American Chef Volunteers: ਆਮ ਤੌਰ ‘ਤੇ, ਜਦੋਂ ਦੂਜੇ ਦੇਸ਼ਾਂ ਦੇ ਲੋਕ ਭਾਰਤ ਆਉਂਦੇ ਹਨ, ਤਾਂ ਉਹ ਤਾਜ ਮਹਿਲ ਵਰਗੇ ਸੈਰ-ਸਪਾਟਾ ਸਥਾਨਾਂ ਜਾਂ ਗੋਆ ਵਿੱਚ ਪਾਰਟੀ ਕਰਦੇ ਹਨ। ਪਰ ਸਾਨੂੰ ਯਕੀਨ ਹੈ ਕਿ ਕਈ ਭਾਰਤ ਆ ਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਜ਼ਰੂਰ ਕਰਦੇ ਹੋਣਗੇ ਤੇ ਉਨ੍ਹਾਂ ‘ਚ ਸੇਵਾ ਕਰਦੇ ਹੋਣਗੇ। ਹੁਣ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਅਮਰੀਕੀ ਦਿੱਲੀ ਦੇ ਗੁਰਦੁਆਰੇ ‘ਚ ਲੰਗਰ ‘ਚ ਸੇਵਾ ਕਰਦਾ ਨਜ਼ਰ ਆਇਆ।
ਦੱਸ ਦਈਏ ਕਿ ਈਟਨ ਬਰਨਾਥ ਨਾਮ ਦੇ ਅਮਰੀਕੀ ਬਲੌਗਰ ਨੇ ਪੁਰਾਣੀ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਇੱਕ ਦਿਨ ਲਈ ਲੰਗਰ ‘ਚ ਸੇਵਾ ਕਰਕੇ ਆਪਣੀ ਭਾਰਤ ਫੇਰੀ ਨੂੰ ਵਿਸ਼ੇਸ਼ ਬਣਾਇਆ। ਵੀਡੀਓ ਦੀ ਸ਼ੁਰੂਆਤ ਇੱਕ ਸਿੱਖ ਵਿਅਕਤੀ ਨਾਲ ਹੁੰਦੀ ਹੈ ਜਦੋਂ ਉਹ ਦੂਜਿਆਂ ਦੀ ਮਦਦ ਕਰਨ ਲਈ ਗੁਰਦੁਆਰੇ ਦੀ ਰਸੋਈ ਵਿੱਚ ਆਉਂਦਾ ਹੈ ਤੇ ਈਟਨ ਦੇ ਸਿਰ ‘ਤੇ ਰੁਮਾਲ ਬੰਨ੍ਹਦਾ ਹੈ। ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਇੱਥੇ ਇੱਕ ਮਸ਼ੀਨ ਹੈ ਜੋ ਇੱਕ ਘੰਟੇ ਵਿੱਚ 4000 ਰੋਟੀਆਂ ਬਣਾ ਸਕਦੀ ਹੈ।
ਵੀਡੀਓ ਦੇਖੋ:
View this post on Instagram
ਦੱਸ ਦਈਏ ਕਿ ਬਲੌਗਰ ਵਲੋਂ ਸ਼ੇਅਰ ਕੀਤੀ ਇਸ ਕਲਿੱਪ ਨੂੰ 91 ਹਜ਼ਾਰ ਤੋਂ ਵੱਧ ਲਾਈਕਸ ਅਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ। ਲੋਕ ਵੀਡੀਓ ਤੋਂ ਪ੍ਰਭਾਵਿਤ ਹੋਏ ਅਤੇ ਦੁਨੀਆ ਨੂੰ ਦੇਸ਼ ਦਾ ਵੱਖਰਾ ਪੱਖ ਦਿਖਾਉਣ ਲਈ ਈਟਨ ਦਾ ਧੰਨਵਾਦ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਲਿਖਿਆ ਕਿ ਕਿਵੇਂ ਗੁਰਦੁਆਰਾ ਲਗਪਗ ਹਰ ਰੋਜ਼ ਇਸ ਕਮਿਊਨਿਟੀ ਰਸੋਈ ਦਾ ਪ੍ਰਬੰਧ ਕਰਦਾ ਹੈ। ਹੋਰਾਂ ਨੇ ਲਿਖਿਆ ਕਿ ਕਿਵੇਂ ਉਨ੍ਹਾਂ ਨੇ ਇਸ ਸਥਾਨ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦਾ ਅਜਿਹਾ ਹੀ ਸ਼ਾਨਦਾਰ ਅਨੁਭਵ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h