Air India Republic Day Sale 2023: ਜੇਕਰ ਤੁਸੀਂ ਫਰਵਰੀ ਦੇ ਮਹੀਨੇ ‘ਚ ਕਿਤੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਏਅਰ ਇੰਡੀਆ ਸਸਤੀ ਟਿਕਟ ਬੁੱਕ ਕਰਨ ਦਾ ਮੌਕਾ ਦੇ ਰਹੀ ਹੈ। ਏਅਰਲਾਈਨ ਨੇ ਟਿਕਟਾਂ ‘ਤੇ ਸੇਲ ਲਿਆਂਦੀ ਹੈ, ਜਿਸ ਦੇ ਤਹਿਤ ਤੁਸੀਂ 1,705 ਰੁਪਏ ‘ਚ ਹਵਾਈ ਟਿਕਟ ਬੁੱਕ ਕਰ ਸਕਦੇ ਹੋ।
ਏਅਰ ਇੰਡੀਆ ਨੇ ਇਹ ਸੇਲ ਗਣਤੰਤਰ ਦਿਵਸ ਦੇ ਮੌਕੇ ਕਰਕੇ ਪੇਸ਼ ਕੀਤੀ ਹੈ, ਜਿਸ ਤਹਿਤ ਸਸਤੀਆਂ ਟਿਕਟਾਂ ਮਿਲ ਰਹੀਆਂ ਹਨ। ਏਅਰ ਇੰਡੀਆ ਨੇ 21 ਜਨਵਰੀ ਤੋਂ ਵਿਕਰੀ ਸ਼ੁਰੂ ਕੀਤੀ ਹੈ ਤੇ ਇਹ 23 ਜਨਵਰੀ ਤੱਕ ਚੱਲੇਗੀ। ਯਾਨੀ ਤੁਹਾਡੇ ਕੋਲ ਇਸ ਆਫਰ ਦਾ ਫਾਇਦਾ ਲੈਣ ਲਈ ਦੋ ਦਿਨ ਹਨ।
ਕਦੋਂ ਲਈ ਕਰ ਸਕਦੈ ਟਿਕਟ ਦੀ ਬੁਕਿੰਗ
ਏਅਰ ਇੰਡੀਆ ਦੀ ਵੈੱਬਸਾਈਟ ਮੁਤਾਬਕ, ਯਾਤਰੀ 1 ਫਰਵਰੀ ਤੋਂ 30 ਸਤੰਬਰ, 2023 ਤੱਕ ਯਾਤਰਾ ਲਈ 21 ਜਨਵਰੀ ਤੋਂ 23 ਜਨਵਰੀ, 2023 ਵਿਚਕਾਰ ਟਿਕਟਾਂ ਬੁੱਕ ਕਰ ਸਕਦੇ ਹਨ। ਉਨ੍ਹਾਂ ਨੂੰ ਫਲਾਈ ਏਅਰ ਇੰਡੀਆ ਸੇਲ (FLYAI SALE) ਦੇ ਤਹਿਤ ਟਿਕਟਾਂ ਦੀ ਬੁਕਿੰਗ ‘ਤੇ ਛੋਟ ਮਿਲੇਗੀ। ਇਹ ਆਫਰ ਸਿਰਫ ਘਰੇਲੂ ਯਾਤਰਾ ਲਈ ਹੈ।
ਏਅਰਲਾਈਨ ਦੇ ਮੁਤਾਬਕ, ਇਹ ਸੇਲ ਏਅਰ ਇੰਡੀਆ ਦੇ ਸਾਰੇ ਸ਼ਹਿਰ ਦੇ ਦਫਤਰਾਂ, ਏਅਰਪੋਰਟ ਦਫਤਰਾਂ, ਵੈੱਬਸਾਈਟ, ਮੋਬਾਈਲ ਐਪ ਅਤੇ ਟਰੈਵਲ ਏਜੰਟਾਂ ਰਾਹੀਂ ਉਪਲਬਧ ਹੋਵੇਗੀ। ਨਾਲ ਹੀ, ਕਿਰਾਏ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਉਪਲਬਧ ਹੋਣਗੇ।
ਟਿਕਟਾਂ ਦੀ ਸ਼ੁਰੂਆਤੀ ਕੀਮਤ
ਇਹ ਆਫ਼ਰ ਸਿਰਫ਼ ਇਕਾਨਮੀ ਕਲਾਸ ਦੀਆਂ ਟਿਕਟਾਂ ‘ਤੇ ਉਪਲਬਧ ਹਨ ਤੇ ਭਾਰਤ ਦੇ ਘਰੇਲੂ ਨੈੱਟਵਰਕ ‘ਤੇ ਯਾਤਰਾ ਲਈ 1 ਫਰਵਰੀ ਤੋਂ 30 ਸਤੰਬਰ 2023 ਤੱਕ ਵੈਧ ਹੋਣਗੀਆਂ। ਏਅਰ ਇੰਡੀਆ ਦੀ ਇਸ ਸੇਲ ਰਾਹੀਂ ਕੁੱਲ 49 ਥਾਵਾਂ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਟਿਕਟਾਂ ਦੀ ਸ਼ੁਰੂਆਤੀ ਕੀਮਤ 1,705 ਰੁਪਏ ਹੈ। ਟੇਕਓਵਰ ਤੋਂ ਬਾਅਦ ਟਾਟਾ ਗਰੁੱਪ ਏਅਰ ਇੰਡੀਆ ਨੂੰ ਨਵੇਂ ਤਰੀਕੇ ਨਾਲ ਮਾਰਕੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਾਟਾ ਗਰੁੱਪ ਏਅਰਲਾਈਨ ਦੇ ਬੇੜੇ ‘ਚ ਨਵੇਂ ਜਹਾਜ਼ਾਂ ਨੂੰ ਸ਼ਾਮਲ ਕਰਨ ‘ਤੇ ਕੰਮ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h