ਭਾਰਤ ਦੀ ਏਅਰਲਾਈਨ ਇੰਡੀਗੋ ਦੀਆਂ ਕਰੀਬ 55 ਦੇ ਫੀਸਦੀ ਘਰੇਲੂ ਉਡਾਣਾਂ ਸ਼ਨੀਵਾਰ ਨੂੰ ਲੇਟ ਹੋ ਗਈਆਂ,ਜਾਣਕਰੀ ਮੁਤਾਬਕ ਕਿਉਂਕਿ ਵੱਡੀ ਗਿਣਤੀ ‘ਚ ( crew ) ਮੈਂਬਰ ਨੇ ਬੀਮਾਰੀ ਦੇ ਨਾਂ ‘ਤੇ ਛੁੱਟੀ ਲੈ ਲਈ। ਸੂਤਰਾਂ ਨੇ ਦੱਸਿਆ ਕਿ ਕਰੂ ਮੈਂਬਰਸ ਇਸ ਤਰ੍ਹਾਂ ਛੁੱਟੀ ਲੈ ਕੇ ਏਅਰ ਇੰਡੀਆ ਦੀ ਭਰਤੀ ਮੁਹਿੰਮ ‘ਚ ਸ਼ਾਮਲ ਹੋਣ ਲਈ ਗਏ ਸਨ।
ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਭਰਤੀ ਮੁਹਿੰਮ ਦਾ ਫੇਜ਼-2 ਸ਼ਨੀਵਾਰ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਇੰਡੀਗੋ ਦੇ ਜ਼ਿਆਦਾਤਰ ਕੈਬਿਨ ਕਰੂ ਮੈਂਬਰਾਂ ਨੇ ਇਸ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਨੇ ਬਿਮਾਰੀ ਦੇ ਬਹਾਨੇ ਲਈ ਛੁੱਟੀ ਲਈ ਸੀ।
ਇੰਡੀਗੋ, ਜੋ ਕਿ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਹੈ, ਅਤੇ ਏਅਰ ਇੰਡੀਆ, ਜੋ ਹੁਣ ਟਾਟਾ ਸਮੂਹ ਦੇ ਅਧੀਨ ਹੈ, ਇਸ ਬਾਬਤ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਕਿਹਾ ਕਿ ਰੈਗੂਲੇਟਰ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਜਾਣਕਾਰੀ ਲਈ ਦੱਸ ਦਈਏ ਕਿ 4 ਅਪ੍ਰੈਲ ਨੂੰ, ਇੰਡੀਗੋ ਨੇ ਕੁਝ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਸੀ ਜੋ ਤਨਖਾਹ ਵਿੱਚ ਕਟੌਤੀ ਦੇ ਵਿਰੋਧ ਵਿੱਚ ਹੜਤਾਲ ਕਰਨ ਦੀ ਯੋਜਨਾ ਬਣਾ ਰਹੇ ਸਨ।