Space News: ਮੰਗਲਵਾਰ ਨੂੰ ਨਾਸਾ ਨੇ ਚੰਨ ‘ਤੇ ਆਪਣੇ ਲੰਬੇ ਸਮੇਂ ਤੋਂ ਦੇਰੀ ਵਾਲੇ ਮਿਸ਼ਨ ਨੂੰ ਮੁੜ ਤੋਂ ਮੁਲਤਵੀ ਕਰ ਦਿੱਤਾ। ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਨਾਸਾ ਨੇ ਇਸ ਮਿਸ਼ਨ ਨੂੰ ਇੱਕ ਵਾਰ ਫਿਰ ਤੋਂ ਸ਼ੈਡਿਊਲ ਕਰ ਦਿੱਤਾ ਹੈ। ਇਸ ਵਾਰ ਇਸ ਦਾ ਕਾਰਨ ਟ੍ਰੋਪੀਕਲ ਤੂਫਾਨ ਨਿਕੋਲ ਹੈ। ਨਾਸਾ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵਿੱਟਰ ‘ਤੇ ਇਹ ਜਾਣਕਾਰੀ ਦਿੰਦੇ ਹੋਏ ਅਮਰੀਕੀ ਪੁਲਾੜ ਏਜੰਸੀ ਦੇ ਸੀਨੀਅਰ ਅਧਿਕਾਰੀ ਜਿਮ ਫ੍ਰੀ ਨੇ ਕਿਹਾ ਕਿ ਲਾਂਚਿੰਗ ਦੀ ਕੋਸ਼ਿਸ਼ ਜੋ 14 ਨਵੰਬਰ ਨੂੰ ਹੋਣੀ ਸੀ, ਹੁਣ 16 ਨਵੰਬਰ ਨੂੰ ਹੋਵੇਗੀ।
ਨਿਊਜ਼ ਏਜੰਸੀ AFP ਮੁਤਾਬਕ ਇੰਨੇ ਮਹੀਨਿਆਂ ‘ਚ ਉਡੀਕੀ ਜਾ ਰਹੀ ਲਾਂਚਿੰਗ ‘ਚ ਇਹ ਤੀਜੀ ਦੇਰੀ ਹੈ। ਫਰੀ ਨੇ ਟਵਿੱਟਰ ‘ਤੇ ਲਿਖਿਆ, ‘ਸਾਡੇ ਲੋਕ ਸਾਡੇ ਮਿਸ਼ਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹਨ।’ ਦੱਸ ਦਈਏ ਕਿ ਜਿਮ ਫ੍ਰੀ ਨਾਸਾ ਦੇ ਐਕਸਪਲੋਰੇਸ਼ਨ ਸਿਸਟਮਜ਼ ਡਿਵੈਲਪਮੈਂਟ ਦੇ ਸਹਿਯੋਗੀ ਐਡਮਿਨਿਲਟ੍ਰੇਟਰ ਹਨ। ਉਨ੍ਹਾਂ ਨੇ ਅੱਗੇ ਲਿਖਿਆ, ‘ਆਰਟੇਮਿਸ ਲਈ ਸਾਡੀ ਲਾਂਚ ਮਿਤੀ ਨੂੰ ਵਧਾ ਰਿਹਾ ਹਾਂ। ਮੈਂ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦਾ ਹਾਂ ਅਤੇ ਸਾਡੀ ਟੀਮ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਘਰਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਇਜਾਜ਼ਤ ਦਿੰਦਾ ਹਾਂ।”
ਇਸ ਦੇ ਨਾਲ ਹੀ ਕੈਨੇਡੀ ਸਪੇਸ ਸੈਂਟਰ ਦੇ ਨੇੜੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਨਾਸਾ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਲਾਂਚ ਕੀਤਾ ਜਾਣਾ ਸੀ। ਨਿਕੋਲ ਦੀ ਤਾਕਤ ਵਧਣ ਦੇ ਨਾਲ ਨਾਸਾ ਨੇ ਬੁੱਧਵਾਰ, 16 ਨਵੰਬਰ ਨੂੰ ਆਰਟੇਮਿਸ ਮਿਸ਼ਨ ਲਈ ਲਾਂਚ ਨੂੰ ਮੁੜ ਸ਼ੈਡਿਊਲ ਕਰਨ ਦਾ ਫੈਸਲਾ ਕੀਤਾ। ਏਜੰਸੀ ਨੇ ਮੰਗਲਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਰਮਚਾਰੀਆਂ ਦੇ ਸੁਰੱਖਿਅਤ ਢੰਗ ਨਾਲ ਕੰਮ ‘ਤੇ ਪਰਤਣ ਅਤੇ ਤੂਫਾਨ ਦੇ ਲੰਘਣ ਤੋਂ ਬਾਅਦ ਨਿਰੀਖਣ ਕਰਨ ਤੋਂ ਬਾਅਦ ਇਸਨੂੰ ਲਾਂਚ ਕੀਤਾ ਜਾਵੇਗਾ।
ਨਾਸਾ ਨੇ ਕਿਹਾ ਕਿ 16 ਨਵੰਬਰ ਨੂੰ ਸਵੇਰੇ 1:04 ਵਜੇ ‘ਤੇ ਖੁੱਲ੍ਹਣ ਵਾਲੀ ਦੋ ਘੰਟੇ ਦੀ ਵਿੰਡੋ ਦੇ ਦੌਰਾਨ ਲਾਂਚ ਹੋਵੇਗਾ। ਇਸ ਦੇ ਨਾਲ ਹੀ 19 ਨਵੰਬਰ ਲਈ ਬੈਕ-ਅੱਪ ਲਾਂਚ ਡੇਟ ਤੈਅ ਕੀਤੀ ਗਈ ਹੈ। ਖਾਸ ਤੌਰ ‘ਤੇ ਤਕਨੀਕੀ ਸਮੱਸਿਆਵਾਂ ਕਾਰਨ ਇਸ ਗਰਮੀਆਂ ‘ਚ ਇਸ ਦੀ ਲਾਂਚ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ ਸੀ
ਇਸ ਤੋਂ ਪਹਿਲਾਂ 30 ਅਗਸਤ ਨੂੰ ਯੂਐਸ ਸਪੇਸ ਏਜੰਸੀ ਨੇ ਐਸਐਲਐਸ ਰਾਕੇਟ ਦੇ ਇੱਕ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਪਹਿਲੀ ਵਾਰ ਮਿਸ਼ਨ ਲਾਂਚ ਨੂੰ ਕੈਂਸਿਲ ਕੀਤਾ ਸੀ। ਅਤੇ ਇਸ ਤੋਂ ਬਾਅਦ ਤਰਲ ਹਾਈਡ੍ਰੋਜਨ ਲੀਕ ਦਾ ਪਤਾ ਲੱਗਣ ਤੋਂ ਬਾਅਦ 3 ਸਤੰਬਰ ਨੂੰ ਇਸਨੂੰ ਦੂਜੀ ਵਾਰ ਰੋਕਿਆ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h