Amritpal Singh: ਸਿੱਖ ਕੌਮ ਦੇ ਸ਼ਹੀਦ ਸਤਵੰਤ ਸਿੰਘ ਤੇ ਬੇਅੰਤ ਸਿੰਘ ਤੇ ਕੇਹਰ ਸਿੰਘ ਦੇ ਸ਼ਹੀਦੀ ਸਮਾਗਮ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਰਵਨੀਤ ਬਿੱਟੂ ਤੇ ਨਿਸ਼ਾਨਾ ਸਾਧਿਆ।31 ਅਕਤੂਬਰ 1984 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਜੀ ਦੀ 38ਵੀਂ ਸ਼ਹੀਦੀ ਬਰਸੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਗਵਾਨ ‘ਚ ਸਿੱਖ ਸੰਗਤ ਵਲੋਂ ਮਨਾਈ ਗਈ ਜਿਸ ‘ਚ ਵਿਸ਼ੇਸ਼ ਤੌਰ ‘ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਪਹੁੰਚੇ, ਇਸ ਮੌਕੇ ਰਵਨੀਤ ਬਿੱਟੂ ਤੇ ਪ੍ਰਸ਼ਾਸਨ ਸਮੇਤ ਕੇਂਦਰ ਤੇ ਨਿਸ਼ਾਨੇ ਸਾਧੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਸਮਾਗਮਾਂ ‘ਚ ਲੋਕਾਂ ਦੇ ਇਕੱਠ ਨੂੰ ਦੇਖ ਕੇ ਸਰਕਾਰਾਂ ਨੂੰ ਸੇਧ ਲੈਂਦੇ ਹੋਏ ਹੋਏ ਯਾਦ ਰੱਖਣਾ ਹੈ ਕਿ ਸਰਕਾਰਾਂ ਨੇ ਜਿਹਨਾਂ ਨੂੰ ਅੱਤਵਾਦੀ ਕਿਹ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਲੋਕ ਕੌਮ ਦੇ ਉਹਨਾਂ ਸ਼ਹੀਦਾਂ ਨੂੰ ਇਸ ਤਰਾਂ ਦੇ ਸਮਾਗਮ ਕਰਵਾਕੇ ਹਮੇਸ਼ਾ ਯਾਦ ਰੱਖਦੀਆਂ ਹਨ।
ਭਾਈ ਅਮ੍ਰਿਤਪਾਲ ਸਿੰਘ ਇਕ ਵਾਰ ਫੇਰ ਅੰਮ੍ਰਿਤ ਛੱਕਣ ਲਈ ਪ੍ਰੇਰਿਤ ਕਰਦੇ ਹੋਏ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ ਨਾਲ ਹੀ ਭਾਈ ਅਮ੍ਰਿਤਪਾਲ ਸਿੰਘ ਕਾਂਗਰਸ ਦੇ ਐਮ ਪੀ ਰਵਨੀਤ ਬਿੱਟੂ ਦੇ ਬਿਆਨ ਦਾ ਜਵਾਬ ਦਿੰਦੇ ਕਿਹਾ ਕਿ ਇੰਦਰਾ ਗਾਂਧੀ ਨੇ ਤਾਂ ਸ੍ਰੀ ਦਰਬਾਰ ਸਾਹਿਬ ਵਿਚ ਟੈਂਕ ਤੋਪਾਂ ਚਲਾ ਕੇ ਤਖਤ ਸਾਹਿਬ ਨੂੰ ਢਾਹ ਲਗਾਈ ਸੀ ਮੈਂ ਤਾਂ ਆਪਣੇ ਨਾਲ ਸਿੰਘ ਲਿਜਾ ਕੇ ਅਤੇ
ਗੁਰੂ ਸਹਿਬਾਨ ਦੇ ਬਖਸ਼ੇ ਸ਼ਸਤਰ ਲਿਜਾ ਕੇ ਕੋਈ ਸ੍ਰੀ ਦਰਬਾਰ ਸਾਹਿਬ ਤੇ ਗੋਲੀ ਨਹੀਂ ਚਲਾਈ ਓਹਨਾ ਕਿਹਾ ਕਿ ਤੁਹਾਨੂੰ ਤਾਂ ਅਸੀਂ ਮੁਸਟੰਡੇ ਹੀ ਲਗਣਾ ਤੁਹਾਨੂੰ ਤਾਂ ਉਹ ਚੰਗੇ ਲਗਣੇ ਹਨ ਜੋ ਪੱਗਾਂ ਨਾਲ ਰਾਜੀਵ ਗਾਂਧੀ ਦੇ ਬੁੱਤ ਸਾਫ ਕਰਦੇ ਹਨ ਅਤੇ ਸਿੱਖੀ ਦਾ ਘਾਣ ਕਰਦੇ ਹਨ ਤੁਸੀਂ ਪੱਗਾਂ ਵਿੱਚ ਸਿਰ ਫਸਾ ਲਏ ਹਨ ਤੁਹਾਡਾ ਕੋਈ ਫਰਜ ਨਹੀਂ ਕੇ ਸਿੱਖੀ ਦੇ ਹੱਕ ਵਿੱਚ ਬੋਲਿਆ ਜਾਵੇ ਜੇਕਰ ਨਹੀਂ ਕਰ ਸਕਦੇ ਤਾਂ ਸਿਰ ਮੁੰਨ ਕੇ ਦਿੱਲੀ ਜਾ ਕੇ ਬੈਠ ਜਾਓ ਅਤੇ ਦਿੱਲੀ ਵਾਲ਼ਿਆ ਦੀ ਦਲਾਲੀ ਕਰੋ,ਓਥੇ ਹੀ ਅਜਨਾਲ਼ੇ ਵਿਖੇ ਸਿੱਖਾਂ ਅਤੇ ਈਸਾਈਆਂ ਦਰਮਿਆਨ ਹੋਈ ਪਥਰਬਾਜ਼ੀ ਨੂੰ ਲੈਕੇ ਭਾਈ ਅਮ੍ਰਿਤਪਾਲ ਨੇ ਕਿਹਾ ਕਿ ਪ੍ਰਸ਼ਾਸਨ ਹੁਣ ਦੇਖ ਲਵੇ ਕੇ ਕੀ ਕੁਝ ਹੋ ਰਿਹਾ ਹੈ ਜੇਕਰ ਅਸੀਂ ਕੁਝ ਕੀਤਾ ਤੇ ਫਿਰ ਪ੍ਰਸ਼ਾਸਨ ਨੇ ਕਹਿਣਾ ਹੈ ਕੇ ਕਾਨੂੰਨ ਵਿਵਸਥਾ ਭੰਗ ਹੋਈ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h