Rules for Crew Members: ਟਾਟਾ ਗਰੁਪ Air India ਨੂੰ ਫਿਰ ਤੋਂ ਦੁਨੀਆ ਦੀ ਸਰਵਸ਼੍ਰੇਸ਼ਠ ਏਅਰਲਾਈਨਾਂ ਚੋਂ ਇੱਕ ਬਣਾਉਣ ਵਿੱਚ ਲੱਗਾ ਹੋਇਆ ਹੈ। ਜਦੋਂ ਤੋਂ ਏਅਰ ਇੰਡੀਆ ਦੀ ਕਮਾਨ ਟਾਟਾ ਦੇ ਹੱਥ ਆਈ ਹੈ, ਇਸ ‘ਚ ਕਈ ਬਦਲਾਅ ਕੀਤੇ ਗਏ। ਹੁਣ ਏਅਰ ਇੰਡੀਆ ਨੇ ਆਪਣੇ ਕੈਬਿਨ ਕਰੂ ਅਟੈਂਡੈਂਟਸ ਲਈ ਗਾਈਡਲਾਈਨ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਜੇਕਰ ਕਿਸੇ ਪੁਰਸ਼ ਕੈਬਿਨ ਕਰੂ ਦੇ ਵਾਲ ਝੜ ਰਹੇ ਹਨ ਜਾਂ ਗੰਜਾਪਨ ਹੈ ਤਾਂ ਅਜਿਹੇ ਉਨ੍ਹਾਂ ਨੂੰ ਆਪਣੇ ਵਾਲ ਕਲੀਨ ਸ਼ੇਵ ਕਰਵਾਉਣੇ ਹੋਣਗੇ, ਯਾਨੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਗੰਜਾ ਹੋਣਾ ਹੋਵੇਗਾ। ਕਰਮਚਾਰੀ ਨੂੰ ਰੋਜ਼ਾਨਾ ਆਪਣੇ ਵਾਲ ਕੱਟਣੇ ਪੈਣਗੇ।
Air India ਨੇ ਫੀਮੇਲ ਕਰੂ ਮੈਂਬਰਾਂ ਲਈ ਵੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਮਹਿਲਾ ਕਰੂ ਮੈਂਬਰਾਂ ਲਈ ਬਣਾਏ ਗਏ ਨਵੇਂ ਨਿਯਮਾਂ ਦੀ ਸੂਚੀ ਪੁਰਸ਼ਾਂ ਦੀ ਸੂਚੀ ਦੇ ਮੁਕਾਬਲੇ ਵੀ ਲੰਬੀ ਹੈ। ਨਵੀਂ ਦਿਸ਼ਾ-ਨਿਰਦੇਸ਼ ਮੁਤਾਬਕ ਹੁਣ ਫੀਮੇਲ ਕਰੂ ਮੈਂਬਰਾਂ ਲਈ ਬਿੰਦੀ ਦਾ ਸਾਈਡ, ਚੂੜੀਆਂ ਦੀ ਗਿਣਤੀ ਅਤੇ ਲਿਪਸਟਿਕ ਅਤੇ ਨੇਲ ਪੇਂਟ ਦਾ ਰੰਗ ਤੈਅ ਕੀਤਾ ਗਿਆ।
Air India ਦੀ ਨਵੀਂ ਗਾਈਡਲਾਈਨ ‘ਚ ਕਰਮਚਾਰੀਆਂ ਨੂੰ ਆਫ-ਡਿਊਟੀ ਕੰਪਨੀ ਦੀਆਂ ਵਰਦੀਆਂ ਅਤੇ ਸਹਾਇਕ ਉਪਕਰਣ ਨਾ ਪਹਿਨਣ ਦੀ ਵੀ ਸਲਾਹ ਦਿੱਤੀ ਗਈ। ਫੀਮੇਲ ਕਰੁ ਦੇ ਮੈਂਬਰਾਂ ਨੂੰ ਕੰਨਾਂ ‘ਚ ਮੋਤੀ ਦੀਆਂ ਈਅਰ ਰਿੰਗਸ ਨਹੀਂ ਪਹਿਨਣੀਆਂ। ਜੇਕਰ ਉਹ ਬਿੰਦੀ ਲਾਉਂਦੀਆਂ ਹਨ, ਤਾਂ ਇਸਦਾ ਆਕਾਰ 0.5 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਫੀਮੇਲ ਕਰੂ ਮੈਂਬਰ ਸਿਰਫ਼ ਇੱਕ ਹੀ ਚੂੜੀ ਪਾ ਸਕਦੇ ਹਨ, ਜਿਸ ‘ਤੇ ਕੋਈ ਵੀ ਡਿਜ਼ਾਈਨਰ ਸਟੋਨ ਨਹੀਂ ਹੋਣਾ ਚਾਹੀਦਾ।
ਫੀਮੇਲ ਕਰੂ ਮੈਂਬਰਾਂ ਨੂੰ ਅਜਿਹਾ ਬਨ ਬਣਾਉਣ ਦੀ ਇਜਾਜ਼ਤ ਨਹੀਂ, ਜੋ ਬਹੁਤ ਉੱਚਾ ਜਾਂ ਬਹੁਤ ਨੀਵਾਂ ਹੋਵੇ। ਏਅਰ ਇੰਡੀਆ ਦੇ ਨਵੇਂ ਨਿਯਮਾਂ ‘ਚ ਡਰੈੱਸ ਕੋਡ, ਸਭ ਕੁਝ ਵਿਸਥਾਰ ‘ਚ ਦਿੱਤਾ ਗਿਆ ਹੈ। ਮਹਿਲਾ ਕੈਬਿਨ ਕਰੂ ਹੁਣ ਹਾਈ ਟਾਪ ਨਟਸ ਹੇਅਰ ਸਟਾਈਲ ਨਹੀਂ ਕਰ ਸਕਣਗੇ। ਵਾਲਾਂ ਵਿੱਚ ਸਿਰਫ਼ ਚਾਰ ਬਲੈਕ ਬੌਬੀ ਪਿੰਨ ਲਗਾਉਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਆਈਸ਼ੈਡੋ, ਲਿਪਸਟਿਕ, ਨੇਲ ਪੇਂਟ ਅਤੇ ਹੇਅਰ ਕਲਰ ਵੀ ਤੈਅ ਕੀਤੇ ਗਏ। ਆਪਣੀ ਪਸੰਦ ਦੇ ਰੰਗ ਦੀ ਲਿਪਸਟਿਕ ਅਤੇ ਨੇਲ ਪੇਂਟ ਲਗਾਉਣ ਦੀ ਪੂਰੀ ਮਨਾਹੀ ਹੋਵੇਗੀ।
ਇਸ ਤੋਂ ਇਲਾਵਾ ਗਰਦਨ, ਗੁੱਟ ਅਤੇ ਗਿੱਟੇ ‘ਤੇ ਕਿਸੇ ਵੀ ਧਾਰਮਿਕ ਚਿੰਨ੍ਹ ਦਾ ਟੈਟੂ ਨਹੀਂ ਬਣਵਾਉਣ ਦਿੱਤਾ ਜਾਵੇਗਾ। ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਫ਼ ਡਿਊਟੀ ਦੌਰਾਨ ਕੰਪਨੀ ਦੀਆਂ ਵਰਦੀਆਂ ਅਤੇ ਸਹਾਇਕ ਉਪਕਰਣ ਨਾ ਪਹਿਨਣ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h