ਦੁਨੀਆ ‘ਤੇ ਹਰ ਤਰ੍ਹਾਂ ਦਾ ਬੰਦਾ ਪਾਇਆ ਜਾਂਦਾ ਹੈ ਕਈ ਤਾਂ ਨਿੱਕੀ ਜਿਹੀ ਗੱਲ ‘ਤੇ ਹੌਂਸਲਾ ਛੱਡ ਦਿੰਦੇ ਹਨ ਪਰ ਅੱਜ ਅਸੀਂ ਅਜਿਹੇ ਵਿਅਕਤੀ ਨਾਲ ਤੁਹਾਨੂੰ ਮਿਲਾਣ ਜਾ ਰਹੇ ਹਾਂ ਜਿਸਦੇ ਹੌਂਸਲੇ ਦੀ ਅੱਜ ਚਾਰੇ ਪਾਸੇ ਚਰਚਾ ਹੋ ਰਹੀ ਹੈ। ਹੌਂਸਲਾ ਕੁਝ ਅਜਿਹਾ ਕਿ ਵਿਅਕਤੀ ਕਾਰ ‘ਤੇ ਹੀ ਅਮਰੀਕਾ ਤੋਂ ਭਾਰਤ ਵਾਪਸ ਆ ਗਿਆ। ਇਸ ਦੇ ਪਿੱਛੇ ਕੀ ਕਾਰਨ ਸੀ ਚਲੋਂ ਉਸ ਬਾਰੇ ਗੱਲ ਕਰਦੇ ਹਾਂ। ਕਹਿੰਦੇ ਹਨ ਕਿ ਬੰਦਾ ਹੌਂਸਲਾ ਰੱਖੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਕੰਮ ‘ਚ ਵਿਜੇ ਹਾਸਲ ਕਰ ਲੈਂਦਾ ਹੈ। ਕੁੱਝ ਅਜਿਹਾ ਹੀ ਕਰ ਦਿਖਾਇਆ ਹੈ ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿੱਚ ਰਹਿਣ ਵਾਲੇ ਲਖਵਿੰਦਰ ਸਿੰਘ ਨੇ ਜਿਸ ਨੇ ਕੋਰੋਨਾ ਕਾਲ ਤੋਂ ਬਾਅਦ ਕੁੱਝ ਅਜਿਹਾ ਕੀਤਾ ਕਿ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ। ਦਰਅਸਲ ਲਖਵਿੰਦਰ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਰਹਿੰਦੀ ਜ਼ਿੰਦਗੀ ਵਿੱਚ ਕੁੱਝ ਨਾ ਕੁੱਝ ਵੱਖਰਾ ਕਰਨਗੇ।
ਇਹ ਵੀ ਪੜ੍ਹੋ- ਜਾਣੋ ਦੁਨੀਆ ਦੇ ਸਭ ਤੋਂ ਰਹੱਸਮਈ ਇਨਸਾਨ ਬਾਰੇ, ਜਿਸਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਸਨ ਚਿਹਰੇ, ਕਿਉਂ ਕਰ ਲਈ ਸੀ ਖੁਦਕੁਸ਼ੀ
ਲਖਵਿੰਦਰ ਸਿੰਘ ਨੇ ਇਸ ਸੋਚ ਨੂੰ ਲੈ ਕੇ ਪਲਾਨਿੰਗ ਕੀਤੀ ਅਤੇ ਉਹ ਅਮਰੀਕਾ ਤੋਂ ਆਪਣੀ ਗੱਡੀ ਲੈ ਕੇ ਭਾਰਤ ਪਹੁੰਚ ਗਏ। ਇਸ ਲੰਮੇ ਸਫਰ ਦੇ ਦੌਰਾਨ ਲਖਵਿੰਦਰ ਨੇ 34 ਦਿਨਾਂ ਵਿੱਚ 20 ਦੇਸ਼ਾਂ ਦੀ ਸੈਰ ਕੀਤੀ ਅਤੇ 20 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰ ਕੇ ਭਾਰਤ ਪਹੁੰਚੇ। ਲਖਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਸਮੇਂ ਲੋਕਾਂ ਨੂੰ ਵਿਛੜਦੇ ਹੋਏ ਦੇਖਿਆ ਤਾਂ ਉਨ੍ਹਾਂ ਦੇ ਮਨ ਵਿੱਚ ਕੁਝ ਵੱਖਰਾ ਕਰਨ ਦਾ ਖਿਆਲ ਆਇਆ । ਲਖਵਿੰਦਰ ਸਿੰਘ ਨੇ ਦੱਸਿਆ ਕਿ ਪਲਾਨਿੰਗ ਕਰਨ ਵਿਚ 3 ਸਾਲ ਦਾ ਸਮਾਂ ਲੱਗ ਗਿਆ ਤੇ ਕਾਗਜ਼ਾਤ ਪੂਰੇ ਹੁੰਦੇ ਹੀ ਉਹ ਅਮਰੀਕਾ ਤੋਂ ਭਾਰਤ ਲਈ ਆਪਣੀ ਗੱਡੀ ਲੈ ਕੇ ਨਿਕਲ ਪਏ। ਅਮਰੀਕਾ ਤੋਂ ਉਨ੍ਹਾਂ ਨੇ ਆਪਣੀ ਗੱਡੀ ਨੂੰ ਸਮੁੰਦਰੀ ਜਹਾਜ਼ ਜ਼ਰੀਏ ਇੰਗਲੈਂਡ ਭੇਜਿਆ। ਇੰਗਲੈਂਡ ਤੋਂ ਬੈਲਜ਼ੀਅਮ ਟ੍ਰੇਨ ਜ਼ਰੀਏ ਪਹੁੰਚੇ ਤੇ ਇਸ ਦੇ ਬਾਅਦ ਪੈਰਿਸ, ਜਰਮਨ, ਸਵਿਟਜ਼ਰਲੈਂਡ, ਆਸਟ੍ਰੀਆ, ਹੰਗਰੀ ਆਦਿ ਯੂਰਪ ਦੇ ਦੇਸ਼ਾਂ ਤੋਂ ਹੁੰਦੇ ਹੋਏ ਤੁਰਕੀ ਪਹੁੰਚੇ। ਇਸ ਦੇ ਬਾਅਦ ਉਹ ਈਰਾਨ ਤੋਂ ਹੁੰਦੇ ਹੋਏ ਪਾਕਿਸਤਾਨ ਗਏ।
ਇਹ ਵੀ ਪੜ੍ਹੋ- ਮੇਲੇ ਦਾ ਫਾਇਦਾ ਚੁੱਕ ਨੌਜਵਾਨ ਵਜਾ ਰਹੇ ਸੀ ਹਾਰਨ, ਪੁਲਿਸ ਨੇ ਉਸੇ ਨਾਲ ਵਾਰੋ-ਵਾਰੀ ਦਿੱਤੀ ਦੋਹਾਂ ਨੂੰ ਅਨੌਖੀ ਸਜ਼ਾ… ਵੀਡੀਓ
ਪਾਕਿਸਤਾਨ ਵਿਚ ਉਨ੍ਹਾਂ ਨੇ ਕੁੱਲ 14 ਦਿਨ ਬਿਤਾਏ। ਇਨ੍ਹਾਂ 14 ਦਿਨਾਂ ਵਿੱਚ ਲਖਵਿੰਦਰ ਨੂੰ ਗੁਰਦੁਆਰਾ ਸਾਹਿਬ ਲਾਹੌਰ, ਟੋਬਾ ਟੇਕ ਸਿੰਘ, ਪਾਕਪਟਨ ਆਦਿ ਸ਼ਹਿਰਾਂ ਦੀ ਸੈਰ ਕਰਨ ਦਾ ਵੀ ਮੌਕਾ ਮਿਿਲਆ। ਉਨ੍ਹਾਂ ਦਾ ਕਹਿਣੈ ਕਿ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਤੇ 11 ਦਿਨ ਲੋਕਾਂ ਨੇ ਆਪਣੇ ਘਰਾਂ ਵਿਚ ਰੱਖਿਆ।ਇਸ ਤੋਂ ਇਲਾਵਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਯੂਰਪ ਦੇ ਦੇਸ਼ ਬਹੁਤ ਛੋਟੇ ਹਨ। ਕੁਝ ਹੀ ਸਮੇਂ ਵਿਚ ਇਨ੍ਹਾਂ ਨੂੰ ਪਾਰ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਭਾਰਤ ਦੇ ਸਫਰ ਵਿਚ ਕੁੱਲ 34 ਦਿਨ ਲੱਗੇ ਤੇ 18 ਤੋਂ 20 ਦੇਸ਼ਾਂ ਦੇ ਵਿਚੋਂ ਹੋ ਕੇ ਆਏ ਹਨ।