31 ਮਈ, 2024: ਏਅਰ ਇੰਡੀਆ ਦੀ ਸੈਨ ਫਰਾਂਸਿਸਕੋ ਜਾਣ ਵਾਲੀ ਫਲਾਈਟ 20 ਘੰਟੇ ਲੇਟ ਹੋ ਗਈ। ਜਹਾਜ਼ ਵਿਚ ਸਵਾਰ ਮੁਸਾਫਰਾਂ ਵਿਚੋਂ ਕੁਝ ਉਸ ਵੇਲੇ ਬੇਹੋਸ਼ ਹੋ ਗਏ ਜਦੋਂ ਫਲਾਈਟ ਵਿਚ ਏ ਸੀ ਨਹੀਂ ਚੱਲਿਆ। ਬਾਅਦ ਵਿਚ ਮੁਸਾਫਰਾਂ ਨੂੰ ਜਹਾਜ਼ ਵਿਚੋਂ ਉਤਰਣ ਵਾਸਤੇ ਆਖ ਦਿੱਤਾ ਗਿਆ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਇਹ ਫਲਾਈਟ ਜਿਸਨੇ ਬੀਤੇ ਕੱਲ੍ਹ ਦੁਪਹਿਰ ਨੂੰ ਉਡਣਾ ਸੀ, ਹੁਣ ਅੱਜ ਸਵੇਰੇ 11.00 ਵਜੇ ਉਡਾਣ ਭਰੇਗੀ।
ਸ਼ਵੇਤਾ ਪੁੰਜ ਨਾਂ ਦੀ ਮਹਿਲਾ ਪੱਤਰਕਾਰ ਨੇ ’ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਫਲਾਈਟ ਨੰਬਰ ਏ ਆਈ 183 ਘੰਟੇ ਲੇਟ ਹੈ ਤੇ ਦਿੱਲੀ ਹਵਾਈ ਅੱਡੇ ’ਤੇ ਲੋਕਾਂ ਨੂੰ ਜਹਾਜ਼ ਵਿਚ ਸਵਾਰ ਕਰ ਦਿੱਤਾ ਗਿਆ ਜਦੋਂ ਕਿ ਏਅਰ ਕੰਡੀਸ਼ਨਰ ਕੰਮ ਨਹੀਂ ਕਰ ਰਿਹਾ ਸੀ।
ਏਅਰ ਇੰਡੀਆ ਨੇ ਇਸ ਟਵੀਟ ਦੇ ਜਵਾਬ ਵਿਚ ਲਿਖਿਆ ਹੈ ਕਿ ਅਸੀਂ ਮੁਸਾਫਰਾਂ ਦੀ ਮੁਸ਼ਕਿਲ ਨੂੰ ਸਮਝਦੇ ਹਾਂ। ਸਾਡੀ ਟੀਮ ਮਸਲੇ ਨੂੰ ਹੱਲ ਕਰਨ ਵਿਚ ਜੁਟੀ ਹੋਈ ਹੈ।