ਲੱਖੇ ਸਿਧਾਣਾ ਦੇ ੳੇੁਤੇ ਹੋਏ ਪਰਚੇ ਰੱਦ ਹੋਣ ਤੋਂ ਬਾਅਦ ਅੱਜ ਮਹਿਰਾਜ ਵਿਖੇ ਕਾਫੀ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ।ਦੱਸ ਦੇਈਏ ਕਿ ਉਥੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਵੀ ਪਹੁੰਚੇ।ਜਿੱਥੇ ਉਨਾਂ੍ਹ ਨੇ ਨੌਜਵਾਨਾਂ ਨੂੰ ਅਪੀਲ ਕੀਤੀ।ਅੰਮ੍ਰਿਤਪਾਲ ਨੇ ਭਾਸ਼ਣ ਦੌਰਾਨ ਸਭ ਤੋਂ ਪਹਿਲਾਂ ਤਾਂ ਉਥੇ ਮੌਜੂਦ ਸਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ , ”ਤੁਸੀਂ ਸਾਰੇ ਵਧਾਈ ਦੇ ਪਾਤਰ ਹੋ,
ਜਿਹੜੇ ਆਪਣੇ ਰੁਝੇਵਿਆਂ ‘ਚੋਂ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ, ਇੱਕ ਨੌਜਵਾਨ ਦੇ ਪਿੱਛੇ ਹੋ ਜਿਹੜਾ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਨਿਧੜਕ ਹੋ ਕੇ, ਇਹ ਜਿਹੜਾ ਪਰਚਾ ਹਕੂਮਤ ਨੇ ਪਾਇਆ ਇਹ ਤੁਸੀਂ ਇਹ ਨੀਂ ਸਮਝਣਾ ਕਿ ਕੱਲ੍ਹੇ ਲੱਖੇ ਸਿਧਾਣੇ ‘ਤੇ ਪਰਚਾ ਪਿਆ, ਇਹ ਪਰਚਾ ਹਕੂਮਤ ਨੇ ਹਰ ਉਸ ਨੌਜਵਾਨ ‘ਤੇ ਪਾਇਆ,ਜਿਹੜਾ ਹਕੂਮਤ ਦੇ ਦਾਬੇ ਨੂੰ ਨਹੀਂ ਚੱਲਦਾ, ਜਿਹੜਾ ਹਕੂਮਤ ਦੇ ਅੱਗੇ, ਵੰਗਾਰ ਕੇ ਖੜਦਾ ਇਹ ਪਰਚਾ ਹਰ ਉਸ ਨੌਜਵਾਨ ‘ਤੇ ਹੈ।ਅੰਮ੍ਰਿਤਪਾਲ ਦਾ ਕਹਿਣਾ ਹੈ ਕਿ
ਜਿਹੜੀ ਸਰਕਾਰ ਨੇ ਕੋਸ਼ਿਸ਼ ਕੀ ਕੀਤੀ, ਉਨੇ ਇਕ ਪਰਚਾ ਪਾਇਆ ਵੀ ਦੇਖਦੇ ਹਾਂ ਪੰਜਾਬ ਦੇ ਜਿਹੜੇ ਨੌਜਵਾਨ ਨੇ, ਇਨ੍ਹਾਂ ਦੀ ਨਬਜ਼ ਟੋਹ ਕੇ ਵੇਖੋ ਤੇ ਇਨਾਂ੍ਹ ‘ਤੇ ਇੱਕ ਝੂਠਾ ਪਰਚਾ ਪਾ ਕੇ ਦੇਖੋ, ਤੇ ਬਾਅਦ ‘ਚ ਇਹ ਇਕੱਠੇ ਹੁੰਦੇ ਕਿ ਨਹੀਂ ਹੁੰਦੇ।ਹੁਣ ਤੁਸੀਂ ਇਕੱਠੇ ਹੋਏ ਓ, ਲੱਖੇ ਸਿਧਾਣੇ ਦੀ ਮੱਦਦ ਦੇ ਲਈ ਜਾਂ ਉਹਦੇ ਪਿੱਛੇ ਖੜਨ ਲਈ।
