ਕੈਨੇਡਾ ਵਿੱਚ ਸ਼ਰਾਬ ਪੀਣ ਵਾਲਿਆਂ ਨੂੰ ਝਟਕਾ ਲੱਗ ਸਕਦਾ ਹੈ। ਰੋਜਾਨਾ ਜਾਮ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਦਰਅਸਲ, ਸ਼ਰਾਬ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਸ ਵਿੱਚ ਹਫ਼ਤੇ ਵਿੱਚ ਸਿਰਫ਼ 2 ਵਾਰ ਹੀ ਸ਼ਰਾਬ ਦਾ ਸੇਵਨ ਕਰਨ ਲਈ ਕਿਹਾ ਗਿਆ ਹੈ। ਇਸ ਸਿਫ਼ਾਰਿਸ਼ ਨੇ ਇੱਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ ਜ਼ਿਆਦਾਤਰ ਲੋਕ ਸ਼ਰਾਬ ਦਾ ਸੇਵਨ ਨਿਯਮਿਤ ਤੌਰ ‘ਤੇ ਕਰਦੇ ਹਨ।
ਕੈਨੇਡੀਅਨ ਸੈਂਟਰ ਆਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ (ਸੀਸੀਐਸਏ) ਨੇ ਇਸ ਹਫ਼ਤੇ ਸ਼ਰਾਬ ਦੀ ਖਪਤ ਵਿੱਚ ਭਾਰੀ ਕਮੀ ਦੀ ਅਪੀਲ ਕੀਤੀ ਹੈ। ਉਸਨੇ ਚੇਤਾਵਨੀ ਦਿੱਤੀ ਕਿ ਮਾਡਰੇਟ ਸ਼ਰਾਬ ਪੀਣ ਨਾਲ ਕੈਂਸਰ, ਦਿਲ ਦੀ ਬਿਮਾਰੀ ਤੇ ਸਟ੍ਰੋਕ ਸਮੇਤ ਕਈ ਗੰਭੀਰ ਸਿਹਤ ਖਤਰੇ ਪੈਦਾ ਹੁੰਦੇ ਹਨ। ਹੈਲਥ ਕੈਨੇਡਾ ਦੇ ਨਵੇਂ ਦਿਸ਼ਾ-ਨਿਰਦੇਸ਼ 2011 ਵਿੱਚ ਜਾਰੀ ਕੀਤੀਆਂ ਸਿਫ਼ਾਰਸ਼ਾਂ ਤੋਂ ਇੱਕ ਵੱਡੀ ਤਬਦੀਲੀ ਹੈ। ਪਿਛਲੀਆਂ ਸਿਫ਼ਾਰਸ਼ਾਂ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਇੱਕ ਹਫ਼ਤੇ ਵਿੱਚ 10 ਅਤੇ ਪੁਰਸ਼ ਹਫ਼ਤੇ ਵਿੱਚ 15 ਡ੍ਰਿੰਕ ਪੀ ਸਕਦੇ ਹਨ।
ਅੱਜ ਦੀ ਵੱਡੀ ਖਬਰ
ਸਸਕੈਚਵਨ ਯੂਨੀਵਰਸਿਟੀ ਦੇ ਫੈਮਿਲੀ ਮੈਡੀਸਨ ਦੇ ਪ੍ਰੋਫੈਸਰ ਪੀਟਰ ਬੱਟ, ਜਿਸ ਨੇ ਇਹ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ, ਨੇ ਕਿਹਾ, “ਅਸੀਂ ਸਿਰਫ ਕੈਨੇਡੀਅਨ ਲੋਕਾਂ ਦੇ ਸਾਹਮਣੇ ਸਬੂਤ ਪੇਸ਼ ਕਰਨਾ ਚਾਹੁੰਦੇ ਸੀ, ਤਾਂ ਜੋ ਉਹ ਆਪਣੇ ਸ਼ਰਾਬ ਪੀਣ ਬਾਰੇ ਵਿਚਾਰ ਕਰ ਸਕਣ ਅਤੇ ਫੈਸਲੇ ਲੈ ਸਕਣ। ਇਹ ਅਸਲ ਵਿੱਚ ਜਾਣਨ ਦੇ ਅਧਿਕਾਰ ‘ਤੇ ਅਧਾਰਤ ਹੈ।” ਸਟੈਂਡਰਡ ਡਰਿੰਕਸ ਦੀ ਗੱਲ ਕਰੀਏ ਤਾਂ, 355ml ਬੀਅਰ ਵਿੱਚ 5% ਅਲਕੋਹਲ ਹੋਣੀ ਚਾਹੀਦੀ ਹੈ, ਜਦੋਂ ਕਿ 148ml ਵਾਈਨ ਵਿੱਚ 12% ਅਲਕੋਹਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇੱਕ ਸ਼ਾਟ ਗਲਾਸ ਵਿੱਚ 40% ਸਪਿਰਟ ਹੋਣੀ ਚਾਹੀਦੀ ਹੈ। ਸੀਸੀਐਸਏ ਨੇ ਇਹ ਜਾਣਕਾਰੀ ਦਿੱਤੀ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ
ਕੈਨੇਡੀਅਨ ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਹਫ਼ਤੇ ਵਿਚ 3 ਤੋਂ 6 ਡ੍ਰਿੰਕ ਮਰਦਾਂ ਅਤੇ ਔਰਤਾਂ ਲਈ ਮੱਧਮ ਜੋਖਮ ਸਮਝੇ ਜਾਣੇ ਚਾਹੀਦੇ ਹਨ। ਹਾਲਾਂਕਿ, ਹਫ਼ਤੇ ਵਿੱਚ 7 ਜਾਂ ਇਸ ਤੋਂ ਵੱਧ ਪੀਣ ਨੂੰ ਉੱਚ ਜੋਖਮ ਮੰਨਿਆ ਜਾਂਦਾ ਹੈ। CCSA ਨੇ ਰਿਪੋਰਟ ਦਿੱਤੀ ਹੈ ਕਿ ਅਲਕੋਹਲ ਦੀ ਭਾਰੀ ਖਪਤ ਕੋਲਨ ਤੇ ਛਾਤੀ ਦੇ ਕੈਂਸਰ ਦੇ ਨਾਲ-ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਦੇ ਮਾੜੇ ਨਤੀਜਿਆਂ ਦੇ ਰੂਪ ਵਿੱਚ ਹਿੰਸਾ ਵੀ ਵਧਦੀ ਹੈ। ਬੱਟ ਨੇ ਕਿਹਾ, “ਇਹ (ਗਾਈਡਲਾਈਨ) ਮਨਾਹੀ ਬਾਰੇ ਨਹੀਂ ਹੈ। ਇਹ ਸਿਰਫ਼ ਇੱਕ ਪੀਣ ਦੀ ਮਾਤਰਾ ਨੂੰ ਘਟਾਉਣ ਬਾਰੇ ਹੈ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h