Side effects of Almonds: ਠੰਢ ਦੇ ਮੌਸਮ ‘ਚ ਜ਼ਿਆਦਾਤਰ ਲੋਕ ਇਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਉਂਦੇ ਹਨ। ਬਦਾਮ ਵਿੱਚ ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜ ਆਦਿ ਹੁੰਦੇ ਹਨ, ਇੰਨਾ ਹੀ ਨਹੀਂ ਇਹ ਸਰੀਰ ਦੇ ਵਿਕਾਸ ਅਤੇ ਤਾਕਤ ਲਈ ਵੀ ਫਾਇਦੇਮੰਦ ਹੈ। ਦਿਮਾਗ, ਕੋਲੈਸਟ੍ਰਾਲ, ਦਿਲ ਦੇ ਰੋਗ ਆਦਿ ਲਈ ਵੀ ਬਦਾਮ ਲਾਭਦਾਇਕ ਮੰਨਿਆ ਜਾਂਦਾ ਹੈ। ਅਸੀਂ ਬਦਾਮ ਦਾ ਸੇਵਨ ਕੱਚਾ, ਭੁੰਨਿਆ ਆਦਿ ਕਿਸੇ ਵੀ ਰੂਪ ਵਿਚ ਕਰ ਸਕਦੇ ਹਾਂ। ਪਰ, ਬਦਾਮ ਸਾਰੇ ਲੋਕਾਂ ਲਈ ਫਾਇਦੇਮੰਦ ਨਹੀਂ ਹੁੰਦੇ। ਕੁਝ ਲੋਕਾਂ ਨੂੰ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਹਾਈ ਬਲੱਡ ਪ੍ਰੈਸ਼ਰ — ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਕਿਡਨੀ ਦੀ ਸਮੱਸਿਆ — ਜੇਕਰ ਤੁਹਾਨੂੰ ਗੁਰਦੇ ਦੀ ਪੱਥਰੀ ਵਰਗੀ ਕਿਡਨੀ ਦੀ ਸਮੱਸਿਆ ਹੈ, ਤਾਂ ਵੀ ਤੁਹਾਨੂੰ ਬਦਾਮ ਨਹੀਂ ਖਾਣਾ ਚਾਹੀਦਾ। ਇੰਨਾ ਹੀ ਨਹੀਂ, ਪਿੱਤੇ ਦੀ ਬੀਮਾਰੀ ਹੋਣ ‘ਤੇ ਵੀ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਪਾਚਨ ਦੀ ਸਮੱਸਿਆ— ਬਦਾਮ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਲਈ ਚੰਗਾ ਹੁੰਦਾ ਹੈ। ਪਰ ਜੇਕਰ ਤੁਹਾਨੂੰ ਪਾਚਨ ਸੰਬੰਧੀ ਸਮੱਸਿਆ ਹੈ, ਤਾਂ ਤੁਹਾਨੂੰ ਬਦਾਮ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜ਼ਿਆਦਾ ਬਦਾਮ ਖਾਣ ਨਾਲ ਪਾਚਨ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਭਾਰ ਵਧਣਾ- ਬਦਾਮ ਕੈਲੋਰੀ ਅਤੇ ਚਰਬੀ ਨਾਲ ਭਰਪੂਰ ਹੁੰਦੇ ਹਨ। ਇਸ ਲਈ ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਅਤੇ ਤੁਸੀਂ ਭਾਰ ਘੱਟ ਕਰਨਾ ਹੈ, ਤਾਂ ਬਦਾਮ ਦਾ ਸੇਵਨ ਕਰਨ ਤੋਂ ਬਚੋ। ਇੰਨਾ ਹੀ ਨਹੀਂ, ਜੇਕਰ ਤੁਸੀਂ ਕਿਸੇ ਸਿਹਤ ਸਮੱਸਿਆ ਦੇ ਕਾਰਨ ਐਂਟੀਬਾਇਓਟਿਕ ਦਵਾਈ ਲੈ ਰਹੇ ਹੋ ਤਾਂ ਵੀ ਤੁਹਾਨੂੰ ਬਦਾਮ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h