Indian Student shot in America: ਅਮਰੀਕਾ ਦੇ ਸ਼ਿਕਾਗੋ ‘ਚ ਹਥਿਆਰਬੰਦ ਲੁਟੇਰਿਆਂ ਦੀ ਗੋਲੀ ਲੱਗਣ ਨਾਲ 23 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਮੀਡੀਆ ‘ਚ ਆਈ ਇੱਕ ਖ਼ਬਰ ‘ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼ਿਕਾਗੋ ਪੁਲਿਸ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਦੇਵਸ਼ੀਸ਼ ਨੰਦੇਪੂ ਨੂੰ ਐਤਵਾਰ ਰਾਤ ਦੱਖਣੀ ਪਾਸੇ ਪ੍ਰਿੰਸਟਨ ਪਾਰਕ ਵਿੱਚ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਗੰਭੀਰ ਸੱਟ ਕਾਰਨ ਨੰਦੇਪੂ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਓਕ ਲਾਅਨ ਸਥਿਤ ਕ੍ਰਾਈਸਟ ਮੈਡੀਕ ਸੈਂਟਰ ‘ਚ ਸੋਮਵਾਰ ਸਵੇਰੇ 4 ਵਜੇ ਨੰਦੇਪੂ ਦੀ ਮੌਤ ਹੋ ਗਈ। ਉਸ ਦੀ ਬਾਂਹ ਅਤੇ ਮੋਢੇ ਦੇ ਜੋੜ ਦੇ ਵਿਚਕਾਰ ਗੋਲੀ ਲੱਗੀ ਸੀ।
ਦਰਅਸਲ, ਨੰਦੇਪੂ ਅਤੇ ਉਸ ਦਾ 22 ਸਾਲਾ ਦੋਸਤ ਐਤਵਾਰ ਸ਼ਾਮ ਕਰੀਬ 6:55 ਵਜੇ ਪਾਰਕਿੰਗ ਲਾਟ ਕੋਲ ਸੀ, ਜਦੋਂ ਅਚਾਨਕ ਕਾਲੇ ਰੰਗ ਦੀ ਕਾਰ ਤੋਂ ਹੇਠਾਂ ਉਤਰੇ ਦੋ ਲੁਟੇਰੇ ਉਨ੍ਹਾਂ ਦੇ ਨੇੜੇ ਆਏ। ਲੁਟੇਰਿਆਂ ਨੇ ਦੋਵਾਂ ਨੂੰ ਬੰਦੂਕ ਦਿਖਾ ਕੇ ਉਨ੍ਹਾਂ ਤੋਂ ਕੀਮਤੀ ਸਾਮਾਨ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਨੇ ਹੁਕਮ ਦੀ ਪਾਲਣਾ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਨੰਦੇਪੂ ਦੇ ਦੋਸਤ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਅਤੇ ਉਸਦੀ ਹਾਲਤ ਗੰਭੀਰ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
10 ਦਿਨ ਪਹਿਲਾਂ ਅਮਰੀਕਾ ਪਹੁੰਚੇ ਵਿਦਿਆਰਥੀ ਨਾਲ ਹੋਈ ਲੁੱਟ-ਖੋਹ
ਦੂਜੇ ਪਾਸੇ ਮੰਗਲਵਾਰ ਨੂੰ ਹੈਦਰਾਬਾਦ ਤੋਂ 10 ਦਿਨ ਪਹਿਲਾਂ ਅਮਰੀਕਾ ਪਹੁੰਚੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸ਼ਿਕਾਗੋ ਦੀ ਹੈ ਜਿਸ ਵਿੱਚ ਲੁੱਟ ਦੀ ਕੋਸ਼ਿਸ਼ ਦੌਰਾਨ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੌਰਾਨ ਵਿਦਿਆਰਥੀ ਦੇ ਨਾਲ ਮੌਜੂਦ ਇੱਕ ਹੋਰ 23 ਸਾਲਾ ਵਿਦਿਆਰਥੀ ਦੇਵਾਂਸ਼ ਵੀ ਜ਼ਖਮੀ ਹੋ ਗਿਆ।
ਘਟਨਾ ‘ਚ ਗੋਲੀ ਲੱਗਣ ਵਾਲੇ ਵਿਦਿਆਰਥੀ ਦੀ ਪਛਾਣ ਸਾਈਂ ਚਰਨ ਵਜੋਂ ਹੋਈ ਹੈ, ਜੋ 11 ਜਨਵਰੀ ਨੂੰ ਸ਼ਿਕਾਗੋ ‘ਚ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ। ਉਸ ਦੇ ਮਾਪਿਆਂ ਨੇ ਦੱਸਿਆ ਕਿ ਉਹ ਹੁਣ ਖਤਰੇ ਤੋਂ ਬਾਹਰ ਹੈ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h