Honey Benefits : ਸ਼ਹਿਦ ਸਾਡੀ ਸਿਹਤ ਦੇ ਲਈ ਬਹੁਤ ਲਾਭਦਾਇਕ ਪਦਾਰਥ ਹੈ। ਸ਼ਹਿਦ ਵਿੱਚ ਐਟੀ-ਬੈਕਟੀਰੀਅਲ ਅਤੇ ਐਟੀ-ਫੰਗਲ ਗੁਣ ਹੁੰਦੇ ਹਨ। ਇਸ ਲਈ ਸ਼ਹਿਦ ਸਾਡੀ ਸਿਹਤ ਦੇ ਲਈ ਹੀ ਨਹੀਂ, ਬਲਕਿ ਵਾਲਾਂ ਅਤੇ ਸਕਿਨ ਲਈ ਵੀ ਫ਼ਾਇਦੇਮੰਦ ਹੰਦਾ ਹੈ। ਸੋ ਸ਼ਹਿਦ ਖਾਣ ਦੇ ਨਾਲ-ਨਾਲ, ਇਸ ਨੂੰ ਸਕਿਨ ਉੱਤੇ ਲਗਾਉਣ ਨਾਲ ਵੀ ਕਈ ਫ਼ਾਇਦੇ ਮਿਲਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸ਼ਹਿਦ ਨੂੰ ਧੁੰਨੀ ਉੱਪਰ ਲਗਾਉਣ ਦੇ ਵੀ ਕਈ ਲਾਭ ਹਨ।
ਅਸੀਂ ਆਪਣੇ ਸਰੀਰ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸ਼ਹਿਦ ਖਾਦੇਂ ਹਾਂ। ਸ਼ਹਿਦ ਦੀ ਵਧੇਰੇ ਵਰਤੋਂ ਸਰਦੀਆਂ ਵਿੱਚ ਕੀਤੀ ਜਾਂਦੀ ਹੈ। ਪਰ ਇਸ ਦੇ ਨਾਲ ਹੀ ਸਕਿਨ ਅਤੇ ਵਾਲਾਂ ਦੀ ਸੁੰਦਰਤਾ ਵਿੱਚ ਵਾਧੇ ਲਈ ਵੀ ਸ਼ਹਿਦ ਬਹੁਤ ਹੀ ਗੁਣਕਾਰੀ ਹੈ ਅਤੇ ਧੁੰਨੀ ਉੱਤੇ ਸ਼ਹਿਦ ਲਗਾਉਣ ਦੇ ਆਪਣੇ ਵੱਖਰੀ ਤਰ੍ਹਾਂ ਦੇ ਫ਼ਾਇਦੇ ਹਨ। ਕੀ ਤੁਸੀਂ ਧੁੰਨੀ ਉੱਤੇ ਸ਼ਹਿਦ ਦੀ ਵਰਤੋਂ ਦੇ ਫਾਇਦਿਆਂ ਬਾਰੇ ਜਾਣਦੇ ਹੋ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਧੁੰਨੀ ‘ਤੇ ਸ਼ਹਿਦ ਲਗਾਉਣ ਨਾਲ ਕਿਹੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ‘ਤੇ ਸ਼ਹਿਦ ਦੀ ਵਰਤੋਂ ਕਰਨਾ ਬਿਹਤਰ ਹੁੰਦਾ ਹੈ। ਪਰ ਜੇਕਰ ਕਿਸੇ ਕਾਰਨ ਤੁਸੀਂ ਰਾਤ ਨੂੰ ਧੁੰਨੀ ‘ਤੇ ਸ਼ਹਿਦ ਨਹੀਂ ਲਗਾ ਪਾਉਂਦੇ ਹੋ ਤਾਂ ਜਦੋਂ ਵੀ ਦੋ-ਤਿੰਨ ਘੰਟੇ ਆਰਾਮ ਕਰੋ ਤਾਂ ਉਸ ਸਮੇਂ ਨਾਭੀ ‘ਤੇ ਸ਼ਹਿਦ ਲਗਾਓ। ਤਾਂ ਜੋ ਸ਼ਹਿਦ ਦਾ ਅਸਰ ਸਹੀ ਢੰਗ ਨਾਲ ਹੋ ਸਕੇ।
ਆਓ ਜਾਣੀਏ ਧੁੰਨੀ ਉੱਤੇ ਸ਼ਹਿਦ ਲਗਾਉਣ ਦੇ ਫ਼ਾਇਦੇ
