ਖੰਨਾ ਦੇ ਦਰਸ਼ਨ ਸਿੰਘ ਨੇ ਕਬਾੜ ਦੀ ਵਰਤੋਂ ਕਰਕੇ ਹਵਾ ਤੋਂ ਬਿਜਲੀ ਪੈਦਾ ਕਰਕੇ ਮਿਸਾਲ ਕਾਇਮ ਕੀਤੀ ਹੈ। ਦਰਸ਼ਨ ਸਿੰਘ ਵੱਲੋਂ ਬਣਾਏ ਗਏ ਇਸ ਪ੍ਰਾਜੈਕਟ ’ਤੇ 15 ਤੋਂ 20 ਹਜ਼ਾਰ ਰੁਪਏ ਖਰਚ ਆਉਂਦੇ ਹਨ, ਇਸ ਤੋਂ ਇੱਕ ਕਿਲੋਵਾਟ ਤੱਕ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਬਿਜਲੀ ਦਾ ਬਿੱਲ ਜ਼ਿਆਦਾ ਆਉਣ ‘ਤੇ ਦਰਸ਼ਨ ਸਿੰਘ ਨੇ ਯੂ-ਟਿਊਬ ਦੇਖ ਕੇ ਆਪਣੇ ਤੌਰ ‘ਤੇ ਪ੍ਰਾਜੈਕਟ ਬਣਾਉਣੇ ਸ਼ੁਰੂ ਕਰ ਦਿੱਤੇ।
ਦਰਸ਼ਨ ਸਿੰਘ ਵੱਲੋਂ ਬਣਾਏ ਪ੍ਰਾਜੈਕਟ ਦੀ ਮੰਗ ਵਧਣ ਲੱਗੀ ਹੈ। ਇਸ ਪ੍ਰਾਜੈਕਟ ਨੂੰ ਲਾਗੂ ਕਰਨ ‘ਤੇ ਪਹਿਲਾਂ ਦੇ ਮੁਕਾਬਲੇ ਅੱਧਾ ਬਿੱਲ ਆਉਂਦਾ ਹੈ। ਦਰਸ਼ਨ ਸਿੰਘ ਦੇ ਇਸ ਪ੍ਰੋਜੈਕਟ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹੁਣ ਦਰਸ਼ਨ ਸਿੰਘ ਵੱਡੇ ਪੱਧਰ ‘ਤੇ ਬਿਜਲੀ ਪੈਦਾ ਕਰਨ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : Cow Sliding : ਪਹਾੜਾਂ ‘ਤੇ ਸਲਾਈਡਿੰਗ ਕਰਦੀ ਨਜ਼ਰ ਆਈ ਗਾਂ, ਵੀਡੀਓ ਹੋ ਰਹੀ Viral
ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲਾਂ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ, ਹੁਣ ਉਸ ਦੀ ਤਾਰੀਫ਼ ਕਰਦੇ ਹਨ। ਦਰਸ਼ਨ ਸਿੰਘ ਨੇ ਕਿਹਾ ਕਿ ਜਦੋ ਉਸ ਨੇ ਇਸ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਤਾ ਘਰਦਿਆਂ ਨੇ ਵੀ ਇਸ ਨੂੰ ਨਾ ਬਣਾਉਣ ਲਈ ਕਿਹਾ। ਉਸਨੇ ਕਿਹਾ ਕੇ ਹੋਲੀ ਹੋਲੀ ਇਸ ਕੰਮ ਨੂੰ ਵੱਡੇ ਪੱਧਰ ਤੇ ਕਰੇਗਾ। ਜਿਸ ਨਾਲ 10 ਕਿਲੋਵਾਟ ਬਿਜਲੀ ਵੀ ਪੈਦਾ ਕੀਤੀ ਜਾ ਸਕੇਗੀ ਪਰ ਉਸਦੀ ਕੀਮਤ ਲੱਖਾਂ ‘ਚ ਹੋਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h