ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਦੱਸ ਦੇਈਏ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਹਸਪਤਾਲ ‘ਚ ਅਕਾਲੀ ਆਗੂ ਨੇ ਦਮ ਤੋੜਿਆ।ਦੱਸ ਦੇਈਏ ਕਿ ਬਟਾਲਾ ਨਜ਼ਦੀਕ ਪਿੰਡ ਸ਼ੇਖੂਪੁਰਾ ਦੇ ਨਜ਼ਦੀਕ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।ਜਾਣਕਾਰੀ ਮੁਤਾਬਕ ਮ੍ਰਿਤਕ ਬੀਤੀ ਰਾਤ ਗੱਡੀ ‘ਚ ਕਿਤੇ ਜਾ ਰਿਹਾ ਸੀ ਤਾਂ ਅਚਾਨਕ ਉਸਦੀ ਗੱਡੀ ‘ਤੇ ਤਾਬੜਤੋੜ ਫਾਇਰਿੰਗ ਹੁੰਦੀ ਹੈ, ਗੋਲੀਆਂ ਮਾਰੀਆਂ ਜਾਂਦੀਆਂ ਹਨ।ਜਿਸ ਦੌਰਾਨ ਉਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ‘ਚ ਭਰਤੀ ਕਰਾਇਆ ਜਾਂਦਾ ਪਰ ਉਥੇ ਅਕਾਲੀ ਆਗੂ ਦਮ ਤੋੜ ਦਿੰਦਾ।










