ਵੀਰਵਾਰ, ਅਕਤੂਬਰ 2, 2025 08:30 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਸਰਕਾਰ ਦੇ ਖ਼ਿਲਾਫ਼ ਪੰਜਾਬ ਦਾ ਹਰ ਵਰਗ ਧਰਨਿਆਂ ‘ਤੇ, ਹੁਣ IAS, PCS ਅਤੇ ਮਾਲ ਵਿਭਾਗ ਦੇ ਅਫਸਰਾ ਨੇ ਵੀ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ : ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਮੋਹਾਲੀ ਬੀ ਜੇ ਪੀ ਦੇ ਨਵਾਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਨੂੰ “ਵਿਧੀਵਤ ਜਿਮੇਵਾਰੀ ਸੌਂਪਣ “ ਦੇ ਪ੍ਰੋਗਰਾਮ ਵਿੱਚ ਮੋਹਾਲੀ ਪਹੁੰਚੇ

by Gurjeet Kaur
ਜਨਵਰੀ 10, 2023
in ਪੰਜਾਬ
0

Mohali : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਮੋਹਾਲੀ ਬੀ ਜੇ ਪੀ ਦੇ ਨਵਾਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਨੂੰ “ਵਿਧੀਵਤ ਜਿਮੇਵਾਰੀ ਸੌਂਪਣ “ ਦੇ ਪ੍ਰੋਗਰਾਮ ਵਿੱਚ ਮੋਹਾਲੀ ਪਹੁੰਚੇ , ਇੱਥੇ ਪਹੁੰਚਣ ਤੇ ਭਾਜਪਾ ਮੋਹਾਲੀ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਤੇ ਸਮੁੱਚੀ ਜਿਲਾ ਲੀਡਰਸ਼ਿਪ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਨਾਲ ਪਹੁੰਚੇ ਸੂਬਾ ਆਗੂਆਂ ਨੂੰ ਗੁਲਦਸਤੇ, ਦੁਸਾਲਾਂ ਦੇਕੇ ਸਾਨਦਾਰ ਸਵਾਗਤ ਕੀਤਾ ਤੇ ਜੀ ਆਇਆ ਨੂੰ ਆਖਿਆ।

ਸ਼ੰਜੀਵ ਵਿਸ਼ਿਸ਼ਟ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸਮੁੱਚੀ ਲੀਡਰਸਿਪ ਨੂੰ ਵਿਸ਼ਵਾਸ ਦੁਆਇਆ ਕਿ ਉਹ ਮਿਲੀ ਹੋਈ ਜ਼ੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜਿਲਾ ਮੋਹਾਲੀ ਭਾਜਪਾ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।

ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਵਰਕਰ ਆਉਣ ਵਾਲੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ , ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਸਾਰੇ ਵਰਕਰ ਆਪਣੇ ਆਸ-ਪਾਸ, ਆਪਣੇ ਇਲਾਕੇ ਦੇ ਲੋਕਾਂ ਦੇ ਕੰਮ ਕਰਵਾਉਣ, ਉਨ੍ਹਾਂ ਦੇ ਮੁੱਦਿਆਂ ਨੂੰ ਪ੍ਰਸ਼ਾਸਨ, ਸਰਕਾਰ ਤੱਕ ਪਹੁੰਚਾਉਣ। ਅਗਰ ਸਰਕਾਰ, ਪ੍ਰਸ਼ਾਸਨ ਲੋਕਾਂ ਦੇ ਮਸਲੇ ਹੱਲ ਨਾ ਕਰੇ, ਲੋਕਾਂ ਦੀ ਗੱਲ ਨਾ ਸੁਣੇ ਤਾਂ ਲੋਕਾਂ ਦੇ ਕੰਮਾਂ ਲਈ ਧਰਨੇ ਪਰਦਰਸ਼ਨ ਕਰਨ ਤੋਂ ਗੁਰੇਜ਼ ਨਾ ਕਰਨ।

 

