ਅਕਸ਼ੈ ਕੁਮਾਰ ਨੇ ਇੱਕ ਹੋਰ ਫਿਲਮ ਸਾਈਨ ਕੀਤੀ ਹੈ, ਜਿਸ ‘ਚ ਉਹ ਅਸਲ ਜ਼ਿੰਦਗੀ ਦੇ ਹੀਰੋ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਦੱਸ ਦਈਏ ਕਿ ਅਕਸ਼ੈ ਸਰਦਾਰ ਜਸਵੰਤ ਸਿੰਘ ਗਿੱਲ ‘ਤੇ ਬਣਨ ਵਾਲੀ ਫਿਲਮ ‘ਚ ਨਜ਼ਰ ਆਉਣ ਵਾਲੇ ਹਨ। ਜਸਵੰਤ ਸਿੰਘ ਨੇ ਸਾਲ 1989 ‘ਚ ਪੱਛਮੀ ਬੰਗਾਲ ‘ਚ ਹੜ੍ਹ ਦੇ ਪਾਣੀ ਭਰਨ ਕਾਰਨ ਕੋਲੇ ਦੀ ਖਾਨ ‘ਚ ਫਸੇ 65 ਮਜ਼ਦੂਰਾਂ ਨੂੰ ਬਹਾਦਰੀ ਨਾਲ ਬਚਾਇਆ। ਵਾਸੂ ਭਗਨਾਨੀ ਦੀ ਪੂਜਾ ਐਂਟਰਟੇਨਮੈਂਟ ਨੇ ਐਲਾਨ ਕੀਤਾ ਹੈ ਕਿ ਇਹ ਫਿਲਮ ਕੋਲੇ ਦੀ ਖਾਣ ਦੇ ਰੈਸਕਿਊ ‘ਤੇ ਬਣ ਰਹੀ ਹੈ। ਇਸ ਫਿਲਮ ‘ਚ ਅਕਸ਼ੈ ਕੁਮਾਰ ਲੀਡ ਰੋਲ ‘ਚ ਨਜ਼ਰ ਆਉਣਗੇ।
ਦੱਸ ਦਈਏ ਕਿ 16 ਨਵੰਬਰ ਨੂੰ ਕੋਲਾ ਖਾਨ ਰੈਸਕਿਊ ਦੀ ਘਟਨਾ ਨੂੰ 33 ਸਾਲ ਪੂਰੇ ਹੋ ਗਏ। ਇਸ ਮੌਕੇ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਪ੍ਰਲਜ ਜੋਸ਼ੀ ਨੇ ਮਸਰੂਫ ਜਸਵੰਤ ਸਿੰਘ ਗਿੱਲ ਨੂੰ ਯਾਦ ਕਰਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ, ‘ਮਸਰੂਫ ਸਰਦਾਰ ਜਸਵੰਤ ਸਿੰਘ ਗਿੱਲ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਦੀ ਦਲੇਰੀ ਨੇ ਕੋਲੇ ਦੀ ਖਾਨ ‘ਚੋਂ 65 ਮਜ਼ਦੂਰਾਂ ਨੂੰ ਬਚਾਇਆ ਸੀ ਅਤੇ ਸਾਨੂੰ ਸਾਡੇ ਕੋਲਾ ਵਾਰੀਅਰਜ਼ ‘ਤੇ ਮਾਣ ਹੈ ਜੋ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਰੋਜ਼ ਔਕੜਾਂ ਦਾ ਸਾਹਮਣਾ ਕਰਦੇ ਨੇ।
ਪ੍ਰਹਿਲਾਦ ਜੋਸ਼ੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ, “33 ਸਾਲ ਪਹਿਲਾਂ ਭਾਰਤ ਦੇ ਪਹਿਲੇ ਕੋਲਾ ਖਾਨ ਰੈਸਕਿਊ ਦੀ ਯਾਦ ਦਿਵਾਉਣ ਲਈ ਪ੍ਰਹਿਲਾਦ ਜੀ ਤੁਹਾਡਾ ਧੰਨਵਾਦ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੀ ਫਿਲਮ ਵਿੱਚ ਸਰਦਾਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾ ਰਿਹਾ ਹਾਂ।”
ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਕਾਫੀ ਸਮਾਂ ਪਹਿਲਾਂ ਮਸਰੂਫ ਸਰਦਾਰ ਜਸਵੰਤ ਸਿੰਘ ਗਿੱਲ ਦੀ ਬਾਇਓਪਿਕ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਇੱਥੋਂ ਤੱਕ ਕਿ ਅਕਸ਼ੈ ਕੁਮਾਰ ਦੀਆਂ ਸ਼ੂਟਿੰਗ ਦੌਰਾਨ ਦੀਆਂ ਤਸਵੀਰਾਂ ਵੀ ਲੀਕ ਹੋਈਆਂ। ਇਸ ਫਿਲਮ ਦਾ ਨਾਂ ‘ਕੈਪਸੂਲ ਗਿੱਲ’ ਹੈ ਅਤੇ ਇਸ ‘ਚ ਅਕਸ਼ੈ ਕੁਮਾਰ ਦੇ ਨਾਲ ਪਰਿਣੀਤੀ ਚੋਪੜਾ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਟੀਨੂੰ ਸੁਰੇਸ਼ ਦੇਸਾਈ ਫਿਲਮ ”ਕੈਪਸੂਲ ਗਿੱਲ” ਦਾ ਡਾਇਰੈਕਟ ਕਰ ਰਹੇ ਨੇ ਅਤੇ ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋ ਸਕਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h