Amrinder Gill Post: ਪੰਜਾਬੀ ਗਾਇਕ ਅਮਰਿੰਦਰ ਗਿੱਲ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪਿਛਲੇ ਲਗਭਗ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ‘ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਉਹ ਕਮਾਲ ਦੇ ਅਦਾਕਾਰ ਵੀ ਹਨ।

ਵੈਸੇ ਤਾਂ ਅਮਰਿੰਦਰ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਘੱਟ ਐਕਟਿਵ ਰਹਿੰਦੇ ਹਨ। ਉਹ ਮਹੀਨਿਆਂ ਬਾਅਦ ਇੱਕ ਪੋਸਟ ਸ਼ੇਅਰ ਕਰਦੇ ਹਨ। ਹੁਣ ਗਾਇਕ ਦੀ ਇੱਕ ਸੋਸ਼ਲ ਮੀਡੀਆ ਪੋਸਟ ਦੀ ਕਾਫੀ ਜ਼ਿਆਦਾ ਚਰਚਾ ਵਿੱਚ ਹੈ। ਇਸ ਪੋਸਟ ‘ਚ ਅਮਰਿੰਦਰ ਗਿੱਲ ਨੇ ਫੈਨਜ਼ ਨੂੰ ਖਾਸ ਪੇਸ਼ਕਸ਼ ਕੀਤੀ ਹੈ।

ਦਰਅਸਲ, ਗਾਇਕ ਆਪਣੀ ਮਿਊਜ਼ਿਕ ਕੰਪਨੀ ‘ਰਿਦਮ ਬੁਆਏਜ਼’ ਲਈ ਫਰੈਸ਼ ਟੈਲੇਂਟ ਦੀ ਤਲਾਸ਼ ਵਿੱਚ ਹਨ। ਇਸ ਲਈ ਉਹ ਆਪਣੀ ਕੰਪਨੀ ਲਈ ਗੀਤਕਾਰ ਲੱਭ ਰਹੇ ਹਨ। ਉਨ੍ਹਾਂ ਨੇ ਪੰਜਾਬੀ ਲੇਖਕਾਂ ਤੇ ਗੀਤਕਾਰਾਂ ਨੂੰ ਖਾਸ ਮੌਕਾ ਦਿੱਤਾ ਹੈ, ਜੋ ਪੰਜਾਬੀ ਇੰਡਸਟਰੀ ‘ਚ ਨਾਮ ਕਮਾਉਣਾ ਚਾਹੁੰਦੇ ਹਨ।

ਅਮਰਿੰਦਰ ਗਿੱਲ ਨੇ ਆਪਣੀ ਪੋਸਟ ‘ਚ ਕਿਹਾ, ‘ਅਸੀਂ ਆਪਣੀ ਮਿਊਜ਼ਿਕ ਕੰਪਨੀ ਲਈ ਨਵੇਂ ਗੀਤਕਾਰਾਂ ਦੀ ਤਲਾਸ਼ ਵਿੱਚ ਹਾਂ, ਜੇ ਤੁਸੀਂ ਕਿਸੇ ਅਜਿਹੇ ਇਨਸਾਨ ਨੂੰ ਜਾਣਦੇ ਹੋ ਜੋ ਖੂਬਸੂਰਤ ਗੀਤ ਲਿਖਦਾ ਹੈ ਤਾਂ ਉੇਸ ਨਾਲ ਇਹ ਪੋਸਟ ਜ਼ਰੂਰ ਸ਼ੇਅਰ ਕਰੋ।

ਕਾਬਿਲੇਗ਼ੌਰ ਹੈ ਕਿ ਅਮਰਿੰਦਰ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਘੱਟ ਐਕਟਿਵ ਰਹਿੰਦੇ ਹਨ। ਪਰ ਉਹ ਆਪਣੇ ਫੈਨਜ਼ ਨੂੰ ਖੁਦ ਨਾਲ ਜੁੜੀ ਅਪਡੇਟਸ ਦਿੰਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਅਮਰਿੰਦਰ ਗਿੱਲ ਪਿਛਲੇ ਸਾਲ 2022 ‘ਚ ‘ਛੱਲਾ ਮੁੜ ਕੇ ਨਹੀਂ ਆਇਆ’ ‘ਚ ਨਜ਼ਰ ਆਏ ਸੀ। ਪੂਰੀ ਦੁਨੀਆ ‘ਚ ਇਸ ਫਿਲਮ ਨੂੰ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h