Amritsar News: ਅੰਮ੍ਰਿਤਸਰ ਹਵਾਈ ਅੱਡੇ ‘ਤੇ ਇੱਕ ਜਹਾਜ਼ 35 ਯਾਤਰੀਆਂ ਨੂੰ ਏਅਰਪੋਰਟ ‘ਤੇ ਹੀ ਛੱਡ ਕੇ ਉੱਡ ਗਿਆ। ਜਿਸ ਤੋਂ ਬਾਅਦ ਏਅਰਪੋਰਟ ‘ਤੇ ਯਾਤਰੀਆਂ ਨੇ ਹੰਗਾਮਾ ਮਚਾ ਦਿੱਤਾ। ਇਹ ਮਾਮਲਾ ਸਿਰਫ ਇਹੀ ਨਹੀਂ ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਆਪਣੇ ਨਿਰਧਾਰਤ ਸਮੇਂ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਨਹੀਂ ਸਗੋਂ 5 ਘੰਟੇ ਪਹਿਲਾਂ ਉਡਾਣ ਭਰੀ ਸੀ। ਹਾਲਾਂਕਿ ਏਅਰਲਾਈਨਜ਼ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ।
ਏਅਰਲਾਈਨਜ਼ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਪਹਿਲਾਂ ਹੀ ਈਮੇਲ ਭੇਜ ਕੇ ਫਲਾਈਟ ਦੇ ਸ਼ੈਡਿਊਲ ‘ਚ ਬਦਲਾਅ ਦੀ ਜਾਣਕਾਰੀ ਦਿੱਤੀ ਗਈ ਸੀ। ਪਿਛਲੇ ਦੋ ਹਫ਼ਤਿਆਂ ਵਿੱਚ ਕਿਸੇ ਭਾਰਤੀ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਛੱਡਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਗੋ ਫਸਟ ਦੀ ਫਲਾਈਟ ਨੇ ਵੀ ਯਾਤਰੀ ਨੂੰ ਬੈਂਗਲੁਰੂ ਹਵਾਈ ਅੱਡੇ ‘ਤੇ ਛੱਡ ਦਿੱਤਾ ਸੀ।
ਕੀ ਹੈ ਅੰਮ੍ਰਿਤਸਰ ਏਅਰਪੋਰਟ ਦਾ ਇਹ ਮਾਮਲਾ
ਸਕੂਟ ਏਅਰਲਾਈਨਜ਼ ਦੀਆਂ ਅੰਮ੍ਰਿਤਸਰ ਤੋਂ ਸਿੰਗਾਪੁਰ ਦੀਆਂ ਉਡਾਣਾਂ ਹਨ। ਇਸ ਫਲਾਈਟ ਦਾ ਰਵਾਨਗੀ ਦਾ ਸਮਾਂ ਸ਼ਾਮ 7.55 ਸੀ। ਪਰ ਰਿਪੋਰਟ ਮੁਤਾਬਕ ਇਸ ਫਲਾਈਟ ਨੇ ਕਰੀਬ 5 ਘੰਟੇ ਪਹਿਲਾਂ ਦੁਪਹਿਰ 3 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ 35 ਯਾਤਰੀਆਂ ਨੂੰ ਛੱਡ ਕੇ ਉਡਾਣ ਭਰੀ। ਜਿਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੇ ਏਅਰਪੋਰਟ ‘ਤੇ ਹੰਗਾਮਾ ਕਰ ਦਿੱਤਾ।
ਏਅਰਲਾਈਨਜ਼ ਨੇ ਦਿੱਤਾ ਸਪੱਸ਼ਟੀਕਰਨ
ਸਕੂਟ ਏਅਰਲਾਈਨਜ਼ ਨੇ ਇਸ ਮਾਮਲੇ ‘ਚ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ‘ਚ ਕੰਪਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਯਾਤਰੀਆਂ ਨੂੰ ਜਹਾਜ਼ ਦੇ ਸ਼ੈਡਿਊਲ ‘ਚ ਬਦਲਾਅ ਲਈ ਇੱਕ ਈਮੇਲ ਭੇਜੀ ਗਈ ਸੀ। ਇਹ ਈਮੇਲ ਪੜ੍ਹ ਕੇ ਜਿਹੜੇ ਯਾਤਰੀ ਪਹੁੰਚ ਗਏ, ਫਲਾਈਟ ਉਨ੍ਹਾਂ ਨੂੰ ਲੈ ਗਿਆ। ਦੂਜੇ ਪਾਸੇ ਡੀਜੀਸੀਏ ਦੇ ਸੂਤਰਾਂ ਮੁਤਾਬਕ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਹੋਇਆ ਅਜਿਹਾ ਕੁਝ
9 ਜਨਵਰੀ ਨੂੰ ਵੀ ਬੇਂਗਲੁਰੂ ਹਵਾਈ ਅੱਡੇ ਤੋਂ ਭਾਰਤੀ ਘਰੇਲੂ ਬਜਟ ਏਅਰਲਾਈਨਜ਼ GoFirst ਫਲਾਈਟ ਨੇ ਰਨਵੇਅ ‘ਤੇ 50 ਯਾਤਰੀਆਂ ਨੂੰ ਛੱਡ ਦਿੱਤਾ। ਇਹ ਫਲਾਈਟ ਸਵੇਰੇ 6.35 ‘ਤੇ ਦਿੱਲੀ ਲਈ ਰਵਾਨਾ ਹੋਈ ਸੀ, ਉਸ ਸਮੇਂ 50 ਯਾਤਰੀ ਸਵਾਰੀ ਲਈ ਬੱਸ ‘ਚ ਬੈਠੇ ਜਹਾਜ਼ ਵੱਲ ਆ ਰਹੇ ਸਨ। ਇਸ ਮਾਮਲੇ ਵਿੱਚ ਡੀਜੀਸੀਏ ਨੇ ਏਅਰਲਾਈਨਜ਼ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h