ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਲਾਗੇ ਬੱਦਲ ਫਟਣ ਨਾਲ ਕਰੀਬ 13 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਰੀਬ 40 ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਪੰਜ ਲੋਕਾਂ ਨੂੰ ਬਚਾਇਆ ਵੀ ਗਿਆ ਹੈ।
ਬੱਦਲ ਫਟਣ ਕਾਰਨ ਆਏ ਹੜ੍ਹ ਨਾਲ ਕਰੀਬ 25 ਟੈਂਟਾਂ ਦਾ ਨੁਕਸਾਨ ਹੋਇਆ ਹੈ ਤੇ ਉੱਥੇ ਲੱਗੇ ਲੰਗਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਦਲ ਸ਼ਾਮ ਕਰੀਬ 5.30 ਵਜੇ ਫਟਿਆ ਤੇ ਉਸ ਵੇਲੇ ਭਰਵੀਂ ਬਾਰਿਸ਼ ਹੋ ਰਹੀ ਸੀ। ਬੱਦਲ ਫਟਣ ਕਾਰਨ ਆਏ ਹੜ੍ਹ ਦੇ ਪਾਣੀ ਨੇ ਅਮਰਨਾਥ ਧਾਮ ਦੇ ਬੇਸ ਕੈਂਪ ਉਤੇ ਮਾਰ ਕੀਤੀ ਹੈ।
ਉੱਥੇ ਕਰੀਬ 25 ਟੈਂਟ ਲੱਗੇ ਹੋਏ ਸਨ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਸੀ। ਜਿਕਰਯੋਗ ਹੈ ਕਿ ਫ਼ੌਜ ਤੇ ਆਈਟੀਬੀਪੀ ਵੱਲੋਂ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਬੱਦਲ ਫਟਣ ਦੇ ਮੱਦੇਨਜ਼ਰ ਹੈਲਪਲਾਈਨ ਵੀ ਲਾਂਚ ਕੀਤੀ ਹੈ। ਹੈਲਪਲਾਈਨ ਨੰਬਰ: ਐੱਨਡੀਆਰਐਫ: 011-23438252 011-23438253, ਕਸ਼ਮੀਰ ਡਿਵੀਜ਼ਨ ਹੈਲਪਲਾਈਨ : 0194-2496240, ਸ਼ਰਾਈਨ ਬੋਰਡ ਹੈਲਪਲਾਈਨ: 0194-2313149, ਪ੍ਰਸ਼ਾਸਨ ਨੇ ਅਮਰਨਾਥ ਯਾਤਰਾ ਨੂੰ ਫ਼ਿਲਹਾਲ ਰੋਕ ਦਿੱਤਾ ਹੈ