Afghan Dreamers : ਦੇਸ਼ ਦੇ ਨਾਲ ਦੁਨੀਆ ਦੇ ਸਿਨੇਮਾ ‘ਚ ਲਗਾਤਾਰ ਆਪਣੀ ਪਛਾਣ ਬਣਾਉਣ ਵਾਲੇ ਐਕਟਰ ਅਲੀ ਫਜ਼ਲ (Ali Fazal) ਨੇ ਇੱਕ ਹੋਰ ਧਮਾਕਾ ਕੀਤਾ ਹੈ। ਅਲੀ ਫਜ਼ਲ ਪੱਛਮ ਦੀਆਂ ਕੁਝ ਬਿਹਤਰੀਨ ਪ੍ਰਤਿਭਾਵਾਂ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਸਾਲ ਹੀ ਇਹ ਐਲਾਨ ਕੀਤੀ ਗਈ ਸੀ ਕਿ ਅਲੀ ਇੱਕ ਐਕਸ਼ਨ ਭਰਪੂਰ ਫਿਲਮ ‘ਕੰਧਾਰ’ (Kandahar) ‘ਚ ਜੈਰਾਡ ਬਟਲਰ (Jared Butler) ਦੇ ਨਾਲ ਮੁੱਖ ਭੂਮਿਕਾ ਨਿਭਾਉਦੇ ਨਜ਼ਰ ਆਵੇਗਾ। ਦੱਸ ਦਈਏ ਕਿ ਉਨ੍ਹਾਂ ਦੀ ਇਹ ਫਿਲਮ 2023 ਵਿੱਚ ਰਿਲੀਜ਼ ਹੋਣ ਵਾਲੀ ਹੈ।
ਹੁਣ ਅਲੀ ਨੂੰ ਇੱਕ ਹੋਰ ਵੱਡਾ ਪ੍ਰੋਜੈਕਟ ਮਿਲਿਆ ਹੈ। ਫਿਲਮ ਦਾ ਨਾਂ ‘Afghan Dreamers’ ਹੈ ਅਤੇ ਇਸ ਦਾ ਨਿਰਦੇਸ਼ਨ ਦੋ ਵਾਰ ਦੇ ਆਸਕਰ ਜੇਤੂ ਬਿਲ ਗੁਟੇਨਟਾਗ ਨੇ ਕੀਤਾ ਹੈ। ਇਸ ਬਾਰੇ ਮਿਲੀ ਜਾਣਕਾਰੀ ਮੁਤਾਬਕ ਫਿਲਮ ‘ਅਫਗਾਨ ਡ੍ਰੀਮਰਸ’ ਦੀ ਸ਼ੂਟਿੰਗ ਮੋਰੱਕੋ ‘ਚ ਸ਼ੁਰੂ ਹੋ ਗਈ ਹੈ ਅਤੇ ਇਹ ਸ਼ੂਟਿੰਗ ਲਗਾਤਾਰ 50 ਦਿਨ ਚੱਲੇਗੀ। ਇਹ ਫਿਲਮ ਇੱਕ ਅਜਿਹੀ ਸੱਚੀ ਕਹਾਣੀ ਹੈ ਜੋ 2017 ਵਿੱਚ ਅਫਗਾਨਿਸਤਾਨ ਦੀ ਰੋਇਆ ਮਹਿਬੂਬ ਦੀ ਕਹਾਣੀ ਨੂੰ ਦਿਖਾਏਗੀ।
ਦੱਸ ਦਈਏ ਕਿ ਰੋਇਆ ਨੇ ਇੱਕ ਅਜਿਹੇ ਦੇਸ਼ ਵਿੱਚ ਧੀਆਂ ‘ਚ ਵਿਗਿਆਨ ਅਤੇ ਤਕਨਾਲੋਜੀ ਦਾ ਪ੍ਰਚਾਰ ਕੀਤਾ ਜਿੱਥੇ ਧੀਆਂ ਨੂੰ ਘਰ ਤੋਂ ਬਾਹਰ ਰੱਖਣਾ ਇੱਕ ਚੁਣੌਤੀ ਹੈ। ਇਸ ਫਿਲਮ ਰਾਹੀਂ ਅਫਗਾਨਿਸਤਾਨ ਦੀ ਰਾਜਨੀਤੀ ਅਤੇ ਇਸ ਦੇ ਹਿੰਸਕ ਪਿਛੋਕੜ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ।
ਫਿਲਮ ‘ਅਫਗਾਨ ਡ੍ਰੀਮਰਸ’ ਬਾਰੇ ਗੱਲ ਕਰਦੇ ਹੋਏ ਅਲੀ ਕਹਿੰਦੇ ਹਨ, ”ਮੈਂ ਇਸ ਖ਼ਬਰ ਨੂੰ ਸਾਂਝਾ ਕਰਕੇ ਅਤੇ ਬਿਲ ਦੇ ਨਿਰਦੇਸ਼ਨ ਹੇਠ ਕੰਮ ਕਰਨ ਦਾ ਮੌਕਾ ਹਾਸਲ ਕਰਕੇ ਬਹੁਤ ਖੁਸ਼ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਹਾਂ। ਇਹ ਇੱਕ ਅਜਿਹੀ ਫਿਲਮ ਹੈ ਜੋ ਅਫਗਾਨਿਸਤਾਨ ਬਾਰੇ ਦਰਸ਼ਕਾਂ ਲਈ ਇੱਕ ਤਰ੍ਹਾਂ ਦੀ ਨਵੀਂ ਵਿੰਡੋ ਖੋਲ੍ਹੇਗੀ। ਫਿਲਮ ‘ਅਫਗਾਨ ਡ੍ਰੀਮਰਸ’ ਬਹੁਤ ਹੀ ਅਹਿਨ ਕਹਾਣੀ ਹੈ ਜਿਸ ਨੂੰ ਦੱਸਣ ਦੀ ਲੋੜ ਹੈ ਅਤੇ ਮੈਂ ਇਸ ਕਹਾਣੀ ਦਾ ਸਿਨੇਮੇ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।
ਫਿਲਮ ‘ਚ ਰੋਇਆ ਦੀ ਭੂਮਿਕਾ ‘ਦ ਬੋਲਡ ਟਾਈਪ’ ਫੇਮ ਨਿਕੋਲ ਬੂਚੇਰੀ ਨਿਭਾ ਰਹੀ ਹੈ। ਫਿਲਮ ਦੇ ਨਿਰਮਾਤਾਵਾਂ ਵਿੱਚ ਲੌਰਾ ਓਵਰਡੇਕ, ਸਮੁੰਦਰਿਕਾ ਅਰੋੜਾ ਅਤੇ ਬਿਲ ਗੁਟੇਨਟਾਗ ਸ਼ਾਮਲ ਹਨ।
ਇਹ ਵੀ ਪੜ੍ਹੋ : ਹੁਣ ਹਾਈਵੇਅ ‘ਤੇ ਸਮੋਸੇ ਬਣਾਉਂਦੇ Sonu Sood ਦੀ ਵੀਡੀਓ ਹੋਈ ਵਾਇਰਲ, ਕਿਹਾ ‘ਸਮੋਸਾ ਖਾਓ ‘ਤੇ ਪ੍ਰਭੂ ਦੇ ਗੁਣ ਗਾਓ’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h