Sending Gangsters Abroad on Fake Passports: ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਬਣਾ ਕੇ ਜਾਅਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜਣ ਵਾਲੇ ਨੌਜਵਾਨਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕੁੱਲ 12 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ, ਹਰਿਆਣਾ, ਝਾਰਖੰਡ, ਦਿੱਲੀ ਤੋਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਜੇ ਵੀ ਕਈ ਅਜਿਹੇ ਨੌਜਵਾਨ ਹਨ, ਜਿਨ੍ਹਾਂ ਦੀ ਭਾਲ ‘ਚ ਥਾਣਾ ਮਕਬੂਲ ਪੁਰਾ ਪੁਲਿਸ ਨੇ ਛਾਪੇਮਾਰੀ ਕੀਤੀ ਹੈ, ਪੁਲਿਸ ਨੇ ਇਹ ਸਫਲਤਾ ਹਾਸਲ ਕੀਤੀ ਹੈ।
ਦੱਸ ਦਈਏ ਕਿ ਫੜੇ ਗਏ ਨੌਜਵਾਨਾਂ ਕੋਲੋਂ 22 ਲੱਖ ਰੁਪਏ ਦੇ 2 ਜਾਅਲੀ ਪਾਸਪੋਰਟ ਅਤੇ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀ ਅਮੋਲਕ ਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸਮੇਤ ਪੁਲਿਸ ਟੀਮਾਂ ਵੱਲੋਂ ਮਾੜੇ ਅਨਸਰਾਂ/ਗੈਂਗਸਟਰਾਂ ਦੇ ਜਾਅਲੀ ਡਾਕੂਮੈਟਾਂ ਦੇ ਅਧਾਰ ਤੇ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ਾਂ ਵਿੱਚ ਭੇਜ਼ਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 12 ਵਿਅਕਤੀਆਂ ਨੂੰ ਪੰਜਾਬ, ਦਿੱਲੀ, ਹਰਿਆਣਾ ਅਤੇ ਝਾਰਖੰਡ ਤੋਂ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੁਝ ਵਿਅਕਤੀਆ ਨੇ ਰਲ ਨੇ ਗਿਰੋਹ ਬਣਾਇਆ ਹੋਇਆ ਹੈ ਜੋ ਜਾਅਲੀ ਡਾਕੂਮੈਟ ਦੇ ਅਧਾਰ ਤੇ ਭਾਰਤੀ ਪਾਸਪੋਰਟ ਤਿਆਰ ਕਰਕੇ ਅਪਰਾਧੀ ਕਿਸਮ ਦੇ ਵਿਅਕਤੀਆ ਤੇ ਗੈਗਸਟਰਾਂ ਨੂੰ ਵਿਦੇਸ਼ ਭੇਜ ਦੇਦੇ ਹਨ। ਉਨ੍ਹਾਂ ਕਿਹਾ ਕਿ ਅੰਮਿਤਸਰ ਦਾ ਫਰਾਰ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਉਰਫ ਗੋਲੂ ਪੁੱਤਰ ਧਰਮ ਸਿੰਘ ਵਾਸੀ ਪਿੰਡ ਲੋਹਾਰਕਾ ਕਲਾਂ ਥਾਣਾ ਕੰਬੋਅ ਅੰਮ੍ਰਿਤਸਰ ਦਿਹਾਤੀ ਦਾ ਇਹਨਾਂ ਨੇ ਸਾਵਣ ਕੁਮਾਰ ਪੁੱਤਰ ਕਰਮਚੰਦ ਵਾਸੀ ਪਿੰਡ ਪਬਨਾਵਾ, ਥਾਣਾ ਡਾਂਡ, ਜਿਲਾ ਕੈਥਲ ਹਰਿਆਣਾ ਦੇ ਅਧਾਰ ਕਾਰਡ ਤੇ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਉਰਫ ਗੋਲੂ ਦੀ ਫੋਟੋ ਲਗਾਕੇ ਜਾਅਲੀ ਡਾਕੂਮੈਟਾ ਦੇ ਅਧਾਰ ਤੇ ਜਾਅਲੀ ਭਾਰਤੀ ਪਾਸਪੋਰਟ ਬਣਵਾ ਕੇ ਵਿਦੇਸ਼ ਭੇਜ ਦਿੱਤਾ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਵਿਦੇਸ਼ ਭੇਜੇ ਗਏ ਕ੍ਰਿਮੀਨਲ ਵਿਅਕਤੀ ਉੱਥੇ ਬੈਠ ਕੇ ਪੰਜਾਬ ਦੇ ਨੌਜ਼ਵਾਨਾਂ ਨੂੰ ਵਰਗਲਾ ਕੇ ਅਤੇ ਪੈਸੇ ਦਾ ਲਾਲਚ ਦੇ ਕੇ ਡਰੱਗ ਤੱਸਕਰੀ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਵਾ ਰਹੇ ਹਨ ਤੇ ਬਾਹਰ ਬੈਠੇ ਮੋਟਾ ਮੁਨਾਫਾ ਕਮਾ ਰਹੇ ਹਨ। ਇਸ ਗਿਰੋਹ ਵੱਲੋ ਵੱਡੇ ਪੱਧਰ ਤੇ ਜਾਅਲ਼ੀ ਦਸਤਾਵੇਜ ਤਿਆਰ ਕਰਕੇ ਕਰੀਮਿਨਲ ਅਨਸਰਾਂ ਦੇ ਜਾਅਲੀ ਪਾਸਪੋਰਟ ਤਿਆਰ ਕਰਵਾਏ ਜਾਂਦੇ ਸਨ। ਇਸ ਸਬੰਧੀ ਪੁਲਿਸ ਹਰੇਕ ਪਹਿਲੂ ਤੇ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ। ਇਸ ਮੁੱਕਦਮੇ ਵਿਚ ਹੋਰ ਬ੍ਰਾਮਦਗੀ ਅਤੇ ਗ੍ਰਿਫਤਾਰੀਆ ਹੋਦ ਦੀ ਸੰਭਾਵਨਾਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h