Aishwarya Rai Won Miss World Title in November 1994: ਐਸ਼ਵਰਿਆ ਰਾਏ ਬੱਚਨ ਲਈ 19 ਨਵੰਬਰ 1994 ਦੀ ਤਰੀਕ ਬਹੁਤ ਖਾਸ ਹੈ। ਦੱਸ ਦਈਏ ਕਿ ਇਹ ਉਸ ਦੀ ਜ਼ਿੰਦਗੀ ਦਾ ਉਹ ਦਿਨ ਸੀ ਜਦੋਂ ਐਸ਼ਵਰਿਆ ਨੂੰ ਮਿਸ ਵਰਲਡ ਚੁਣਿਆ ਗਿਆ।
28 ਸਾਲ ਪਹਿਲਾਂ ਐਸ਼ਵਰਿਆ ਨੇ ਨਾ ਸਿਰਫ ਆਪਣੀ ਖੂਬਸੂਰਤੀ ਨਾਲ ਸਗੋਂ ਆਪਣੇ ਟੈਲੇਂਟ ਨਾਲ ਵੀ ਲੋਕਾਂ ਦਾ ਦਿਲ ਜਿਤਿਆ। ਜਿਸ ਸਮੇਂ ਐਸ਼ਵਰਿਆ ਨੇ ਇਹ ਖਿਤਾਬ ਜਿੱਤਿਆ ਉਸ ਸਮੇਂ ਉਹ ਸਿਰਫ 21 ਸਾਲ ਦੀ ਸੀ।
ਇਸ ਦੌਰਾਨ ਪੁੱਛੇ ਗਏ ਕਈ ਸਵਾਲਾਂ ਦੇ ਵਧੀਆ ਜਵਾਬ ਦੇ ਕੇ ਐਸ਼ਵਰਿਆ ਨੇ ਮੁਕਾਬਲੇ ‘ਚ 86 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਹਰਾਇਆ। ਐਸ਼ਵਰਿਆ ਨੇ ਆਪਣੀ ਸੁੰਦਰਤਾ ਅਤੇ ਪ੍ਰਤਿਭਾ ਦੇ ਦਮ ‘ਤੇ ਮਿਸ ਵਰਲਡ ਦਾ ਮੁਕਾਮ ਹਾਸਿਲ ਕੀਤਾ।
ਇਸ ਤੋਂ ਬਾਅਦ ਕਈ ਬ੍ਰਾਂਡਾਂ ਨੇ ਉਸ ਨੂੰ ਸਾਈਨ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਫਿਲਮਾਂ ਵੀ ਮਿਲਣ ਲੱਗੀਆਂ। ਪਰ ਇਸ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਉਸ ਨੇ ਮਿਸ ਵਰਲਡ ਮੁਕਾਬਲੇ ‘ਚ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ ਸੀ।
ਅੱਜ ਅਸੀਂ ਤੁਹਾਨੂੰ ਉਹ ਸਵਾਲ ਦੱਸਣ ਜਾ ਰਹੇ ਹਾਂ, ਜਿਸ ਦਾ ਜਵਾਬ ਦੇ ਕੇ ਐਸ਼ਵਰਿਆ ਨੇ ਇਹ ਮੁਕਾਬਲਾ ਅਤੇ ਉੱਥੇ ਬੈਠੇ ਕਈ ਜੱਜਾਂ ਦਾ ਦਿਲ ਜਿੱਤਿਆ।ਜੱਜ ਕੈਥਰੀਨ ਕੈਲੀ ਲੈਂਗ ਨੇ ਸਵਾਲ ਪੁੱਛਿਆ ਕਿ ਜੇਕਰ ਤੁਸੀਂ ਅੱਜ ਇਹ ਮੁਕਾਬਲਾ ਜਿੱਤ ਜਾਂਦੇ ਹੋ ਤਾਂ ਤੁਸੀਂ ਕੀ ਕਰੋਗੇ ਅਤੇ 1994 ਦੀ ਮਿਸ ਵਰਲਡ ਦੇ ਗੁਣ ਕੀ ਹੋਣੇ ਚਾਹੀਦੇ ਹਨ?
ਇਸ ਸਵਾਲ ਦੇ ਜਵਾਬ ‘ਚ ਐਸ਼ਵਰਿਆ ਨੇ ਕਿਹਾ, ‘ਅਸੀਂ ਹੁਣ ਤੱਕ ਜਿੰਨੀਆਂ ਵੀ ਮਿਸ ਵਰਲਡ ਦੇਖੀਆਂ ਹਨ, ਉਨ੍ਹਾਂ ‘ਚ ਦਿਆਲਤਾ ਸੀ।ਉਹ ਸਿਰਫ਼ ਵੱਡੇ ਲੋਕਾਂ ਲਈ ਹੀ ਨਹੀਂ, ਉਨ੍ਹਾਂ ਲੋਕਾਂ ਲਈ ਵੀ ਤਰਸ ਰੱਖਦੀਆਂ ਸੀ ਜਿਨ੍ਹਾਂ ਕੋਲ ਕੁਝ ਨਹੀਂ ਹੈ। ਅਸੀਂ ਅਜਿਹੇ ਲੋਕ ਵੇਖੇ ,ਜੋ ਮਨੁੱਖ ਵਲੋਂ ਬਣਾਈਆਂ ਰੁਕਾਵਟਾਂ ਕੌਮੀਅਤ ਅਤੇ ਰੰਗ ਦੀਆਂ ਦੀਵਾਰਾਂ ਤੋਂ ਪਾਰ ਦੇਖ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER