Amritpal Singh’s wife Kirandeep Kaur into custody from Amritsar airport: ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵੀਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਹਿਰਾਸਤ ‘ਚ ਲੈ ਲਿਆ ਗਿਆ। ਸੂਤਰਾਂ ਮੁਤਾਬਕ ਕਿਰਨਦੀਪ ਕੌਰ ਸਵੇਰੇ 11.40 ਵਜੇ ਏਅਰਪੋਰਟ ਪਹੁੰਚੀ। ਉਸ ਦੀ ਡੇਢ ਵਜੇ ਦੀ ਫਲਾਈਟ ਸੀ। ਉਹ ਯੂਕੇ ਜਾ ਰਹੀ ਸੀ। ਲਿਸਟ ਵਿੱਚ ਉਸਦਾ ਨਾਮ ਵੇਖ ਕੇ ਇਮੀਗ੍ਰੇਸ਼ਨ ਨੇ ਉਸਨੂੰ ਰੋਕ ਕੇ ਪੁੱਛਗਿੱਛ ਕੀਤੀ। ਸੁਰੱਖਿਆ ਏਜੰਸੀਆਂ ਕਿਰਨਦੀਪ ਕੌਰ ਤੋਂ ਵੀ ਪੁੱਛਗਿੱਛ ਕਰ ਰਹੀਆਂ ਹਨ।
‘Waris Punjab De’ chief Amritpal Singh’s wife Kirandeep Kaur has been detained by Punjab police from Shri Guru Ram Dass International Airport, Amritsar as she was trying to board a flight to London: Punjab Police Sources pic.twitter.com/yM6m00KuvM
— ANI (@ANI) April 20, 2023
ਕਿਰਨਦੀਪ ਕੌਰ ਯੂਕੇ ਦੀ ਨਾਗਰਿਕ
ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਵਿਆਹ ਤੋਂ ਪਹਿਲਾਂ ਇੱਕ ਆਨਲਾਈਨ ਕੰਪਨੀ ਵਿੱਚ ਕੰਮ ਕਰਦੀ ਸੀ। ਉਹ ਇੱਕ ਸਾਲ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਆਈ ਸੀ। ਕਿਰਨਦੀਪ ਕੌਰ ਯੂਨਾਈਟਿਡ ਕਿੰਗਡਮ (ਯੂਕੇ) ਦੀ ਨਾਗਰਿਕ ਹੈ।
ਕਿਰਨਦੀਪ ਦੇ ਦਾਦਾ ਜੀ 1951 ਵਿੱਚ ਯੂਕੇ ਚਲੇ ਗਏ ਸੀ। ਉਦੋਂ ਤੋਂ ਉਨ੍ਹਾਂ ਦਾ ਪਰਿਵਾਰ ਉਥੇ ਰਹਿ ਰਿਹਾ ਹੈ। ਕਿਰਨਦੀਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੇਰਾ ਪਰਿਵਾਰ ਸਿੱਖ ਪ੍ਰਚਾਰਕਾਂ ਦਾ ਪਰਿਵਾਰ ਨਹੀਂ ਹੈ। ਹੋਰ ਸਿੱਖ ਪਰਿਵਾਰਾਂ ਵਾਂਗ ਉਹ ਵੀ ਯੂਕੇ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਸੀ। ਮੈਂ 12 ਸਾਲ ਦੀ ਉਮਰ ਵਿੱਚ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਮੈਂ ਅੰਮ੍ਰਿਤਪਾਲ ਨਾਲ ਕਿਸੇ ਪ੍ਰੋਗਰਾਮ ਵਿੱਚ ਨਹੀਂ ਗਈ ਤੇ ਨਾ ਹੀ ਅੰਮ੍ਰਿਤਪਾਲ ਮੈਨੂੰ ਲੈ ਕੇ ਜਾਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਕੋਈ ਵੀ ਮੇਰੀ ਪਛਾਣ ਅੰਮ੍ਰਿਤਪਾਲ ਦੇ ਨਾਂ ਨਾਲ ਨਾ ਕਰੇ, ਤਾਂ ਜੋ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ। ਅਸੀਂ ਇਹ ਫੈਸਲਾ ਵੀ ਨਹੀਂ ਕੀਤਾ ਸੀ ਕਿ ਅਸੀਂ ਹਮੇਸ਼ਾ ਪੰਜਾਬ ਵਿੱਚ ਹੀ ਰਹਾਂਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h