ਇਸ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਵਿੱਚ ਗੈਗਸਟਾਰਾਂ , ਗੁੰਡਿਆਂ , ਦੇਸ਼ ਧ੍ਰੋਹੀ ਤਾਕਤਾਂ ਦਾ ਦਬਦਬਾ ਦਿਨੋ ਦਿਨ ਵਧ ਰਿਹਾ ਹੈ। ਉਨ੍ਹਾਂ ਦੇ ਹੌਸਲੇ ਇੰਨੇ ਵਧੇ ਹੋਏ ਹਨ ਕਿ ਉਨ੍ਹਾਂ ਨੂੰ ਪੁਲਿਸ, ਸਰਕਾਰ, ਕਾਨੂੰਨ ਦਾ ਬਿਲਕੁਲ ਡਰ ਨਹੀਂ ਹੈ, ਸ਼ਰੇਆਮ ਸਾਡੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਜੋ ਬਹੁਤ ਹੀ ਮੰਦਭਾਗਾ ਹੈ। ਪੰਜਾਬ ਭਾਜਪਾ ਇਸ ਦੀ ਪੁਰ-ਜ਼ੋਰ ਨਿੰਦਾ ਕਰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਪੰਜਾਬ ਦੇ ਲੋਕ ਡਰੇ ਸਹਿਮੇ ਹੋਏ ਹਨ, ਡਰ ਇਸ ਕਦਰ ਤੱਕ ਵੱਧ ਗਿਆ ਹੈ ਕਿ ਲੋਕ ਆਪਣੇ ਨਿੱਜੀ ਗਹਿਣਿਆਂ ਨੂੰ ਪਹਿਨਣ ਤੋਂ ਪਰਹੇਜ਼ ਕਰਨ ਲੱਗ ਪਏ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ਪੰਜਾਬ ਵਿੱਚ ਰੇਤੇ ਬਜਰੀ ਸਮੇਤ ਰੋਜ ਮਰਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸ਼ਮਾਨ ਨੂੰ ਛੂਹ ਰਹੀਆਂ ਹਨ, ਪੰਜਾਬ ਵਿੱਚ ਆਮ ਲੋਕਾਂ ਲਈ ਘਰ ਬਣਾਉਣਾ ਸੁਪਨਾ ਬਣ ਕੇ ਰਹਿ ਗਿਆ ਹੈ।

 

ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਲੋਕਾਂ ਵੱਡੇ ਵੱਡੇ , ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਅਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਦਿਨੋ ਦਿਨ ਜੀਐਸਟੀ ਤੌ ਆਮਦਨੀ ਦਿਨੋ ਦਿਨ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪ੍ਰਤੀ ਵਿਅਕਤੀ ਜੀਐਸਟੀ ਘਟਕੇ ਸਿਰਫ਼ 551 ਰਹਿ ਗਈ ਹੈ , ਜਦੋਕਿ ਸਾਡੇ ਗੁਆਂਢੀ ਸੂਬੇ ਹਰਿਆਣੇ ਦੀ ਵਧਕੇ 2356 ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਦੀ ਹਾਲਤ ਦਿਨੋ ਦਿਨ ਖਰਾਬ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ, ਪਰ ਭਗਵੰਤ ਸਰਕਾਰ ਆਪਣੀ ਝੂਠੀ ਵਾਹ ਵਾਹ ਲਈ ਬੇਲੋੜੇ ਇਸ਼ਤਿਹਾਰਾਂ ਤੇ ਰੋਜਾਨਾ ਕਰੋੜਾਂ ਰੁਪਏ ਪੰਜਾਬ ਦੇ ਖਜਾਨੇ ਵਿੱਚੋਂ ਖਰਚ ਕਰ ਰਹੀ ਹੈ।

ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਖਰਾਬ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਆਪਣੀ ਦਿੱਲ਼ੀ ਦੀ ਲੀਡਰਸ਼ਿਪ ਨੂੰ ਖੁਸ਼ ਕਰਨ ਉਹਨਾਂ ਦੇ ਚਹੇਤਿਆਂ ਨੂੰ ਥੋਕ ਵਿੱਚ ਚੇਅਰਮੈਨੀਆਂ ਦੇ ਗੱਫੇ ਦੇਕੇ ਪੰਜਾਬ ਦੇ ਖਜਾਨੇ ਤੇ ਬੇਲੋੜਾ ਬੋਝ ਪਾ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਪੰਜਾਬ ਦੇ ਪੀਸੀਐਸ ਅਫਸਰਾ ਦਾ ਸਰਕਾਰ ਦੇ ਰਵੱਈਆ ਵਿਰੁੱਧ ਛੁੱਟੀ ਤੇ ਚਲੇ ਜਾਣਾ, ਆਈ ਏ ਐਸ਼ ਅਫਸਰਾ ਦਾ ਵਿਜੀਲੈਸ਼ ਦੇ ਖ਼ਿਲਾਫ਼ ਹੋਣਾ , 60 ਤੋਂ ਵਧੇਰੇ ਆਈਏਐਸ ਅਫਸਰਾ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ ਕਰਨਾ, ਇਹ ਦਰਸਾਉਂਦਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਪ੍ਰਸ਼ਾਸਨ ਵਿੱਚ ਬਿਲਕੁਲ ਤਾਲਮੇਲ ਨਹੀਂ ਹੈ। ਪੰਜਾਬ ਦੀ ਅਫਸਰਸਾਹੀ ਦਿੱਲੀ ਵਾਲਿਆਂ ਦੀ ਦਖਲ ਅੰਦਾਜ਼ੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ। ਉਨ੍ਹਾਂ ਕਿਹਾ ਕਿ ਏਦਾਂ ਲੱਗਦਾ ਜਿਵੇਂ ਪੂਰਾ ਪੰਜਾਬ ਧਰਨਿਆਂ ਤੇ ਹੋਵੇ। ਪੰਜਾਬ ਸਰਕਾਰ ਸਾਰੇ ਧਰਨਾਕਾਰੀਆਂ ਦੇ ਨਾਲ ਗੱਲ-ਬਾਤ ਕਰੇ ਉਨ੍ਹਾਂ ਦੇ ਮਸਲੇ ਹੱਲ ਕਰੇ ਤੇ ਪੰਜਾਬ ਵਿੱਚੋਂ ਧਰਨੇ ਚੁੱਕਾਵੇ।

ਅਸ਼ਵਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ, ਪੰਜਾਬੀਆਂ ਦੇ ਲਈ ਕੀਤੇ ਅਨੇਕ ਕੰਮਾਂ ਤੋਂ ਬਹੁਤ ਖੁਸ਼ ਹਨ, ਹੁਣ ਉਹ ਪੰਜਾਬ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਚੁੱਕੇ ਹਨ , ਆਉਂਦੀਆਂ ਪੰਜਾਬ ਦੀਆਂ ਸਥਾਨਿਕ ਅਤੇ ਲੋਕ ਸਭਾ ਦੀਆਂ ਦੀਆਂ ਸਾਰੀਆਂ ਸੀਟਾਂ ਤੇ ਭਾਜਪਾ ਨੂੰ ਜਿਤਾਉਣਗੇ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ashwani sharmaBJP Attack on AAPpro punjab tvPunjab BJP President Ashwani Sharmapunjab governmentpunjabi news
Share209Tweet131Share52

Related Posts

ਹਰਦੀਪ ਸਿੰਘ ਮੁੰਡੀਆਂ ਨੇ 15 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ

ਅਕਤੂਬਰ 1, 2025

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸਿ਼ਤ ਕਰਨ ਲਈ ਲਿਖਿਆ ਪੱਤਰ

ਅਕਤੂਬਰ 1, 2025

23 ਲੱਖ ਤੋਂ ਵੱਧ ਬਜ਼ੁਰਗ ਲਾਭਪਾਤਰੀਆਂ ਨੂੰ ਮਿਲਿਆ ਬੁਢਾਪਾ ਪੈਨਸ਼ਨ ਸਕੀਮ ਦਾ ਲਾਭ

ਅਕਤੂਬਰ 1, 2025

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗਰੁੱਪ ਡੀ ਕਰਮਚਾਰੀਆਂ ਲਈ ਵਿਆਜ-ਮੁਕਤ ਤਿਉਹਾਰ ਐਡਵਾਂਸ ਦਾ ਐਲਾਨ

ਅਕਤੂਬਰ 1, 2025

ਗੁਰਦਾਸਪੁਰ ‘ਚ ਨੂੰਹ ਨੇ ਬਜ਼ੁਰਗ ਸੱਸ ਨੂੰ ਕੁੱ*ਟਿ*ਆ: ਪੋਤਾ ਬਣਾਉਂਦਾ ਰਿਹਾ ਵੀਡੀਓ

ਅਕਤੂਬਰ 1, 2025

4 ਅਕਤੂਬਰ ਤੋਂ ਪੰਜਾਬ ਵਿੱਚ ਬਦਲੇਗਾ ਮੌਸਮ: ਕਈ ਥਾਵਾਂ ‘ਤੇ ਮੀਂਹ, ਤਾਪਮਾਨ 0.4 ਡਿਗਰੀ ਡਿੱਗਿਆ

ਅਕਤੂਬਰ 1, 2025
Load More

Recent News

ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਸਰਕਾਰ ਨੇ ਕਣਕ ਦੀ MSP ਦਰ ‘ਚ ਕੀਤਾ ਐਨੇ ਰੁਪਏ ਦਾ ਵਾਧਾ

ਅਕਤੂਬਰ 1, 2025

ਹਰਦੀਪ ਸਿੰਘ ਮੁੰਡੀਆਂ ਨੇ 15 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ

ਅਕਤੂਬਰ 1, 2025

ਦੁਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਮਿਲਿਆ ਤੋਹਫ਼ਾ, 3% ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ

ਅਕਤੂਬਰ 1, 2025

ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਦੀ ਜਲਦੀ ਹੋ ਸਕਦੀ ਹੈ ਮੁਲਾਕਾਤ, ਟੈਰਿਫ ਯੁੱਧ ਤੋਂ ਬਾਅਦ ਪਹਿਲੀ ਵਾਰਤਾਲਾਪ ਸੰਭਵ

ਅਕਤੂਬਰ 1, 2025

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸਿ਼ਤ ਕਰਨ ਲਈ ਲਿਖਿਆ ਪੱਤਰ

ਅਕਤੂਬਰ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.