ਇਹ ਵੀ ਪੜ੍ਹੋ : ’ਨਵੇਂ ਗੀਤ ਤੋਂ ਬਾਅਦ ਜੈਨੀ ਜੌਹਲ ਨੂੰ ਮਿਲ ਰਹੀਆਂ ਧਮਕੀਆਂ’ ਸਿੱਧੂ ਮੂਸੇਵਾਲਾ ਦੇ ਮਾਤਾ ਦਾ ਵੱਡਾ ਬਿਆਨ,
ਅੰਮ੍ਰਿਤਪਾਲ ਨੇ ਕਿਹਾ ਕਿ ਮੇਰੀ ਤੁਹਾਨੂੰ ਇੱਕ ਬੇਨਤੀ ਆ, ਕਿ ਆਪਣਾ ਜੋ ਕੁਝ ਵੀ ਹੈਗਾ ਪੰਜਾਬ ਵਿੱਚ ਤੇ ਹੋ ਸਾਡੇ ਨਾਲ ਧੱਕਾ ਹੋ ਰਿਹਾ, ਲੱਖੇ ਸਿਧਾਣੇ ਦੇ ਪਿੱਛੇ ਖੜ ਗਏ ਆਂ, ਇੱਕ ਮਸ਼ਹੂਰ ਚਿਹਰਾ ਹੈ। ਪਰ ਤੁਸੀਂ ਮਨਾਂ ਵਿੱਚ ਇਕ ਗੱਲ ਸੋਚ ਕੇ ਦੇਖੋ, ਕਈ ਅਜਿਹੇ ਸੈਂਕੜੇ ਨੌਜਵਾਨ ਹੋਣੇ ਆ ਜਿਨ੍ਹਾਂ ‘ਤੇ ਝੂਠੇ ਪਰਚੇ ਪਏ ਆ ਜਿਹੜੇ ਜੇਲ੍ਹਾ ‘ਚ ਰੁਲਣ ਡਏ ਆ,ਪਿੱਛੇ ਕੋਈ ਖੜ ਨਹੀਂ ਸਕਦਾ ਕਿਉਂਕਿ ਲੋਕਾਂ ਨੂੰ ਪਤਾ ਨਹੀਂ, ਸੋ ਹਕੂਮਤ ਨੂੰ ਅਸੀਂ ਇਹ ਗੱਲ ਕਹਿਣੀ ਚਾਹੁਣੀ ਆ ਕਿ ਇਕ ਪਾਸੇ ਤੁਸੀਂ ਨਾਅਰੇ ਦਿੰਦੇ ਹੋ ਕਿ ਮੁੱਖ ਧਾਰਾ ‘ਚ ਸ਼ਾਮਿਲ ਹੋ ਜੋ, ਗੈਂਗਸਟਰਾਂ ਨੂੰ ਤੁਸੀਂ ਕਹਿੰਦੇ ਹੋ ਕੇ ਛੱਡ ਕੇ ਬੰਦੂਕਾਂ ਸਮਾਜ ‘ਚ ਆ ਜੋ ਤੇ ਜੇ ਕੋਈ ਸਮਾਜ ‘ਚ ਆਇਆ ਤਾਂ ਉਹਨੂੰ ਤੁਸੀਂ ਝੂਠੇ ਪਰਚੇ ਪਾ ਕੇ ਮਜ਼ਬੂਰ ਕਰਦੇ ਹੋ ਕਿ ਉਹ ਫਿਰ ਉਸੇ ਕੰਮ ਤੇ ਤੁਰੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲਾ: ਜੈਨੀ ਜੌਹਲ ਦੇ ਨਵੇਂ ਗੀਤ ‘ਲੈਟਰ ਟੂ CM’ ‘ਚ ਇੱਕ-ਇੱਕ ਬੋਲ ਨਾਲ ਪੰਜਾਬ ਸਰਕਾਰ ਨੂੰ ਲਾਈ ਫਟਕਾਰ ‘ਸਾਡੇ ਘਰ ਉੱਜੜ ਗਏ…