ਸੰਤ ਭਿੰਡਰਾਂਵਾਲੇ ਦੇ ਭਤੀਜੇ ਦਾ ਅੰਮ੍ਰਿਤਪਾਲ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ” ਅੰਮ੍ਰਿਤਪਾਲ ਭਿੰਡਰਾਂਵਾਲੇ ਦਾ ਵਾਰਿਸ ਨਹੀਂ, ਭਿੰਡਰਾਂਵਾਲੇ ਵਰਗਾ ਕੋਈ ਨਹੀਂ ਬਣ ਸਕਦਾ’।ਦੱਸ ਦੇਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਸੀ।
ਉਸੇ ਦਿਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੇਵਾਦਾਰ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਵੀ ਕੀਤੀ ਗਈ।ਦੱਸਣਯੋਗ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਵਰ੍ਹੇਗੰਢ ਪਿੰਡ ਰੋਡੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਜਨਮ ਅਸਥਾਨ ‘ਤੇ ਹੋਈ ਸੀ।ਜਿੱਥੇ ਅੰਮ੍ਰਿਤਪਾਲ ਸਿੰਘ ਨੇ ਬੋਲਦਿਆਂ ਕਿਹਾ ਸੀ ਕਿ ਮੈਂ ਤਾਂ ਸੰਤਾਂ ਦੇ ਪੈਰਾਂ ਵੀ ਨਹੀਂ।ਜਿੱਥੇ ਉਹ ਨਸ਼ੇ, ਧਰਮ ਪਰਿਵਰਤਨ ਤੇ ਬੇਅਦਬੀ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲੇ ਸਨ।