ਪੰਜਾਬ ਸਰਕਾਰ ਵੱਲੋਂ ਭਾਵੇਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਹ ਦਾਵੇ ਤੋਂ ਹਾਲਾਤ ਉਲਟ ਨਜ਼ਰ ਆ ਰਹੇ ਹਨ। ਇੰਝ ਜਾਪ ਰਿਹਾ ਹੈ ਕਿ ਸਰਕਾਰ ਨੂੰ ਲੱਗਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਗੁਰਦਾਸਪੁਰ ਦੇ ਹਸਪਤਾਲ ਵਿੱਖੇ 4 ਐਂਬੂਲੈਂਸਾਂ ਖੜਿਆ ਖੜਿਆ ਕਬਾੜ ਹੋ ਰਹੀਆਂ ਹਨ। ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰਾ ਵਰਤੋ ਦਾ ਸਮਾਨ ਹਸਪਤਾਲ ਦੇ ਮੁਲਾਜ਼ਮਾਂ ਨੇ ਕੁੜੇ ਵਿੱਚ ਸੁੱਟਿਆ ਹੋਇਆ ਹੈ। ਹਸਪਤਾਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਐਂਬੂਲੈਂਸਾਂ ਅੰਦਰ ਅਤੇ ਆਲੇ ਦੁਆਲੇ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆ ਹਨ।
ਇਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਵਿੱਚ ਪ੍ਰਾਈਵੇਟ ਐਂਬੂਲੈਂਸਾਂ ਵੀ ਚਲਦੀਆਂ ਹਨ ਜੋਕਿ ਗਰੀਬ ਬੰਦੇ ਲਈ ਕਰਨੀ ਬਹੁਤ ਮੁਸ਼ਕਲ ਹੈ ਪਰ ਜੇ ਸਰਕਾਰੀ ਐਂਬੂਲੈਂਸ ਚਲਦੀਆਂ ਹੋਣ ਤੇ ਲੋਕਾਂ ਨੂੰ ਇਹ੍ਹ ਪ੍ਰਾਈਵੇਟ ਐਂਬੂਲੈਂਸ ਨਾ ਕਰਨੀਆਂ ਪੈਣ। ਉਥੇ ਹੀ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲਣੀਆਂ ਵੀ ਬਹੁਤ ਹੈਰਾਨੀਜਨਕ ਹਨ ਕਿਉਂਕਿ ਹਸਪਤਾਲ ਵਿਚ ਪੁਲਸ ਪ੍ਰਸਾਸ਼ਨ ਵੀ ਤੈਨਾਤ ਹੁੰਦਾ ਹੈ। ਉਥੇ ਗਰੀਬ ਲੋਕਾਂ ਨਾਲ ਧੋਖਾ ਹੋ ਰਿਹਾ ਹੈ ਕਿਉ ਉਹਨਾਂ ਦੇ ਲਈ ਸਰਕਾਰ ਵਲੋ ਭੇਜਿਆ ਗਿਆ ਸਮਾਨ ਜੋਕਿ ਥੋੜਾ ਬਹੁਤ ਖਰਾਬ ਹੈ ਜਿਸਦੀ ਰਿਪੇਅਰ ਹੋ ਸਕਦੀ ਹੈ ਉਸਨੂੰ ਕਬਾੜ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਇਸ ਬਾਬਤ ਐਸ ਐਮ ਓ ,ਅਤੇ ਹੋਰ ਅਧਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਦਫਤਰ ‘ਚ ਮਜੂਦ ਮਿਲੇ ਅਤੇ ਇਸ ਮਾਮਲੇ ‘ਤੇ ਕਿਸੇ ਵੀ ਅਧਕਾਰੀ ਨੇ ਕੋਈ ਟਿੱਪਣੀ ਨਹੀਂ ਕੀਤੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h