.32 ਕਰੋੜ ਰੁਪਏ ਦਾ ਸੋਨਾ
ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ 8 ਮਾਰਚ ਨੂੰ ਸਿੰਗਾਪੁਰ ਦੇ ਦੋ ਯਾਤਰੀਆਂ ਨੂੰ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਯਾਤਰੀਆਂ ਕੋਲੋਂ 3.32 ਕਰੋੜ ਰੁਪਏ ਦਾ 6.8 ਕਿਲੋ ਸੋਨਾ ਬਰਾਮਦ ਹੋਇਆ।
ਇੱਕ ਟਵੀਟ ਵਿੱਚ, ਚੇਨਈ ਕਸਟਮਜ਼ ਨੇ ਕਿਹਾ “ਸਿੰਗਾਪੁਰ ਤੋਂ ਫਲਾਈਟ AI-347 ਅਤੇ 6E-52 ਵਿੱਚ ਦੋ ਯਾਤਰੀਆਂ ਨੂੰ ਕਸਟਮ ਨੇ ਇੰਟੈਲ ਦੇ ਆਧਾਰ ‘ਤੇ ਮੰਗਲਵਾਰ ਨੂੰ ਹਿਰਾਸਤ ਵਿੱਚ ਲਿਆ। ਉਸ ਦੇ ਸਾਮਾਨ ਦੀ ਤਲਾਸ਼ੀ ਲੈਣ ‘ਤੇ 3.32 ਕਰੋੜ ਰੁਪਏ ਦੀ ਕੀਮਤ ਵਾਲਾ 6.8 ਕਿਲੋ ਸੋਨਾ ਬਰਾਮਦ ਹੋਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h