• ਜੇਕਰ ਤੁਹਾਡੀ ਸਕਿਨ ਦੀ ਖੁਸ਼ਕੀ ਕਿਸੇ ਵੀ ਤਰ੍ਹਾਂ ਦੂਰ ਨਹੀਂ ਹੁੰਦੀ ਹੈ। ਇਸ ਲਈ ਤੁਸੀਂ ਆਪਣੀ ਧੁੰਨੀ ‘ਤੇ ਸ਼ਹਿਦ ਦੀ ਵਰਤੋਂ ਕਰੋ। ਇਸ ਨਾਲ ਤੁਹਾਡੀ ਚਮੜੀ ‘ਚੋਂ ਖੁਸ਼ਕੀ ਦੂਰ ਹੋਵੇਗੀ ਅਤੇ ਚਮੜੀ ‘ਚ ਚਮਕ ਵੀ ਵਧੇਗੀ।
• ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਸ਼ਹਿਦ ਫ਼ਾਇਦੇਮੰਦ ਹੋ ਸਕਦਾ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਨਾਭੀ ‘ਤੇ ਸ਼ਹਿਦ ਦੀ ਵਰਤੋਂ ਕਰੋ। ਇਸ ਨਾਲ ਮੁਹਾਸੇ ਦੀ ਸਮੱਸਿਆ ਜਲਦੀ ਦੂਰ ਹੋ ਜਾਵੇਗੀ।
• ਧੁੰਨੀ ਨੂੰ ਠੀਕ ਤਰ੍ਹਾਂ ਸਾਫ਼ ਨਾ ਕਰਨ ਕਰਕੇ ਤੁਹਾਡੀ ਧੁੰਨੀ ਵਿੱਚ ਇਨਫੈਕਸ਼ਨ ਹੋ ਗਈ ਹੈ ਤਾਂ ਇਸ ਨੂੰ ਦੂਰ ਕਰਨ ਲਈ ਅਦਰਕ ਦੇ ਰਸ ਦੀ ਇਕ ਬੂੰਦ ਸ਼ਹਿਦ ‘ਚ ਮਿਲਾ ਕੇ ਨਾਭੀ ‘ਤੇ ਲਗਾਓ। ਸ਼ਹਿਦ ‘ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਦੂਰ ਕਰਨ ‘ਚ ਮੱਦਦ ਕਰਦੇ ਹਨ। ਇਸਦੇ ਨਾਲ ਹੀ ਅਦਰਕ ਦੇ ਰਸ ‘ਚ ਸ਼ਹਿਦ ਮਿਲਾ ਕੇ ਨਾਭੀ ‘ਤੇ ਲਗਾਉਣ ਨਾਲ ਵੀ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇੰਨਾ ਹੀ ਨਹੀਂ ਇਹ ਪੇਟ ਦੇ ਦਰਦ ਤੋਂ ਰਾਹਤ ਦਿਵਾਉਣ ‘ਚ ਵੀ ਇਹ ਕਾਫੀ ਮੱਦਦਗਾਰ ਹੈ।
• ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਨਾਭੀ ‘ਤੇ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪਾਚਨ ਕਿਰਿਆ ਵੀ ਠੀਕ ਰਹੇਗੀ। ਤੁਸੀਂ ਚਾਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਦੁੱਧ ‘ਚ ਸ਼ਹਿਦ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h