ਪੰਜਾਬ ਵਲੋਂ ਨਵੀਂ ਕੈਬਨਿਟ ਚ ਅੱਜ ਵਿਸਥਾਰ ਕੀਤਾ ਗਿਆ ਹੈ । ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਮੌਜੂੂਦਗੀ ਚ ਸਹੁੰ ਚੁੱਕਾਈ ਗਈ । ਸਰਕਾਰ ਬਣਨ ਤੋਂ ਬਾਅਦ ਮਾਨ ਸਰਕਾਰ ਪਹਿਲੀ ਵਾਰ ਕੁਝ ਹੋਰ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਸ ਵਿਸਥਾਰ ਵਿੱਚ ਅੰਮਿ੍ਰਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਖਰੜ ਤੋਂ ਅਨਮੋਲ ਗਗਨ ਮਾਨ, ਸੁਨਾਮ ਤੋਂ ਅਮਨ ਅਰੋੜਾ, ਸਮਾਣਾ ਤੋਂ ਚੇਤਨ ਸਿੰਘ ਅਤੇ ਗੁਰੂ ਹਰਸਹਾਏ ਤੋਂ ਫੌਜਾ ਸਿੰਘ ਸਰਾਰੀ ਨੂੰ ਕੈਬਿਨਟ ਮੰਤਰੀ ਬਣਾਇਆ ਗਿਆ ਹੈ ।
ਸਭ ਤੋਂ ਪਹਿਲਾਂ ਸੁਨਾਮ ਤੋਂ 2 ਵਾਰ ਵਿਧਾਇਕ ਰਹੇ ਅਮਨ ਅਰੋੜਾ ਨੇ ਸਹੁੰ ਚੁੱਕੀ।
ਅਮਨ ਅਰੋੜਾ 48 ਸਾਲਾ ਅਮਨ ਅਰੋੜਾ ਦੂਜੀ ਵਾਰ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਨ। 2017 ਵਿੱਚ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ।
ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਵਿਧਾਇਕ ਸਨ, ਜਿਨਾਂ ਨੇ 1997 ਵਿੱਚ ਇਹ ਸੀਟ ਜਿੱਤੀ ਸੀ।
ਸੁਨਾਮ ਇਲਾਕਾ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਜਿੱਥੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਚੁਣੇ ਜਾਂਦੇ ਰਹੇ ਸਨ।
ਅਮਨ ਅਰੋੜਾ ਦਾ ਜੱਦੀ ਪਿੰਡ ਬਡਰੁੱਖਾਂ ਹੈ, ਮਿਲੀ ਜਾਣਕਾਰੀ ਮੁਤਾਬਕ 2022 ਵਿੱਚ ਉਨਾਂ ਵੱਲੋਂ ਚੋਣ ਕਮਿਸਨ ਨੂੰ ਦਾਇਰ ਹਲਫਨਾਮੇ ਮੁਤਾਬਕ ਉਨਾਂ ਦੀ ਕੁੱਲ ਜਾਇਦਾਦ 88 ਕਰੋੜ ਰੁਪਏ ਹੈ।
ਇਸ ਤੋਂ ਪਹਿਲਾਂ ਕੈਬਨਿਟ ਵਿੱਚ 10 ਮੰਤਰੀ ਸਨ। ਹਾਲਾਂਕਿ ਕੁਝ ਸਮਾਂ ਪਹਿਲਾਂ ਭਿ੍ਰਸਟਾਚਾਰ ਦੇ ਇਲਜਾਮਾਂ ਤਹਿਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗਿ੍ਫਤਾਰ ਕਰ ਲਿਆ ਗਿਆ ਤੇ ਸਿਹਤ ਮਹਿਕਮਾ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਚਲਾ ਗਿਆ ਸੀ।