ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ‘ਚ ‘ਵਾਰਿਸ ਪੰਜਾਬ ਦੇ’ ਦੇ ਮੁੱਖੀ ਅਮ੍ਰਿਤਪਾਲ ਸਿੰਘ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਅਮ੍ਰਿਤਪਾਲ ਨੇ ਨਸ਼ੇ ਨਾਲ ਪੰਜਾਬ ਦੀ ਬਰਬਾਦ ਹੋ ਰਹੀ ਨੌਜਵਾਨੀ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਾਰ ਦਿੱਤਾ।
ਇਸ ਸਮਾਗਮ ‘ਚ ਅੰਮ੍ਰਿਤਪਾਲ ਨੇ ਸਿੱਖ ਕੌਮ ਨੂੰ ਗੁਲਾਮੀ ਚੋਂ ਬਾਹਰ ਆਉਣ ਬਾਰੇ ਵੀ ਕਿਹਾ।ਨਾਲ ਹੀ ਇਸ ਵਾਰ ਫਿਰ ਤੋਂ ਉਸ ਨੇ ਆਪਣੇ ਭਾਸ਼ਣ ‘ਚ ਈਸਾਈ ਪਾਸਟਰ ਦੇ ਪ੍ਰਚਾਰ ‘ਤੇ ਸਵਾਲ ਚੁੱਕੇ। ਇਸ ਦੌਰਾਨ ਸਵਾਲ ਖੜ੍ਹੇ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਉਸ ਨੇ ਵਿਰੋਧ ਕੀਤਾ ਹੈ ਤਾ ਉਸਦੇ ਖਿਲਾਫ ਆਪਣੇ ਹੀ ਸਿੱਖ ਜਥੇਦਾਰ ਬਿਆਨ ਦੇ ਰਹੇ ਹਨ ਅਤੇ ਦੂਸਰੇ ਪੱਖ ਨਾਲ ਖੜੇ ਹਨ। ਨਾਲ ਹੀ ਉਸ ਨੇ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਲਾਕਸਮੀ ਕਾਂਤਾ ਚਾਵਲਾ ਵਿਰੋਧ ਵੀ ਟਿੱਪਣੀ ਕੀਤੀ।
ਅਮ੍ਰਿਤਪਾਲ ਨੇ ਕਿਹਾ ਕਿ ਜੇਕਰ ਹਿੰਦੂ ਅਤੇ ਦੂਸਰੇ ਧਰਮਾਂ ਦੇ ਲੋਕ ਗੁਰੂਦਵਾਰਾ ਸਾਹਿਬ ਜਾਂਦੇ ਹਨ ਤੇ ਇਨ੍ਹਾਂ ਸਭ ਲਈ ਇਹ ਗੁਰੂ ਹੈ ਤਾਂ ਉਹ ਗੁਰੂਆਂ ਦੇ ਦਿੱਤੇ ਉਪਦੇਸ਼ ਕਿਊ ਨਹੀਂ ਮਾਣਦੇ, ਜਦਕਿ ਗੁਰੂ ਸਭ ਦਾ ਸਾਂਝਾ ਹੈ। ਗੁਰੂ ਦਾ ਉਪਦੇਸ਼ ਵੀ ਸਭ ਲਈ ਬਰਾਬਰ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਜੋ ਲੋਕ ਗੁਲਾਮੀ ‘ਚ ਜਿਉਣ ਦੀ ਆਦਤ ਪਾ ਚੁਕੇ ਹਨ ਉਹ ਹੀ ਉਨ੍ਹਾਂ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ।
ਆਪਣੇ ਬਾਣੇ ‘ਤੇ ਉੱਠ ਰਹੇ ਸਵਾਲਾਂ ‘ਤੇ ਕੀ ਬੋਲਿਆ ਅਮ੍ਰਿਤਪਾਲ
ਅਮ੍ਰਿਤਪਾਲ ਦਾ ਕਹਿਣਾ ਸੀ ਕਿ ਉਸਦੀ ਜਾਂਚ ਭਾਵੇਂ ਸਰਕਾਰ ਕਰੇ ਪਰ ਉਹ ਜਾਂਚ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ‘ਚ ਸਿੱਖਾਂ ਨੂੰ ਇਨਸਾਫ ਅੱਜ ਤਕ ਨਹੀਂ ਮਿਲਿਆ ਫਿਰ ਚਾਹੇ ਉਹ ਮੋੜ ਬੰਬ ਬਲਾਸਟ ਹੋਵੇ ਜਾਂ ਬੇਅਦਬੀ ਹੋਵੇ ਜਾਂ ਫਿਰ ਦਿੱਲੀ ਦੰਗੇ ਹੋਣ। ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੋ ਬਾਣਾ ਉਸਨੇ ਪਾਇਆ ਹੈ ਉਹ ਹੋਰ ਵੀ ਸਿੱਖ ਪ੍ਰਚਾਰਕਾਂ ਅਤੇ ਸਿੱਖਾਂ ਨੇ ਪਾਇਆ ਹੈ ਤਾਂ ਸਵਾਲ ਉਸਦੇ ਉਤੇ ਹੀ ਕਿਉਂ?
ਅਮ੍ਰਿਤਪਾਲ ਨੇ ਇੱਕ ਮੰਗ ਵੀ ਚੁੱਕੀ
ਉਸ ਨੇ ਕਿਹਾ ਕਿ ਜਿਵੇਂ ਹਿਮਾਚਲ ‘ਚ ਗੈਰ ਹਿਮਾਚਲੀ ਨੂੰ ਜ਼ਮੀਨ ਖਰੀਦ ਦਾ ਅਧਿਕਾਰ ਨਹੀਂ ਹੈ ਉਸੇ ਤਰਜ਼ ‘ਤੇ ਪੰਜਾਬ ‘ਚ ਪੰਜਾਬੀਆਂ ਲਈ ਇਹ ਕਾਨੂੰਨ ਹੋਣਾ ਚਾਹਿਦਾ ਹੈ। ਪੰਜਾਬ ‘ਚ ਨੌਜਵਾਨਾਂ ਨੂੰ ਰੋਜ਼ਗਾਰ ਲਈ ਵੱਧ ਰਾਖਵਾਂਕਰਨ ਹੋਣੇ ਚਾਹਿਦੇ ਹਨ। ਉਨ੍ਹਾਂ ਕਿਹਾ ਕਿ ਇਹ ਮੰਗ ਇਕੱਲੇ ਸਿੱਖ ਲਈ ਨਹੀਂ ਸਗੋਂ ਸਾਰੇ ਪੰਜਾਬੀਆਂ ਲਈ ਕੀਤੀ ਗਈ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h