ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ 9 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ’ਚ ਜਨਮੇ ਅਕਸ਼ੈ ਕੁਮਾਰ ਦਾ ਅਸਲੀ ਨਾਂ ਰਾਜੀਵ ਹਰੀ ਓਮ ਭਾਟੀਆ ਹੈ। ਅਦਾਕਾਰਾ ਨੂੰ ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਸੋਸ਼ਲ ਮੀਡੀਆ ’ਤੇ ਹੈਸ਼ਟੈਗ ਅਕਸ਼ੈ ਕੁਮਾਰ ਟ੍ਰੈਂਡ ਕਰ ਰਿਹਾ ਹੈ। ਅਕਸ਼ੈ ਨੇ ਬਾਲੀਵੁੱਡ ਇੰਡਸਟਰੀ ’ਤੇ ਵਖਰੀ ਪਹਿਚਾਣ ਬਣਾਈ ਹੈ। ਅਦਾਕਾਰੀ ਦੇ ਨਾਲ-ਨਾਲ ਅਕਸ਼ੈ ਨੇ ਆਪਣੇ ਕਿਰਦਾਰਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਹੈ।
ਇਹ ਵੀ ਪੜ੍ਹੋ- ਯੋ ਯੋ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਹੋਇਆ ਤਲਾਕ…
ਅਕਸ਼ੈ ਕੁਮਾਰ ਦੀ ਕੁੱਲ ਜਾਇਦਾਦ
ਅਕਸ਼ੈ ਕੁਮਾਰ ਕਾਫ਼ੀ ਲਗਜ਼ਰੀ ਜੀਵਨ ਜਿਉਂਦੇ ਹਨ। ਖ਼ਬਰਾਂ ਮੁਤਾਬਕ ਅਕਸ਼ੈ ਕੁਮਾਰ ਦੀ ਕੁੱਲ ਜਾਇਦਾਦ 2 ਹਜ਼ਾਰ ਕਰੋੜ ਰੁਪਏ ਹੈ ਅਤੇ ਉਹ ਹਰ ਮਹੀਨੇ ਕਰੀਬ 4 ਕਰੋੜ ਰੁਪਏ ਕਮਾਉਂਦੇ ਹਨ। ਅਕਸ਼ੈ ਕੁਮਾਰ ਫ਼ਿਲਮਾਂ ਦੇ ਨਾਲ-ਨਾਲ ਵਿਗਿਆਪਨਾਂ ’ਚ ਵੀ ਕਮਾਈ ਕਰਦੇ ਹਨ। ਇਸ ਦੇ ਨਾਲ ਅਕਸ਼ੈ ਕੁਮਾਰ ਕੋਲ ਇਕ ਪ੍ਰਾਈਵੇਟ ਜੈੱਟ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਜੁਹੂ ਸਥਿਤ ਬੰਗਲੇ ਦੀ ਕੀਮਤ ਕਰੀਬ 100 ਕਰੋੜ ਰੁਪਏ ਹੋਵੇਗੀ। ਅਕਸ਼ੈ ਕੁਮਾਰ ਕੋਲ ਰੋਲਸ ਰਾਇਸ ਤੋਂ ਲੈ ਕੇ ਬੈਂਟਲੇ ਤੱਕ ਲਗਜ਼ਰੀ ਕਾਰਾਂ ਹਨ।
ਇਹ ਵੀ ਪੜ੍ਹੋ- ਲਾਲਬਾਗ ਰਾਜਾ ਦੇ ਦਰਸ਼ਨ ਕਰਨ ਪਹੁੰਚੀ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ ਦੇ ਟੈਟੂ ਨੇ ਕੀਤਾ ਭਾਵੁਕ
ਅਪਕੰਮਿੰਗ ਫ਼ਿਲਮਾਂ
ਅਕਸ਼ੈ ਕੁਮਾਰ ਦੀ ਅਪਕੰਮਿਗ ਸੂਚੀ ’ਚ ‘ਜੌਲੀ ਐੱਲ.ਐੱਲ.ਬੀ 3’, ‘ਗੋਰਖਾ’, ‘ਰਾਮ ਸੇਤੂ’, ‘ਸੈਲਫੀ’, ‘ਮਿਸ਼ਨ ਸਿੰਡਰੈਲਾ’ ਅਤੇ ‘ਕੈਪਸੂਲ ਗਿੱਲ’ ਵਰਗੀਆਂ ਫ਼ਿਲਮਾਂ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਫ਼ਿਲਮ ‘ਦਿ ਐਂਡ’ ਨਾਲ ਆਪਣਾ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ।